Contact for Advertising

Contact for Advertising

Latest News

मंगलवार, 25 जुलाई 2023

ਟ੍ਰਾਈਡੈਂਟ ਅਤੇ ਆਈ ਓ ਐੱਲ ਦੇ ਮਾਲਕਾਂ ਤੇ ਟੁੱਟਿਆ ਦੁੱਖਾਂ ਦਾ ਕਹਿਰ, ਮਾਂ ਦਾ ਦਿਹਾਂਤ

 ਟ੍ਰਾਈਡੈਂਟ ਅਤੇ ਆਈ ਓ ਐੱਲ ਦੇ ਮਾਲਕਾਂ ਤੇ ਟੁੱਟਿਆ ਦੁੱਖਾਂ ਦਾ ਕਹਿਰ, ਮਾਂ ਦਾ ਦਿਹਾਂਤ


 www.bbcindianews.com 


Keshav vardaan Punj


Barnala 


ਟ੍ਰਾਈਡੈਂਟ ਫੈਕਟਰੀ ਦੇ ਮਾਲਕ ਪਦਮਸ਼੍ਰੀ ਰਜਿੰਦਰ ਗੁਪਤਾ ਅਤੇ ਆਈ ਓ ਐੱਲ ਦੇ ਮਾਲਕ ਵਰਿੰਦਰ ਗੁਪਤਾ ਦੇ ਪੂਜਨੀਕ ਮਾਤਾ ਮਾਇਆ ਦੇਵੀ ਗੁਪਤਾ (90 ) ਪਤਨੀ ਸਵਰਗੀ ਨੌਹਰ ਚੰਦ ਗੁਪਤਾ ਆਪਣੀ ਸੁਆਸਾਂ ਦੀ ਪੂੰਜੀ ਪੂਰੀ ਕਰਦਿਆਂ ਪ੍ਰਭੂ ਚਰਚਾ ਵਿੱਚ ਜਾ ਬਿਰਾਜੇ ਹਨ। ਮਾਤਾ ਸ਼੍ਰੀਮਤੀ ਮਾਇਆ ਦੇਵੀ (90) ਦੇ ਦੇਹਾਂਤ ਦੀ ਖ਼ਬਰ ਸੁਣਦਿਆਂ ਦੇਸ਼ -ਵਿਦੇਸ਼ ਦੇ ਇੰਡਸਟ੍ਰਲਿਸਟਾ, ਸਿਆਸਤਦਾਨਾਂ ਤੇ ਧਾਰਮਿਕ, ਸਮਾਜਿਕ ਸ਼ਖਸੀਅਤਾਂ ਵਿਚ ਸੋਗ ਦੀ ਲਹਿਰ ਦੌੜ ਗਈ। ਟਰਾਈਡੈਂਟ ਦੇ ਐਡਮਿੰਨ ਹੈੱਡ ਰੁਪਿੰਦਰ ਗੁਪਤਾ ਮੁਤਾਬਕ ਮਾਤਾ ਸ਼੍ਰੀਮਤੀ ਮਾਇਆ ਦੇਵੀ ਦਾ ਅੰਤਿਮ ਸੰਸਕਾਰ ਅੱਜ 25 ਜੁਲਾਈ (ਮੰਗਲਵਾਰ) ਨੂੰ ਸ਼ਾਮ 5:30 ਵਜੇ ਕੇਵੀਐਮ ਸਕੂਲ ਦੇ ਪਿੱਛੇ, ਸਿਵਲ ਲਾਈਨ ਸ਼ਮਸ਼ਾਨਘਾਟ ਲੁਧਿਆਣਾ ਵਿਖੇ ਕੀਤਾ ਗਿਆ । ਜਿਕਰਯੋਗ ਹੈ ਕਿ ਮਾਤਾ ਸ਼੍ਰੀਮਤੀ ਮਾਇਆ ਦੇਵੀ ਜੀ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ. ਜਿਸ ਕਰਕੇ ਉਹਨਾਂ ਦਾ ਸੀਐੱਮਸੀ ਲੁਧਿਆਣਾ ਵਿਖੇ ਇਲਾਜ ਚੱਲ ਰਿਹਾ ਸੀ.ਜਿੱਥੇ ਉਹਨਾਂ ਦਾ 90 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ।

 ਟ੍ਰਾਈਡੈਂਟ ਅਤੇ ਆਈ ਓ ਐੱਲ ਦੇ ਮਾਲਕਾਂ ਤੇ ਟੁੱਟਿਆ ਦੁੱਖਾਂ ਦਾ ਕਹਿਰ, ਮਾਂ ਦਾ ਦਿਹਾਂਤ
  • Title : ਟ੍ਰਾਈਡੈਂਟ ਅਤੇ ਆਈ ਓ ਐੱਲ ਦੇ ਮਾਲਕਾਂ ਤੇ ਟੁੱਟਿਆ ਦੁੱਖਾਂ ਦਾ ਕਹਿਰ, ਮਾਂ ਦਾ ਦਿਹਾਂਤ
  • Posted by :
  • Date : जुलाई 25, 2023
  • Labels :
  • Blogger Comments
  • Facebook Comments

0 comments:

एक टिप्पणी भेजें

Top