Contact for Advertising

Contact for Advertising

Latest News

सोमवार, 24 जुलाई 2023

ਮੁਲਾਜਮ ਅਤੇ ਪੈਨਸ਼ਨਰ ਜੱਥੇਬੰਦੀਆਂ ਵਲੋਂ ਕੇਂਦਰ ਅਤੇ ਮਣੀਪੁਰ ਸਰਕਾਰ ਦਾ ਫੂਕਿਆ ਗਿਆ ਪੁਤਲਾ

 ਮੁਲਾਜਮ ਅਤੇ ਪੈਨਸ਼ਨਰ ਜੱਥੇਬੰਦੀਆਂ ਵਲੋਂ ਕੇਂਦਰ ਅਤੇ  ਮਣੀਪੁਰ ਸਰਕਾਰ ਦਾ ਫੂਕਿਆ ਗਿਆ ਪੁਤਲਾ

ਹੁਸ਼ਿਆਰਪੁਰ=ਦਲਜੀਤ ਅਜਨੋਹਾ 


ਭਾਰਤ ਅਨੇਕਤਾ ਮੇਂ ਏਕਤਾ ਵਾਲਾ ਦੇਸ਼ ਹੈ, ਜਿੱਥੇ ਵੱਖ-ਵੱਖ ਧਰਮਾਂ ਦੇ ਲੋਕ ਵਖਰੇਵਿਆਂ ਦੇ ਬਾਵਜੂਦ ਇਕੱਠੇ ਰਹਿੰਦੇ ਆਏ ਹਨ। ਪ੍ਰੰਤੂ ਜਦੋਂ ਤੋਂ ਮੋਦੀ ਸਰਕਾਰ ਸੱਤਾ ਵਿੱਚ ਆਈ ਹੈ ਉਦੋਂ ਤੋਂ ਸੰਪਰਦਾਵਾਂ  ਵਿੱਚ ਜਹਿਰ ਘੋਲਿਆ ਜਾ ਰਿਹਾ ਹੈ। ਮਣੀਪੁਰ ਸੂਬੇ ਵਿੱਚ ਵਿਗੜੇ ਹਾਲਾਤਾਂ ਦਾ ਸੇਕ ਅਜੇ ਠੰਡਾ ਨਹੀਂ ਹੋਇਆ ਸੀ ਕਿ ਸੂਬੇ'ਚ ਸਰਕਾਰ ਦੀ ਸਰਪ੍ਰਸਤੀ ਪ੍ਰਾਪਤ ਨੌਜਵਾਨਾਂ ਵਲੋਂ ਦੂਜੇ ਕਬੀਲੇ ਦੀਆਂ ਔਰਤਾਂ ਨਾਲ ਜਿਣਸੀ ਸ਼ੋਸ਼ਣ ਦੀਆਂ ਸਾਰੀਆਂ ਹੱਦਾਂ ਪਾਰ ਕਰਨ ਤੇ ਵੀ ਸੂਬੇ ਦੀ ਬਿਰੇਨ ਸਿੰਘ ਦੀ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਸੂਬੇ ਦੇ ਹਾਲਾਤ ਵਿਗੜਨ ਤੇ ਵੀ ਕੋਈ ਸਾਰਥਕ ਕਦਮ ਚੁੱਕਣਾ ਤਾਂ ਦੂਰ ਉਲਟਾ ਮੋਦੀ ਵਿਦੇਸ਼ੀ ਦੌਰਿਆਂ ਵਿੱਚ ਮਸਤ ਹੈ। ਔਰਤਾਂ ਨਾਲ ਕੀਤੇ ਜਿਣਸੀ ਦੁਰਵਿਵਹਾਰ ਦੇ ਵਿਰੋਧ ਵਜੋਂ  ਮੁਲਾਜਮ-ਪੈਨਸ਼ਨਰ ਜੱਥੇਬੰਦੀਆਂ ਵਲੋਂ  ਪ੍ਰਿੰਸੀਪਲ ਪਿਆਰਾ ਸਿੰਘ, ਕਿਸਾਨ ਆਗੂ ਤਲਵਿੰਦਰ ਹੀਰ, ਨਰਿੰਦਰ ਅਜਨੋਹਾ, ਕਮਲਜੀਤ ਕੌਰ, ਮੱਖਣ ਸਿੰਘ ਲੰਗੇਰੀ ਅਤੇ ਹਰਭਜਨ ਸਿੰਘ ਦੀ ਸਰਪ੍ਰਸਤੀ ਹੇਠ ਕੋਟ ਫਤੂਹੀ ਕਸਬੇ ਵਿੱਚ ਰੋਸ ਮਾਰਚ ਕਰਨ ਉਪਰੰਤ ਮਣੀਪੁਰ ਅਤੇ ਕੇਂਦਰ ਸਰਕਾਰ ਦਾ ਪੁਤਲਾ ਬਿਸਤ ਦੁਆਬ ਚੌਂਕ'ਚ ਫੂਕ ਕੇ ਆਪਣਾ ਵਿਰੋਧ ਪ੍ਰਦਰਸ਼ਨ ਪ੍ਰਗਟ ਕੀਤਾ। ਜੱਥੇਬੰਦੀਆਂ ਦੇ ਆਗੂਆਂ ਵਲੋਂ ਇਸ ਅਪਰਾਧ ਵਿੱਚ ਲਿਪਤ ਲੋਕਾਂ ਨੂੰ ਪਕੜ ਕੇ ਜਲਦ ਤੋਂ ਜਲਦ ਸਖਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਲੋਕਾਂ ਦਾ ਕਾਨੂੰਨ ਵਿੱਚ ਵਿਸ਼ਵਾਸ ਮੁੜ ਬਹਾਲ ਹੋ ਸਕੇ ਅਤੇ ਸੂਬੇ ਦੇ ਹਾਲਾਤ ਸਹੀ ਹੋ ਸਕਣ। ਇਸ ਮੌਕੇ ਉਂਕਾਰ ਸਿੰਘ, ਅਮਰਵੀਰ ਕੌਰ, ਸੁਰਿੰਦਰ ਕੌਰ, ਦਲਵੀਰ ਕੌਰ, ਸਤਵੀਰ ਕੌਰ, ਲਵਦੀਪ ਕੌਰ, ਸੁਖਮੀਨ ਕੌਰ, ਜਸਪ੍ਰੀਤ ਕੌਰ, ਮਨਵੀਰ ਕੌਰ, ਚਰਨਜੀਤ ਕੌਰ, ਸੀਮਾ, ਨੀਲਮ, ਅਵਤਾਰ ਸਿੰਘ, ਜਸਵਿੰਦਰ ਸਿੰਘ, ਬਖਤਾਵਰ ਸਿੰਘ, ਜਗਜੀਤ ਸਿੰਘ, ਮਲਕੀਤ ਸਿੰਘ, ਮਨਜਿੰਦਰ ਸਿੰਘ, ਅਬਾਦ ਅਲੀ, ਮਹਿੰਦਰ ਪਾਲ, ਸੋਹਣ ਸਿੰਘ, ਅਮਰਜੀਤ ਸਿੰਘ, ਟੇਕ ਚੰਦ,  ਮੋਹਣ ਸਿੰਘ, ਜਸਵੰਤ ਰਾਏ, ਕ੍ਰਿਪਾਲ ਸਿੰਘ, ਪਰਮਿੰਦਰ ਕੁਮਾਰ, ਅਸ਼ਵਨੀ ਕੁਮਾਰ, ਜਗਦੀਸ਼ ਸਹੋਤਾ, ਸੁਰਿੰਦਰ ਸਿੰਘ, ਗੁਰਮੀਤ ਸਿੰਘ,  ਹਰਬੰਸ ਲਾਲ, ਅਜੇ ਕੁਮਾਰ, ਕਰਮਵੀਰ ਸਿੰਘ, ਬਲਜਿੰਦਰ , ਸਗਲੀ ਰਾਮ, ਹਰਪਾਲ ਸਿੰਘ, ਸੁਰਜੀਤ ਸਿੰਘ, ਬਲਵੀਰ ਚੰਦ, ਗੁਰਮੁੱਖ ਸਿੰਘ ਅਤੇ ਵੱਡੀ ਗਿਣਤੀ ਵਿੱਚ ਮੁਲਾਜ਼ਮ, ਪੈਨਸ਼ਨਰ ਅਤੇ ਇਨਸਾਫ ਪਸੰਦ ਲੋਕ ਹਾਜਰ ਸਨ

ਮੁਲਾਜਮ ਅਤੇ ਪੈਨਸ਼ਨਰ ਜੱਥੇਬੰਦੀਆਂ ਵਲੋਂ ਕੇਂਦਰ ਅਤੇ  ਮਣੀਪੁਰ ਸਰਕਾਰ ਦਾ ਫੂਕਿਆ ਗਿਆ ਪੁਤਲਾ
  • Title : ਮੁਲਾਜਮ ਅਤੇ ਪੈਨਸ਼ਨਰ ਜੱਥੇਬੰਦੀਆਂ ਵਲੋਂ ਕੇਂਦਰ ਅਤੇ ਮਣੀਪੁਰ ਸਰਕਾਰ ਦਾ ਫੂਕਿਆ ਗਿਆ ਪੁਤਲਾ
  • Posted by :
  • Date : जुलाई 24, 2023
  • Labels :
  • Blogger Comments
  • Facebook Comments

0 comments:

एक टिप्पणी भेजें

Top