Contact for Advertising

Contact for Advertising

Latest News

रविवार, 6 अगस्त 2023

ਮਾਂ ਭਾਮੇਸ਼ਵਰੀ ਮੰਦਿਰ ਭਾਮ ਵਿਖੇ 69ਵਾਂ 9 ਦਿਨਾਂ ਸਾਲਾਨਾ ਮੇਲਾ ਬੜੀ ਸ਼ਰਧਾ ਭਾਵ ਨਾਲ ਮਨਾਇਆ ਗਿਆ

 = ਮਾਂ ਭਾਮੇਸ਼ਵਰੀ ਮੰਦਿਰ ਭਾਮ ਵਿਖੇ 69ਵਾਂ 9  ਦਿਨਾਂ ਸਾਲਾਨਾ ਮੇਲਾ ਬੜੀ ਸ਼ਰਧਾ ਭਾਵ ਨਾਲ ਮਨਾਇਆ ਗਿਆ 



= ਪ੍ਰਮੁੱਖ ਕਲਾਕਾਰਾਂ ਅਤੇ ਕਵਾਲਾਂ  ਵਲੋਂ ਆਪਣੀ ਹਾਜ਼ਰੀ ਲਗਵਾਈ ਗਈ

=ਇਸ ਮੌਕੇ ਮੁਫ਼ਤ ਮੈਡੀਕਲ ਕੈਂਪ ਵੀ ਲਗਾਇਆ ਗਿਆ।

=ਇਸ 9 ਦਿਨਾਂ ਮੇਲੇ ਦੌਰਾਨ  ਡਾ: ਰਾਜ ਕੁਮਾਰ ਚੱਬੇਵਾਲ ਵਿਧਾਇਕ, ਸੋਹਣ ਸਿੰਘ ਠੰਡਲ ਸਾਬਕਾ ਕੈਬਨਿਟ ਮੰਤਰੀ, ਹਰਮਿੰਦਰ ਸਿੰਘ ਸੰਧੂ  ਚੇਅਰਮੈਨ ਵੀ ਹਾਜ਼ਰ ਹੋਏ


ਹੁਸ਼ਿਆਰਪੁਰ = ਦਲਜੀਤ ਅਜਨੋਹਾ

 ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਭਾਮ ਦੇ ਪ੍ਰਾਚੀਨ ਮੰਦਰ ਮਾਂ ਭਾਮੇਸ਼ਵਰੀ ਵਿਖੇ 69ਵਾਂ 9 ਦਿਨਾਂ  ਸਾਲਾਨਾ ਮੇਲਾ ਭੈਣ ਵਿਨੋਦ ਕੁਮਾਰੀ ਚੇਅਰਪਰਸਨ ਭਾਮੇਸ਼ਵਰੀ ਮਿਸ਼ਨਰੀ ਟਰੱਸਟ ਦੀ ਅਗਵਾਈ ਹੇਠ ਸਮੂਹ ਮੈਂਬਰਾਂ ਵੱਲੋਂ ਬਹੁਤ ਹੀ ਪਿਆਰ ਅਤੇ ਸ਼ਰਧਾ ਭਾਵ ਨਾਲ ਕਰਵਾਇਆ ਗਿਆ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੇਵਾਦਾਰ ਗੁਰਨਾਮ ਸਿੰਘ ਜਸਵਾਲ ਭਾਮ ਨੇ ਦੱਸਿਆ ਕਿ ਇਸ 9 ਦਿਨਾਂ ਸਾਲਾਨਾ ਮੇਲੇ ਨੂੰ ਸਮਰਪਿਤ  ਤੈਅ ਪ੍ਰੋਗਰਾਮ ਤਹਿਤ  ਵੱਖ-ਵੱਖ ਦਿਨਾਂ ਨੂੰ ਪ੍ਰਭਾਤ ਫੇਰੀਆਂ ਕੱਢੀਆ ਗਈਆਂ  ਝੰਡੇ ਦੀ ਪਰਿਕਰਮਾ ਕੀਤੀ ਗਈ, ਹਵਨ ਕੀਤਾ ਗਿਆ, ਉਪਰੰਤ ਕੰਨਿਆ ਪੂਜਨ ਅਤੇ ਬ੍ਰਹਮ ਭੋਜ  ਤੇ ਝੰਡੇ ਚੜ੍ਹਾਏ ਗਏ ਅਤੇ ਰਾਤ ਨੂੰ ਮਹਾਮਾਈ ਦਾ ਵਿਸ਼ਾਲ ਜਾਗਰਣ ਕਰਵਾਇਆ ਗਿਆ, ਜਿਸ ਵਿਚ ਉੱਘੇ ਕਲਾਕਾਰ ਮਹਿੰਦਰ ਪਾਲ ਰੰਗੀਲਾ, ਪੁਰੀ ਆਨੰਦ ਪਾਰਟੀ ਸ਼ੰਕਰ ਵਾਲੇ, ਨੀਲਮ ਜੱਸਲ ਠੱਕਰਵਾਲ, ਸੰਨੀ ਸਹਿਗਲ, ਰਾਜ ਮਹਿੰਦੀ, ਜੋਗੀ ਅਲਾਵਲ ਪੁਰ ਜੱਸੀ ਭਾਮ ਅਤੇ ਮਹੰਤ ਰਾਜ ਕੁਮਾਰ ਸਲੋਹ ਆਦਿ ਸ਼ਾਮਿਲ ਹੋਏ ਤੇਮਹਾਮਾਈ ਦੀ ਮਹਿਮਾ ਦਾ ਗੁਣਗਾਨ ਕੀਤਾ।ਉਸੇ ਹੀ ਦਿਨ ਭਾਮੇਸ਼ਵਰੀ ਮਿਸ਼ਨਰੀ ਟਰੱਸਟ ਵੱਲੋਂ  ਮੰਦਰ ਵਿਖੇ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਅਤੇ ਇਸ ਮੌਕੇ ਉੱਘੇ ਕੱਵਾਲ ਸਰਬਜੀਤ ਸਰਬ, ਕੁਲਦੀਪ ਕਾਦਰ, ਵਨੀਤ ਖਾਨ ਨੇ  ਕੱਵਾਲੀਆਂ ਪੇਸ਼ ਕੀਤੀਆਂ।ਇਸ ਮੌਕੇ ਸੰਗਤਾਂ ਨੂੰ  ਭੰਡਾਰਾ ਨਿਰੰਤਰ ਵਰਤਾਇਆ ਗਿਆ। ਇਸ ਮੌਕੇ ਮੁੱਖ ਸੇਵਾਦਾਰ ਭੈਣ ਵਿਨੋਦ ਕੁਮਾਰੀ ਜੀ

ਸੇਵਾਦਾਰ ਗੁਰਨਾਮ ਜਸਵਾਲ। ਸ਼ਾਂਤੀ ਦੇਵੀ,-ਕੁਲਦੀਪ ਕੌਰ,ਤ੍ਰਿਪਤਾ ਦੇਵੀ। ਚੰਦਰ ਪ੍ਰਕਾਸ਼ ਦਿੱਲੀ, ਹਰਪਾਲ ਸਿੰਘ ਕੁੰਦੀ, ਹਰਮੇਸ਼ ਚੰਦਰ। ਲਾਲੀ ਆਦਮਪੁਰ, ਪੰਮੀ ਦੇਹਰਾਦੂਨ, ਮੁਕੇਸ਼ ਪੰਡਿਤ, ਅਮਰਜੀਤ ਭਾਮ, ਟਿੰਕੂ ਜਸਵਾਲ ਹੈਪੀ ਪਧਿਆਣਾ, ਰੋਸ਼ਨ ਭਾਮ। ਗੁਰਜੀਤ ਜਸਵਾਲ, ਸੰਨੀ ਜਸਵਾਲ, ਵਿਸ਼ਾਲ ਸ਼ਰਮਾ, ਤਾਮਰੇਸ਼ ਕੈਨੇਡਾ, ਨਰਿੰਦਰ ਹਾਰਟਾ., ਦੀਪਾ ਜਸਵਾਲ, ਦਲਜੀਤ ਭਾਮ, ਡਾ.ਟੋਨੀ ਭਾਮ, ਸੁਦਰਸ਼ਨ ਧੀਰ ਆਦਿ ਹਾਜ਼ਰ ਸਨ।

 ਮਾਂ ਭਾਮੇਸ਼ਵਰੀ ਮੰਦਿਰ ਭਾਮ ਵਿਖੇ 69ਵਾਂ 9  ਦਿਨਾਂ ਸਾਲਾਨਾ ਮੇਲਾ ਬੜੀ ਸ਼ਰਧਾ ਭਾਵ ਨਾਲ ਮਨਾਇਆ ਗਿਆ
  • Title : ਮਾਂ ਭਾਮੇਸ਼ਵਰੀ ਮੰਦਿਰ ਭਾਮ ਵਿਖੇ 69ਵਾਂ 9 ਦਿਨਾਂ ਸਾਲਾਨਾ ਮੇਲਾ ਬੜੀ ਸ਼ਰਧਾ ਭਾਵ ਨਾਲ ਮਨਾਇਆ ਗਿਆ
  • Posted by :
  • Date : अगस्त 06, 2023
  • Labels :
  • Blogger Comments
  • Facebook Comments

0 comments:

एक टिप्पणी भेजें

Top