ਭਾਜਪਾ ਆਗੂਆਂ ਅਤੇ ਵਰਕਰਾਂ ਨੇ ਸੁਨੀਲ ਜਾਖੜ ਨੂੰ ਪੰਜਾਬ ਪ੍ਰਧਾਨ ਬਣਾਉਣ ਦੀ ਖੁਸ਼ੀ ਚ ਮਨਾਏ ਜਸ਼ਨ। ਭਾਜਪਾ ਆਗੂਆਂ ਅਤੇ ਵਰਕਰਾਂ ਚ ਠਾਠਾਂ ਮਾਰਦਾ ਉਤਸ਼ਾਹ ਵੇਖਣ ਨੂੰ ਮਿਲਿਆ। ਸੁਨੀਲ ਜਾਖੜ ਦੀ ਪ੍ਰਧਾਨਗੀ ਚ ਭਾਜਪਾ ਪੰਜਾਬ ਚ ਛੂਹੇਗੀ ਸਿਆਸੀ ਬੁਲੰਦੀਆਂ
।
ਬਰਨਾਲਾ, 7 ਜੁਲਾਈ (ਸੁਖਵਿੰਦਰ ਸਿੰਘ ਭੰਡਾਰੀ/ਕੇਸ਼ਵ ਵਰਦਾਨ ਪੁੰਜ) ਅੱਜ ਬਰਨਾਲਾ ਦੇ ਸਦਰ ਬਾਜ਼ਾਰ ਬਾਂਸਾਂ ਵਾਲਾ ਮੋਰਚਾ ਵਿਖੇ ਸੀਨੀਅਰ ਭਾਜਪਾ ਆਗੂ ਮੋਨੂੰ ਗੋਇਲ ਦੀ ਅਗਵਾਈ ਚ ਭਾਜਪਾ ਦੇ ਆਗੂਆਂ, ਵਰਕਰਾਂ ਅਤੇ ਆਮ ਲੋਕਾਂ ਵੱਲੋਂ ਸੁਨੀਲ ਕੁਮਾਰ ਜਾਖੜ ਨੂੰ ਭਾਜਪਾ ਪੰਜਾਬ ਦਾ ਪ੍ਰਧਾਨ ਬਣਨ ਦੀ ਖੁਸ਼ੀ ਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਨੂੰ ਗੋਇਲ ਨੇ ਕਿਹਾ ਕਿ ਭਾਜਪਾ ਦੇ ਨਵੇਂ ਬਣੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਚ ਪਾਰਟੀ ਨਵੀਂਆਂ ਸਿਆਸੀ ਬੁਲੰਦੀਆਂ ਛੂਹੇਗੀ।ਇਸ ਮੌਕੇ ਹਲਕਾ ਇੰਚਾਰਜ ਧੀਰਜ ਦੱਧਾਹੂਰ ਅਤੇ ਭਾਜਪਾ ਦੇ ਲੋਕ ਸਭਾ ਹਲਕਾ ਫਰੀਦਕੋਟ ਦੇ ਵਿਸਥਾਰਕ ਲਲਿਤ ਮਹਾਜਨ ਨੇ ਬੋਲਦਿਆਂ ਕਿਹਾ ਕਿ ਭਾਜਪਾ ਹਾਈਕਮਾਨ ਵਲੌਂ ਪੰਜਾਬ ਪ੍ਰਦੇਸ਼ ਭਾਜਪਾ ਦੀ ਪ੍ਰਧਾਨਗੀ ਸੁਨੀਲ ਜਾਖੜ ਨੁੰ ਦੇਣ ਦਾ ਫੈਂਸਲਾ ਬਹੁਤ ਹੀ ਸ਼ਲਾਘਯੋਗ ਹੈ। ਭਾਜਪਾ ਪੰਜਾਬ ਚ 2024 ਦੀਆਂ ਲੋਕ ਸਭਾ ਚੋਣਾਂ ਚ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਦੇ ਪ੍ਰਧਾਨ ਬਣਨ ਨਾਲ ਪਾਰਟੀ ਵਰਕਰਾਂ ਚ ਠਾਠਾਂ ਮਾਰਦਾ ਉਤਸ਼ਾਹ ਨਜ਼ਰ ਆ ਰਿਹਾ ਹੈ ਅਤੇ ਭਾਜਪਾ ਆਗੂਆਂ ਅਤੇ ਪਾਰਟੀ ਵਰਕਰਾਂ ਵਿੱਚ ਇੱਕ ਨਵੀਂ ਉਰਜਾ ਦਾ ਸੰਚਾਰ ਹੋਇਆ ਹੈ। ਇਸ ਮੌਕੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਭਾਸ਼ ਮੱਕੜਾ ਅਤੇ ਐਸ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਧਰਮ ਸਿੰਘ ਫ਼ੌਜੀ ਨਗਰ ਕੌਂਸਲਰ ਨੇ ਕਿਹਾ ਕਿ ਸੁਨੀਲ ਜਾਖੜ ਬਹੁਤ ਹੀ ਇਮਾਨਦਾਰ, ਮਿਹਨਤੀ, ਸਭ ਦੇ ਦੁੱਖ ਸੁੱਖ ਦੇ ਸਾਂਝੇ ਤੇ ਬਹੁਤ ਹੀ ਤਜਰਬੇਕਾਰ ਸਿਆਸਤਦਾਨ ਹਨ। ਉਹ ਹਮੇਸ਼ਾ ਹੀ ਪੰਜਾਬੀਆਂ ਦੇ ਹਿੱਤਾਂ ਲਈ ਸੋਚਦੇ ਹਨ ਤੇ ਪੰਜਾਬ ਦੇ ਭਲੇ ਲਈ ਆਵਾਜ ਬੁਲੰਦ ਕਰਦੇ ਰਹੇ ਹਨ। ਇਸ ਦੌਰਾਨ ਭਾਜਪਾ ਦੇ ਸਾਬਕਾ ਸੈਨਿਕ ਸੈੱਲ ਦੇ ਇੰਚਾਰਜ ਗੁਰਜਿੰਦਰ ਸਿੰਘ ਸਿੱਧੂ,ਸਾਬਕਾ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਸ਼ੰਟੀ ਅਤੇ ਸਾਬਕਾ ਜਨਰਲ ਸਕੱਤਰ ਰਾਜਿੰਦਰ ਉੱਪਲ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸੁਨੀਲ ਜਾਖੜ ਨੇ ਹਮੇਸ਼ਾ ਕਿਸਾਨੀ ਤੇ ਪੰਜਾਬ ਦੇ ਪਾਣੀਆਂ ਲਈ ਸਖ਼ਤ ਸਟੈਂਡ ਲਿਆ ਅਤੇ ਪੰਜਾਬ ਦੇ ਹਿੱਤਾਂ ਦੀ ਰਖਵਾਲੀ ਕੀਤੀ। ਇਸ ਦੌਰਾਨ ਨਰਿੰਦਰ ਮੋਦੀ ਅਤੇ ਸੁਨੀਲ ਜਾਖੜ ਜ਼ਿੰਦਾਬਾਦ ਦੇ ਆਕਾਸ਼ ਗੁੰਜਾਊ ਨਾਰ੍ਹੇ ਵੀ ਲਗਾਏ ਗਏ। ਅੰਤ ਚ ਸਭਨਾਂ ਨੇ ਸੁਨੀਲ ਕੁਮਾਰ ਜਾਖੜ ਨੂੰ ਪੰਜਾਬ ਅੰਦਰ ਭਾਜਪਾ ਦੀ ਮਜ਼ਬੂਤੀ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਤਹੱਈਆ ਕੀਤਾ ਗਿਆ । ਇਸ ਮੌਕੇ ਖੁਸ਼ੀ ਮੁਹੰਮਦ ਨਗਰ ਕੌਂਸਲਰ, ਧਰਮ ਸਿੰਘ ਫ਼ੌਜੀ ਨਗਰ ਕੌਂਸਲਰ, ਜਸਬੀਰ ਸਿੰਘ ਗੱਖੀ ਜਨਰਲ ਸਕੱਤਰ ਬੀ ਸੀ ਵਿੰਗ, ਰਾਜਿੰਦਰ ਉੱਪਲ, ਕੁਲਦੀਪ ਮਿੱਤਲ ਵਿਸਥਾਰਕ ਵਿਧਾਨ ਸਭਾ ਹਲਕਾ ਬਠਿੰਡਾ, ਪ੍ਰੇਮ ਪ੍ਰੀਤਮ ਸਾਬਕਾ ਜ਼ਿਲ੍ਹਾ ਪ੍ਰਧਾਨ ਭਾਜਪਾ, ਗੁਰਬਖਸ਼ ਸਿੰਘ ਸੋਨੀ ਨਗਰ ਕੌਂਸਲਰ,ਗੁਰਸ਼ਰਨ ਸਿੰਘ ਠੀਕਰੀਵਾਲ, ਪ੍ਰੇਮ ਸੇਠਾ ਸੀਨੀਅਰ ਭਾਜਪਾ ਆਗੂ, ਕ੍ਰਿਸ਼ਨ ਸਿੰਘ ਮੰਡਲ ਪ੍ਰਧਾਨ, ਕਰਮ ਚੰਦ ਸਾਬਕਾ ਨਗਰ ਕੌਂਸਲਰ, ਮੁਨੀਸ਼ ਕੁਮਾਰ ਬਾਂਸਲ ਮੰਡਲ ਜਨਰਲ ਸਕੱਤਰ, ਉਮੇਸ਼ ਜੋਧਪੁਰੀਆ ਸੀਨੀਅਰ ਭਾਜਪਾ ਆਗੂ, ਹਰਬੰਸ ਜੋਧਪੁਰੀਆ, ਗੁਰਜਿੰਦਰ ਸਿੰਘ ਸਿੱਧੂ, ਸਤੀਸ਼ ਮੋਚਾ, ਦਿਨੇਸ਼ ਸਿੰਗਲਾ, ਬਾਰੂ ਸਿੰਘ, ਸਰਪੰਚ ਗੁਰਦਰਸ਼ਨ ਸਿੰਘ ਬਰਾੜ, ਉਪਿੰਦਰ ਸਰਪੰਚ, ਸੁਭਾਸ਼ ਬਾਂਸਲ,ਨਰੇਸ਼ ਮੋਦੀ ਬਾਬੂ ਸਿੰਘ, ਹੈਪੀ ਬਾਕਸਰ, ਰਾਕੇਸ਼ ਮੇਰੀਆਂ,ਕਾਲਾ ਮੌੜ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
0 comments:
एक टिप्पणी भेजें