Contact for Advertising

Contact for Advertising

Latest News

सोमवार, 14 अगस्त 2023

ਮੋਦੀ ਸਰਕਾਰ ਦੇ 9 ਸਾਲ ਦੇ ਕਾਰਜਕਾਲ ਵਿੱਚ ਇੱਕ ਭੀ ਮੰਤਰੀ ਤੇ ਉਗਲ ਨਹੀਂ ਉੱਠੀ - ਇੰਜ ਗੁਰਜਿੰਦਰ ਸਿੰਘ ਸਿੱਧੂ

ਮੋਦੀ ਸਰਕਾਰ ਦੇ 9 ਸਾਲ ਦੇ ਕਾਰਜਕਾਲ ਵਿੱਚ ਇੱਕ ਭੀ ਮੰਤਰੀ ਤੇ ਉਗਲ ਨਹੀਂ ਉੱਠੀ -

 ਇੰਜ ਗੁਰਜਿੰਦਰ ਸਿੰਘ ਸਿੱਧੂ


ਕਨਵਰਵੀਰ ਸਿੰਘ ਟੌਹੜਾ ਪੰਜਾਬ ਭਾਜਪਾ ਯੁਵਾ ਮੋਰਚਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਰਮਨ ਜਬੰਧਾ ਅਤੇ ਹੋਰ ਆਗੂ


ਸਿਰਫ਼ 18 ਮਹੀਨੇ ਦੇ ਰਾਜ ਕਾਲ ਦੌਰਾਨ ਆਪ ਸਰਕਾਰ ਦਾ ਇਮਾਨਦਾਰ ਚੇਹਰਾ ਹੋਇਆ ਮੁਕੰਮਲ ਤੌਰ ਤੇ ਬੇਨਕਾਬ - ਟੌਹੜਾ,ਸਿੱਧੂ


ਬਰਨਾਲਾ  14  ਅਗਸਤ   ਭਗਵੰਤ ਮਾਨ ਦੀ ਪੰਜਾਬ ਸਰਕਾਰ ਦਾ ਇਮਾਨਦਾਰ ਚੇਹਰਾ ਡੇਢ ਸਾਲ ਦੇ ਕਾਰਜ ਕਾਲ ਦੌਰਾਨ ਮੁਕੰਮਲ ਤੌਰ ਤੇ ਚਾਰ ਭ੍ਰਿਸ਼ਟ ਮੰਤਰੀਆਂ ਨੇ ਅਤੇ ਤਕਰੀਬਨ ਇਨੇ ਕ ਹੀ ਐਮ ਇਲ ਏ  ਸਹਿਬਾਨਾਂ ਨੇ ਨੰਗਾ ਕਰ ਦਿੱਤਾ ਹੈ ਇਹ ਬਿਆਨ ਸਾਝੇ ਤੌਰ ਤੇ ਸ਼ਹੀਦ ਹੌਲਦਾਰ ਬਿੱਕਰ ਸਿੰਘ ਦੇ ਗ੍ਰਹਿ ਵਿਖੇ ਮੇਰੀ ਮਾਟੀ ਮੇਰਾ ਦੇਸ ਪ੍ਰੋਗਰਾਮ ਤਹਿਤ ਸ਼ਹੀਦ ਪਰਵਾਰ ਨੂੰ ਸਨਮਾਨਤ ਕਰਨ ਉਪਰੰਤ ਜਾਰੀ ਕਰਦਿਆ ਭਾਜਪਾ ਜੁਬਾ ਮੋਰਚਾ ਦੇ ਕੌਮੀ ਪ੍ਰਧਾਨ ਸ੍ਰ ਕਨਵਰ ਵੀਰ ਸਿੰਘ ਟੌਹੜਾ ਅਤੇ ਭਾਜਪਾ ਸੈਨਿਕ ਸੈੱਲ ਦੇ ਸੂਬਾ ਇੰਚਾਰਜ ਇੰਜ, ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪਹਿਲੇ ਮਹੀਨੇ ਵਿੱਚ ਹੀ ਸਿਹਤ ਮੰਤਰੀ ਵਿਜੇ ਸਿੰਗਲਾ ਭ੍ਰਿਸ਼ਟਾਚਾਰ ਦੇ ਦੋਸਾ ਤਹਿਤ ਜੇਲ੍ਹ ਜਾਣਾ ਪਿਆ ਫਿਰ ਫੋਜਾ ਸਿੰਘ ਸਰਾਰੀ ਕੈਬਿਨਟ ਮੰਤਰੀ ਬੁਰੀ ਤਰਾ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਬਰਖਾਸਤ ਹੋਏ ਤੇ ਹੁਣ ਦੋ ਮੰਤਰੀ ਲਾਲ ਚੰਦ ਕਟਾਰੂਚਕ ਅਤੇ ਕੁਲਦੀਪ ਸਿੰਘ ਧਾਲੀਵਾਲ ਵੱਲੋ ਇੱਕ ਸੌ ਏਕੜ ਪੰਚਾਇਤੀ ਜ਼ਮੀਨ ਨੂੰ ਹੜੱਪਣ ਦੇ ਦੋਸਾ ਵਿੱਚ ਬੁਰੀ ਤਰਾਂ ਫਸੇ ਹੋਏ ਹਨ। ਤੇ ਸਾਰੇ ਜੱਗ ਨੂੰ ਪਤਾ ਹੈ ਕਿ ਸਰਬਜੀਤ ਕੌਰ ਮਾਣੂਕੇ ਐਮ ਐਲ ਏ ਨੇ ਇਕ ਐਨ ਆਰ ਆਈ ਦੀ ਕੋਠੀ ਸਰੇਆਮ ਦੱਬ ਲਈ ਤੇ ਫਿਰ ਲੋਕਾਂ ਦੇ ਰੋਹ ਨੂੰ ਦੇਖਦਿਆਂ ਖਾਲੀ ਕੀਤੀ ਮੋਗੇ ਵਾਲੀ ਐਮ ਐਲ ਏ ਬੀਬੀ ਨੇ ਤਾਂ ਮਰੀਜਾ ਲਈ ਆਈਆਂ ਏਆਰ ਕਡੀਸਨਾ ਆਪਣੇ ਘਰ ਵਿੱਚ ਲਗਵਾ ਕੇ  ਸਾਰੇ ਹਦਾ ਬੰਨੇ ਹੀ ਤੋੜ ਦਿੱਤੇ ਅਨਮੋਲ ਰਤਨ ਐਮ ਐਲ ਏ ਅਤੇ ਸੀਤਲ ਅਗੁਰਾਲ ਐਮ ਐਲ ਏ ਦੇ ਨਾ ਭੀ ਜਿਕਰ ਯੋਗ ਹਨ ਟੌਹੜਾ ਨੇ ਕਿਹਾ ਕਿ ਕੇ ਨਸੇ ਅਤੇ ਕੁਰਾਪਸਨ  ਆਮ ਆਦਮੀ ਪਾਰਟੀ ਦੇ ਰਾਜ ਕਾਲ ਵਿੱਚ ਪੰਜਾਬ ਅੰਦਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਹੇ ਹਨ ਬੜੇ ਹੀ ਅਫ਼ਸੋਸ ਦੀ ਗੱਲ ਹੈ ਹਰ ਮਹੀਨੇ ਇੱਕ ਲੱਖ ਦੇ ਕਰੀਬ ਪੰਜਾਬ ਦਾ ਨੌਜਵਾਨ ਵਰਗ ਵਿਦੇਸਾ ਵੱਲ ਜਾ ਜਿਹਾ ਹੈ ਪੰਜਾਬ ਦਾ ਪੈਸਾ ਭੀ ਹਰ ਰੋਜ ਪਾਣੀ ਵਾਗ ਵਿਦੇਸਾ ਨੂੰ ਜਾ ਰਿਹਾ ਤੇ ਪੰਜਾਬ ਅੰਦਰੋ ਅੰਦਰੀ ਖੋਖਲਾ ਹੋ ਰਿਹਾ ਹੈ ਕੀ ਪੰਜਾਬ ਦੇ ਲੋਕਾਂ ਨੇ ਇਸੇ ਬਦਲਾ ਦੀ ਉਮੀਦ ਆਮ ਆਦਮੀ ਪਾਰਟੀ ਤੋਂ ਕੀਤੀ ਸੀ ਅੱਜ ਪੰਜਾਬ ਦੇ ਲੋਕ ਬੇਬਸੀ ਨਾਲ ਸਰਕਾਰ ਵੱਲ ਦੇਖ ਰਹੇ ਹਨ ਇਸ ਮੌਕੇ ਸੂਬਾ ਸੈਕਟਰੀ ਅਨੁਜ ਭਾਜਪਾ ਜਿਲ੍ਹਾ ਪ੍ਰਧਾਨ ਰਮਨ ਜਵੰਧਾ ਜਰਨਲ ਸੈਕਟਰੀ ਜੀ ਕੇ ਔਜਲਾ ਤਰੁਣ ਤਿਵਾੜੀ ਚੀਨਾ ਕਾਲੇਕਾ ਹਰਦੀਪ ਚੀਮਾ ਪ੍ਰਤਾਪ ਸਿੰਘ ਢਿਲੋ ਹੈਪੀ ਠੀਕਰੀਵਾਲ ਰਾਣੀ ਕੌਰ ਸੂਬੇਦਾਰ ਸਰਬਜੀਤ ਸਿੰਘ ਹੌਲਦਾਰ ਬਸੰਤ ਸਿੰਘ ਉਗੋ ਹੌਲਦਾਰ ਕੁਲਦੀਪ ਸਿੰਘ ਹਾਜਰ ਸਨ।

ਮੋਦੀ ਸਰਕਾਰ ਦੇ 9 ਸਾਲ ਦੇ ਕਾਰਜਕਾਲ ਵਿੱਚ ਇੱਕ ਭੀ ਮੰਤਰੀ ਤੇ ਉਗਲ ਨਹੀਂ ਉੱਠੀ -  ਇੰਜ ਗੁਰਜਿੰਦਰ ਸਿੰਘ ਸਿੱਧੂ
  • Title : ਮੋਦੀ ਸਰਕਾਰ ਦੇ 9 ਸਾਲ ਦੇ ਕਾਰਜਕਾਲ ਵਿੱਚ ਇੱਕ ਭੀ ਮੰਤਰੀ ਤੇ ਉਗਲ ਨਹੀਂ ਉੱਠੀ - ਇੰਜ ਗੁਰਜਿੰਦਰ ਸਿੰਘ ਸਿੱਧੂ
  • Posted by :
  • Date : अगस्त 14, 2023
  • Labels :
  • Blogger Comments
  • Facebook Comments

0 comments:

एक टिप्पणी भेजें

Top