Contact for Advertising

Contact for Advertising

Latest News

गुरुवार, 31 अगस्त 2023

ਜਿਲਾ ਬਰਨਾਲਾ ਦੀਆ ਸਮੂਹ ਸਾਬਕਾ ਸੈਨਿਕ ਜਥੇਬੰਦੀਆਂ ਵਲੋਂ ਡੀ ਸੀ ਬਰਨਾਲਾ ਨੂੰ ਜ਼ਿਲੇ ਦੇ 69 ਸ਼ਹੀਦਾਂ ਦੀ ਯਾਦ ਵਿੱਚ ਸਾਂਝਾ ਸਮਾਰਕ ਬਣਾਉਣ ਲਈ ਦਿੱਤਾ ਮੰਗ ਪੱਤਰ - ਸਿੱਧੂ,ਸਹਿਜੜਾ

 ਜਿਲਾ ਬਰਨਾਲਾ ਦੀਆ ਸਮੂਹ ਸਾਬਕਾ ਸੈਨਿਕ ਜਥੇਬੰਦੀਆਂ ਵਲੋਂ ਡੀ ਸੀ ਬਰਨਾਲਾ ਨੂੰ ਜ਼ਿਲੇ ਦੇ 69 ਸ਼ਹੀਦਾਂ ਦੀ ਯਾਦ ਵਿੱਚ ਸਾਂਝਾ ਸਮਾਰਕ ਬਣਾਉਣ ਲਈ ਦਿੱਤਾ ਮੰਗ ਪੱਤਰ - ਸਿੱਧੂ,ਸਹਿਜੜਾ

ਕੇਸ਼ਵ ਵਰਦਾਨ ਪੁੰਜ

ਡਾ ਰਾਕੇਸ਼ ਪੁੰਜ 

ਬਰਨਾਲਾ    ਅਗਸਤ ਜਿਲ੍ਹਾ ਬਰਨਾਲਾ ਨਾਲ ਸਬੰਧਤ ਇੰਡੋ - ਚਾਈਨਾ ਅਤੇ ਇੰਡੋ - ਪਾਕਿ ਜੰਗਾਂ ਵਿੱਚ ਸ਼ਹਾਦਤ ਪਾਉਣ ਵਾਲੇ 69 ਸੂਰਬੀਰ ਫੌਜੀ ਵੀਰਾ ਦੀ ਯਾਦ ਨੂੰ ਸਮਰਪਤ ਕਚਹਿਰੀ ਚੌਂਕ ਦੇ ਨਜਦੀਕ ਇੱਕ ਸ਼ਾਨਦਾਰ ਸ਼ਹੀਦੀ ਸਮਾਰਕ ਬਣਾਇਆ ਜਾਵੇ ਇਸ ਸਬੰਧ ਵਿੱਚ ਬਰਨਾਲਾ ਜਿਲ੍ਹੇ ਨਾਲ ਸਬੰਧਤ ਸਾਬਕਾ ਸੈਨਿਕਾਂ ਦੀਆ ਸਮੂਹ ਜਥੇਬੰਦੀਆਂ ਵੱਲੋਂ ਇੱਕ ਮੈਮੋਰੈਂਡਮ ਡੀ ਸੀ ਮੈਡਮ ਜਿਲ੍ਹਾ ਬਰਨਾਲਾ ਨੂੰ ਦਿੱਤਾ ਗਿਆ ਇਹ ਜਾਣਕਾਰੀ ਸਾਝੇ ਤੌਰ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਜਿਲ੍ਹਾ ਪ੍ਰਧਾਨ ਸਾਬਕਾ ਸੈਨਿਕ ਯੂਨੀਅਨ ਸੂਬੇਦਾਰ ਸੰਪੂਰਨ ਸਿੰਘ ਚੁੰਘਾ ਅਤੇ ਭਾਜਪਾ ਪੰਜਾਬ ਸੈਨਿਕ ਵਿੰਗ ਦੇ ਇੰਚਾਰਜ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਜਾਰੀ ਕਰਦਿਆ ਕਿਹਾ ਕੇ ਬਹੁਤ ਦੁੱਖ ਦੀ ਗੱਲ ਹੈ ਕਿ ਨਾ ਤਾਂ ਪਹਿਲੀਆ ਅਤੇ ਨਾ ਹੀ ਮੌਜੂਦਾ ਸਰਕਾਰਾਂ  ਫੌਜੀਆ ਵੱਲੋ ਕੀਤੀਆ ਲਾਸਾਨੀ ਕੁਰਬਾਨੀਆ ਲਈ ਸੰਜੀਦਾ ਹਨ ਸਹੀਦ ਪ੍ਰਵਾਰਾ ਨੂੰ ਲੇਲੜੀਆਂ ਕੱਢਣੀਆਂ ਪੇਦਿਆ ਹਨ ਸਹੀਦ ਫੌਜੀਆ ਦੀਆ ਯਾਦਗਾਰਾਂ ਬਣਵਾਉਣ ਲਈ । ਕਰਮਗੜ੍ਹ ,ਉਗੋ, ਢਿਲਵਾ ਬਖਤਗੜ੍ਹ ਮਹਿਲਕਲਾਂ ਝਲੂਰ ਆਦਿ ਪਿੰਡਾਂ ਵਿੱਚ ਸਹੀਦ ਪਰਵਾਰਾਂ ਨੇ ਆਪਣੀਆਂ ਜੇਬਾਂ ਵਿੱਚੋਂ ਲੱਖਾ ਰੁਪਏ ਖਰਚ ਕੇ ਆਪਣੇ ਦੇਸ ਲਈ ਸਹੀਦ ਹੋਏ ਪਿਆਰਿਆ ਦੀਆ ਯਾਦਾ ਖੁੱਦ ਬਣਵਾਇਆ ਹਨ । ਕੀ ਇਹ ਸਰਕਾਰਾ ਦਾ ਫਰਜ ਨਹੀ ਬਣਦਾ ? ਸੈਨਿਕਾਂ ਦੀਆ ਸਾਰੀਆ ਜਥੇਬੰਦੀਆਂ ਦੇ ਆਗੂਆਂ ਨੇ ਡੀ ਸੀ ਮੈਡਮ ਤੋਂ ਪੁਰਜੋਰ ਮੰਗ ਕੀਤੀ ਕਿ ਜਲਦੀ ਤੋ ਜਲਦੀ ਕਚਹਿਰੀ ਚੋਕ ਦੇ ਨੇੜੇ ਕੋਈ ਢੁੱਕਵੀਂ ਜਗਾਹ ਨਿਰਧਾਰਤ ਕਰਕੇ 69 ਵੱਖ ਵੱਖ ਜੰਗਾਂ ਵਿੱਚ ਸਹਾਦਤਾਂ ਪਾਉਣ ਵਾਲੇ ਫੌਜੀ ਵੀਰਾ ਦੀ ਯਾਦ ਨੂੰ ਸਮਰਪਿਤ ਯਾਦਗਰ ਬਣਾਈ ਜਾਵੇ ਜਿੰਨਾ ਸ਼ਹੀਦਾਂ ਦੇ ਨਾ ਤੇ ਸਬੰਧਤ ਪਿੰਡਾ ਵਿੱਚ ਸਕੂਲਾਂ ਦੇ ਜਾ ਸਟੇਡੀਅਮ ਵਗੈਰਾ ਦੇ ਨਾ ਨਹੀਂ ਰੱਖੇ ਗਏ ਉਹ ਰੱਖੇ ਜਾਣ ਅਤੇ ਤੀਸਰੀ ਮੰਗ ਰਾਹੀ ਸਹੀਦ ਬ੍ਰਿਗੇਡੀਅਰ ਬਲਵਿੰਦਰ ਸਿੰਘ ਦਾਨਗੜ੍ਹ ਦਾ ਬੁੱਤ ਕਿਸੇ ਚੌਂਕ ਵਿੱਚ ਲਗਾਈਆ ਜਾਵੇ ਅਤੇ ਉਸ ਚੌਂਕ ਦਾ ਨਾਮ ਉਹਨਾਂ ਦੇ ਨਾਮ ਤੇ ਰੱਖਿਆ ਜਾਵੇ ਇਸ ਮੌਕੇ ਕੈਪਟਨ ਵਿਕਰਮ ਸਿੰਘ ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ ਵਰਨੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਸੂਬੇਦਾਰ ਚਮਕੌਰ ਸਿੰਘ ਮਲਿਆ ਸੂਬੇਦਾਰ ਧੰਨਾ ਸਿੰਘ ਧੌਲਾ ਜਥੇਦਾਰ ਗੁਰਤੇਜ ਸਿੰਘ ਦਾਨਗੜ੍ਹ ਸਾਰਜੈਂਟ ਅਵਤਾਰ ਸਿੰਘ ਭੁਰੇ ਹੌਲਦਾਰ ਬਸੰਤ ਸਿੰਘ ਉੱਗੋਕੇ ਹੌਲਦਾਰ ਕਮਲਪ੍ਰੀਤ ਸਿੰਘ ਭੋਤਨਾ ਅਤੇ ਹੌਲਦਾਰ ਮੇਘ ਸਿੰਘ ਚੀਮਾ ਹਾਜਰ ਸਨ।



ਫੋਟੋ - ਇੰਜ,ਗੁਰਜਿੰਦਰ ਸਿੰਘ ਸਿੱਧੂ,ਸੂਬੇਦਾਰ ਸੰਪੂਰਨ ਸਿੰਘ ਚੁੰਘਾ,ਕੈਪਟਨ ਵਿਕਰਮ ਸਿੰਘ ਸੂਬੇਦਾਰ ਮੇਜਰ ਜਰਨੈਲ ਸਿੰਘ ਅਤੇ ਹੋਰ ਸਾਬਕਾ ਸੈਨਿਕ ਵੱਖ ਵੱਖ ਜੰਗਾਂ ਵਿੱਚ ਸਹੀਦ ਹੋਏ ਫੌਜੀਆ ਦੀ ਢੁੱਕਵੀਂ ਯਾਦਗਾਰ ਬਣਾਉਣ ਲਈ ਡੀ ਸੀ ਬਰਨਾਲਾ ਨੂੰ ਮੰਗ ਪੱਤਰ ਸੌਂਪਦੇ ਹੋਏ

ਜਿਲਾ ਬਰਨਾਲਾ ਦੀਆ ਸਮੂਹ ਸਾਬਕਾ ਸੈਨਿਕ ਜਥੇਬੰਦੀਆਂ ਵਲੋਂ ਡੀ ਸੀ ਬਰਨਾਲਾ ਨੂੰ ਜ਼ਿਲੇ ਦੇ 69 ਸ਼ਹੀਦਾਂ ਦੀ ਯਾਦ ਵਿੱਚ ਸਾਂਝਾ ਸਮਾਰਕ ਬਣਾਉਣ ਲਈ ਦਿੱਤਾ ਮੰਗ ਪੱਤਰ - ਸਿੱਧੂ,ਸਹਿਜੜਾ
  • Title : ਜਿਲਾ ਬਰਨਾਲਾ ਦੀਆ ਸਮੂਹ ਸਾਬਕਾ ਸੈਨਿਕ ਜਥੇਬੰਦੀਆਂ ਵਲੋਂ ਡੀ ਸੀ ਬਰਨਾਲਾ ਨੂੰ ਜ਼ਿਲੇ ਦੇ 69 ਸ਼ਹੀਦਾਂ ਦੀ ਯਾਦ ਵਿੱਚ ਸਾਂਝਾ ਸਮਾਰਕ ਬਣਾਉਣ ਲਈ ਦਿੱਤਾ ਮੰਗ ਪੱਤਰ - ਸਿੱਧੂ,ਸਹਿਜੜਾ
  • Posted by :
  • Date : अगस्त 31, 2023
  • Labels :
  • Blogger Comments
  • Facebook Comments

0 comments:

एक टिप्पणी भेजें

Top