Contact for Advertising

Contact for Advertising

Latest News

गुरुवार, 3 अगस्त 2023

ADIP ਸਕੀਮ ਤਹਿਤ ਕੋਕਲੀਅਰ ਇਮਪਲਾਂਟ ਹੋਈ ਡੇਢ ਸਾਲਾਂ ਬੱਚੀ ਕਾਵਿਆ ਅਤੇ ਉਸਦੀ ਮਾਂ ਨੂੰ ਸਿਵਲ ਸਰਜਨ ਵੱਲੋਂ ਤੋਹਫਾ ਦੇ ਕੇ ਸਨਮਾਨਿਤ ਕੀਤਾ

 ADIP ਸਕੀਮ ਤਹਿਤ ਕੋਕਲੀਅਰ ਇਮਪਲਾਂਟ ਹੋਈ ਡੇਢ ਸਾਲਾਂ ਬੱਚੀ ਕਾਵਿਆ ਅਤੇ ਉਸਦੀ ਮਾਂ ਨੂੰ ਸਿਵਲ ਸਰਜਨ ਵੱਲੋਂ ਤੋਹਫਾ ਦੇ ਕੇ ਸਨਮਾਨਿਤ ਕੀਤਾ


ਹੁਸ਼ਿਆਰਪੁਰ =ਦਲਜੀਤ ਅਜਨੋਹਾ

ਰਾਸ਼ਟਰੀ ਬਾਲ ਸਵਾਸਥ ਕਾਰਿਆਕਰਮ ਅਧੀਨ ADIP ਸਕੀਮ ਤਹਿਤ ਕੋਕਲੀਅਰ ਇਮਪਲਾਂਟ ਹੋਈ ਡੇਢ ਸਾਲਾਂ ਬੱਚੀ ਕਾਵਿਆ ਅਤੇ ਉਸਦੀ ਮਾਂ ਨੂੰ ਸਿਵਲ ਸਰਜਨ ਹੁਸ਼ਿਆਰਪੁਰ ਡਾ ਬਲਵਿੰਦਰ ਕੁਮਾਰ ਡਮਾਣਾ ਜੀ ਵੱਲੋਂ ਤੋਹਫਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਜਿਲ੍ਹਾ ਟੀਕਾਕਰਨ ਅਫਸਰ ਡਾ ਸੀਮਾ ਗਰਗ, ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਡਾ ਸਵਾਤੀ, ਸੀਨੀਅਰ ਮੈਡੀਕਲ ਅਫਸਰ ਡਾ ਮਨਮੋਹਨ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਸ੍ਰੀਮਤੀ ਤ੍ਰਿਪਤਾ ਦੇਵੀ, ਬੀਸੀਸੀ ਕੋਆਰਡੀਨੇਟਰ ਅਮਨਦੀਪ ਸਿੰਘ, ਸਕੂਲ ਹੈਲਥ ਕੋਆਰਡੀਨੇਟਰ ਪੂਨਮ, ਸਪੈਸ਼ਲ ਐਜੂਕੇਟਰ ਪ੍ਰਵੇਸ਼, ਸਟਾਫ ਨਰਸ ਰੇਨੂੰ ਬਾਲਾ ਅਤੇ ਐਲਐਚਵੀਜ਼ ਰਾਜਵਿੰਦਰ ਕੌਰ ਉਪਸਥਿਤ ਹੋਏ।

ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਜਿਲ੍ਹਾ ਟੀਕਾਕਰਨ ਅਫਸਰ ਡਾ ਸੀਮਾ ਗਰਗ ਨੇ ਦੱਸਿਆ ਕਿ ਰਾਸ਼ਟਰੀ ਬਾਲ ਸਵਾਸਥ ਕਾਰਿਆਕਰਮ ਦੀ ADIP ਸਕੀਮ ਤਹਿਤ ਬੱਚੀ ਦਾ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਮੁਫਤ ਅਪ੍ਰੇਸ਼ਨ ਕੀਤਾ ਗਿਆ ਹੈ। ਬੱਚੀ ਨੂੰ ਜਮਾਂਦਰੂ ਬੋਲਾਪਣ ਸੀ। ਕੋਕਲੀਅਰ ਇਮਪਲਾਂਟ ਜੋ ਕਿ ਇੱਕ ਹੀਅਰਿੰਗ ਏਡ ਸਰਜਰੀ ਹੈ ਉਪਰੰਤ ਹੁਣ ਬੱਚੀ ਸੁਣ ਸਕਦੀ ਹੈ। ਬਲਾਕ ਭੂੰਗਾ ਨਾਲ ਸੰਬੰਧਤ ਇਸ ਬੱਚੀ ਜਿਸਦਾ ਬੇਰਾ ਟੈਸਟ ਹੋ ਚੁਕਿਆ ਸੀ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਡੀਈਆਈਸੀ ਕੇਂਦਰ ਵਿੱਚ ਇਸ ਸਕੀਮ ਤਹਿਤ ਰਜਿਸਟਰਡ ਕੀਤਾ ਗਿਆ ਸੀ। 

ਇਸ ਬਾਰੇ ਹੋਰ ਜਾਣਕਾਰੀ ਦਿੰਦੇ ਡਾ ਸੀਮਾ ਨੇ ਦੱਸਿਆ ਕਿ ਕਿਸੇ ਵੀ ਉਮਰ ਵਰਗ ਦਾ ਜਿਨ੍ਹਾਂ ਦਾ ਬੇਰਾ ਟੈਸਟ ਹੋ ਚੁਕਿਆ ਹੈ, ਉਹ ਹਰ ਸੋਮਵਾਰ ਤੋਂ ਸ਼ੁਕਰਵਾਰ ਸਵੇਰੇ 9:00 ਵਜੇ ਤੋਂ 12:00 ਵਜੇ ਤੱਕ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਡੀਈਆਈਸੀ ਕੇਂਦਰ ਵਿੱਚ ਆ ਕੇ ਆਪਣੀ ਰਜਿਸਟ੍ਰੇਸ਼ਨ ਕਰਾ ਸਕਦਾ ਹੈ। ਰਜਿਸਟ੍ਰੇਸ਼ਨ ਲਈ ਯੂਡੀਆਈਡੀ, ਆਧਾਰ ਕਾਰਡ, ਸਰਪੰਚ ਜਾਂ ਐਮਸੀ ਵੱਲੋਂ ਤਸਦੀਕਸ਼ੁਦਾ ਇਨਕਮ ਸਰਟੀਫਿਕੇਟ, ਡਿਸਏਬਲ ਸਰਟੀਫਿਕੇਟ, ਬੱਚਿਆਂ ਲਈ ਸਕੂਲ ਦਾ ਆਈਡੀ ਕਾਰਡ ਅਤੇ ਬੇਰਾ ਟੈਸਟ ਰਿਪੋਰਟ ਆਦਿ ਦਸਤਾਵੇਜ਼ ਲੋੜੀਂਦੇ ਹਨ। ਇਹਨਾਂ ਦੀ ਵੈਰੀਫਿਕੇਸ਼ਨ ਕਰਕੇ ਯੋਗ ਲਾਭਪਾਤਰੀਆਂ ਨੂੰ ਇਸ ਪ੍ਰੋਗਰਾਮ ਦੇ ਤਹਿਤ ਮੁਫ਼ਤ ਹੀਅਰਿੰਗ ਏਡਸ ਲਈ ਰਜਿਸਟਰ ਕੀਤਾ ਜਾਂਦਾ ਹੈ।

 ADIP ਸਕੀਮ ਤਹਿਤ ਕੋਕਲੀਅਰ ਇਮਪਲਾਂਟ ਹੋਈ ਡੇਢ ਸਾਲਾਂ ਬੱਚੀ ਕਾਵਿਆ ਅਤੇ ਉਸਦੀ ਮਾਂ ਨੂੰ ਸਿਵਲ ਸਰਜਨ ਵੱਲੋਂ ਤੋਹਫਾ ਦੇ ਕੇ ਸਨਮਾਨਿਤ ਕੀਤਾ
  • Title : ADIP ਸਕੀਮ ਤਹਿਤ ਕੋਕਲੀਅਰ ਇਮਪਲਾਂਟ ਹੋਈ ਡੇਢ ਸਾਲਾਂ ਬੱਚੀ ਕਾਵਿਆ ਅਤੇ ਉਸਦੀ ਮਾਂ ਨੂੰ ਸਿਵਲ ਸਰਜਨ ਵੱਲੋਂ ਤੋਹਫਾ ਦੇ ਕੇ ਸਨਮਾਨਿਤ ਕੀਤਾ
  • Posted by :
  • Date : अगस्त 03, 2023
  • Labels :
  • Blogger Comments
  • Facebook Comments

0 comments:

एक टिप्पणी भेजें

Top