Contact for Advertising

Contact for Advertising

Latest News

मंगलवार, 29 अगस्त 2023

ਮੰਦਿਰ ਸ਼੍ਰੀ ਗੁੱਗਾ ਜਾਹਰ ਵੀਰ ਜੀ ਬਜਵਾੜਾ ਕਲਾਂ ਵਿਖੇ 2 ਦਿਨਾਂ ਸਲਾਨਾ ਮੇਲਾ 7/8 ਸਤੰਬਰ ਨੂੰ=ਬਾਬ ਅਨਿਲ ਜੈਰਥ ਜੀ

 ਮੰਦਿਰ ਸ਼੍ਰੀ ਗੁੱਗਾ ਜਾਹਰ ਵੀਰ  ਜੀ ਬਜਵਾੜਾ ਕਲਾਂ ਵਿਖੇ 2 ਦਿਨਾਂ ਸਲਾਨਾ ਮੇਲਾ 7/8 ਸਤੰਬਰ ਨੂੰ=ਬਾਬ ਅਨਿਲ ਜੈਰਥ ਜੀ

ਹੁਸ਼ਿਆਰਪੁਰ=ਦਲਜੀਤ ਅਜਨੋਹਾ

ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬਜਵਾੜਾ ਕਲਾਂ ਦੇ ਪ੍ਰਾਚੀਨ ਮੰਦਿਰ ਸ਼੍ਰੀ ਗੁੱਗਾ ਜਾਹਰ ਵੀਰ ਵਿਖੇ 2 ਦਿਨਾਂ ਸਲਾਨਾ ਮੇਲਾ 7/8 ਸਤੰਬਰ ਨੂੰ ਬ੍ਰਹਮਲੀਨ ਪ੍ਰਥਮ ਗੁਰਦੇਵ ਭਗਤ ਚੰਦਰ ਕਿਸ਼ੋਰ ਜੀ ਬ੍ਰਹਮਲੀਨ ਭਗਤ ਹਰੀਸ਼ ਭੱਲਾ ਜੀ ਦੇ ਅਸ਼ੀਰਵਾਦ ਸਦਕਾ ਮਜੂਦਾ ਗੱਦੀ ਨਸ਼ੀਨ ਬਾਬਾ ਅਨਿਲ ਜੈਰਥ ਦੀ ਅਗਵਾਈ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਪ੍ਰੇਮ ਤੇ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆ ਸਰਪੰਚ ਤਜਿੰਦਰ ਸਿੰਘ ਹੋਈਆਂ ਨੇ ਦੱਸਿਆ ਕਿ ਇਸ ਮੇਲੇ ਦੌਰਾਨ 7 ਸਤੰਬਰ ਨੂੰ  ਸਵੇਰੇ 5 ਵਜੇ ਜੋਤੀ ਪ੍ਰਚੰਡ ਕੀਤੀ ਜਾਵੇਗੀ 6 ਵਜੇ ਝੰਡੇ ਦੀ ਰਸਮ ਤੇ ਸ਼ੋਭਾ ਯਾਤਰਾ 7/30 ਵਜੇ ਹੋਵੇਗੀ ਤੇ ਲੰਗਰ 11 ਵਜੇ ਹੋਵੇਗਾ ਅਸ਼ਟ ਧਾਤੂ ਦੀ ਮੂਰਤੀ ਸਥਾਪਨਾ 6 ਵਜੇ ਹੋਵੇਗੀ  ਜਾਗਰਣ ਪੂਜਾ 7 ਵਜੇ ਰਾਤ ਨੂੰ ਹੋਵੇਗੀ ਤੇ ਪੂਰੀ ਰਾਤ ਜਾਗਰਣ ਹੋਵੇਗਾ ਜਿਸ ਵਿਚ ਪ੍ਰਮੁੱਖ ਕਲਾਕਾਰ  ਮਹਾਂਮਾਈ ਦਾ ਗੁਣਗਾਨ ਕਰਨਗੇ  ਜਿਨਾ ਵਿੱਚ ਵਿਕੀ ਢੀਂਗਰਾ,ਮਨੀ ਲਾਡਲਾ ਤੇ ਖ਼ਾਨ ਸਾਹਿਬ ਹੋਣਗੇ ਇਸ ਦੌਰਾਨ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਭੋਗ ਰਾਤ 12 ਵਜੇ ਲੱਗੇਗਾ ਇਸੇ ਤਰ੍ਹਾਂ 8 ਸਤੰਬਰ ਨੂੰ  ਸਵੇਰੇ 8 ਵਜੇ ਹਵਨ,8/30 ਵਜੇ ਬਾਬਾ ਜੀ ਦੀ ਆਰਤੀ,9 ਵਜੇ ਡਮਰੂ ਵਾਲੇ ਬਾਬਾ ਜੀ ਗੁਣਗਾਨ ਕਰਨਗੇ,11 ਵਜੇ ਕਵਾਲੀਆਂ ਹੋਣਗੀਆਂ ਬਾਅਦ ਦੁਪਹਿਰ 1 ਵਜੇ  ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ ਤੇ 2 ਵਜੇ ਬਾਬਾ ਜੀ ਦਾ ਭੰਡਾਰਾ ਸੰਗਤਾਂ ਨੂੰ ਅਟੁੱਟ ਵਰਤਾਇਆ ਜਾਵੇਗਾ ਇਸ ਮੌਕੇ ਵਿਸੇਸ ਤੌਰ ਤੇ ਗੁੱਗਾ ਜਾਹਰ ਵੀਰ ਜੀ ਦੇ 81 ਫੁੱਟ ਲੰਬੇ ਨਿਸ਼ਾਨ ਸਾਹਿਬ ਡੀ ਰਸਮ ਤੇ 5 ਚਿਰਾਗਾਂ ਦੀ ਰਸਮ ਵੀ ਹੋਵੇਗੀ ਇਸ ਮੌਕੇ ਕਵਾਲੀਆਂ ਅਸਲਮ ਅਲੀ ਤੇ ਕਮਲ ਖ਼ਾਨ ਕਰਨਗੇ ਤੇ ਸੰਗਤਾ ਬਾਬ ਜੀ ਦੇ ਦਰਬਾਰ ਵਿਖੇ ਨਤਮਸਤਕ ਹੋ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨਗੀਆਂ ਇਸ ਮੌਕੇ ਹਰਿੰਦਰ ਸਿੰਘ,ਸੌਰਵ ਕੁਮਾਰ,ਦਵਿੰਦਰ ਕੁਮਾਰ ਸ਼ਰਮਾ, ਧਰੁਵ ਕੁਮਾਰ,ਦਲਜੀਤ ਸਿੰਘ ਤੋਂ ਇਲਾਵਾ ਦਰਬਾਰ ਦੇ ਹੋਰ ਸੇਵਾਦਾਰ ਹਾਜਰ ਸਨ

ਮੰਦਿਰ ਸ਼੍ਰੀ ਗੁੱਗਾ ਜਾਹਰ ਵੀਰ  ਜੀ ਬਜਵਾੜਾ ਕਲਾਂ ਵਿਖੇ 2 ਦਿਨਾਂ ਸਲਾਨਾ ਮੇਲਾ 7/8 ਸਤੰਬਰ ਨੂੰ=ਬਾਬ ਅਨਿਲ ਜੈਰਥ ਜੀ
  • Title : ਮੰਦਿਰ ਸ਼੍ਰੀ ਗੁੱਗਾ ਜਾਹਰ ਵੀਰ ਜੀ ਬਜਵਾੜਾ ਕਲਾਂ ਵਿਖੇ 2 ਦਿਨਾਂ ਸਲਾਨਾ ਮੇਲਾ 7/8 ਸਤੰਬਰ ਨੂੰ=ਬਾਬ ਅਨਿਲ ਜੈਰਥ ਜੀ
  • Posted by :
  • Date : अगस्त 29, 2023
  • Labels :
  • Blogger Comments
  • Facebook Comments

0 comments:

एक टिप्पणी भेजें

Top