Contact for Advertising

Contact for Advertising

Latest News

रविवार, 6 अगस्त 2023

ਸਿਵਲ ਹਸਪਤਾਲ ਦੇ ਲੇਡੀਜ ਸਟਾਫ ਵੱਲੋ ਤੀਜ ਦਾ ਤਿਉਹਾਰ ਮਨਾਇਆ ਗਿਆ

 ਸਿਵਲ ਹਸਪਤਾਲ ਦੇ ਲੇਡੀਜ ਸਟਾਫ ਵੱਲੋ  ਤੀਜ ਦਾ ਤਿਉਹਾਰ ਮਨਾਇਆ ਗਿਆ 

 


ਹੁਸ਼ਿਆਰਪੁਰ = ਦਲਜੀਤ ਅਜਨੋਹਾ ਸਾਵਣ ਦੇ ਮਹੀਨੇ ਵਿੱਚ ਤੀਆ ਦੇ ਤਿਉਹਾਰ ਦੀ ਰਿਵਾਇਤ ਨੂੰ ਕਾਇਮ ਰੱਖਦਿਆ ਹੁਸ਼ਿਆਰਪੁਰ  ਵਿਖੇ ਸਿਹਤ ਮਹਿਕਮੇ ਦੇ ਨਾਲ ਜੁੜੇ ਮਹਿਲਾ ਅਧਿਕਾਰੀਆ  ਤੇ ਕਰਮਚਾਰੀਆ ਵੱਲੋ ਐਸ. ਐਮ. ਉ ਡਾ ਸਵਾਤੀ ਇੰਜਾਰਜ ਸਿਵਲ ਹਸਪਤਾਲ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦੀ ਰਿਹਾਇਸ ਵਿਖੇ ਮਨਾਇਆ ਗਿਆ । ਇਸ ਮੋਕੇ ਵਿਸ਼ੇਸ਼ ਤੋਰ ਤੇ ਸਿਵਲ ਸਰਜਨ ਡਾ ਬਲਵਿੰਦਰ ਡਿਮਾਣਾ ਦੀ ਧਰਮਪਤੀ ਕਿਰਨਬਾਲਾ ਮੁੱਖ ਮਹਿਮਾਨ ਤੋਰ ਤੇ ਹਾਜਿਰ ਹੋਏ । ਇਸ ਮੋਕੇ ਮੁੱਖ ਮਹਿਮਾਨ ਵੱਲੋ ਦੱਸਿਆ ਕਿ  ਤੀਆ  ਤਿਉਹਾਰ ਪੰਜਾਬ ਦਾ ਰਿਵਾਇਤੀ ਤਿਊਹਾਰ ਹੈ ਤੇ ਅਸੀ ਆਪਣੇ ਵਿਰਸੇ ਨੂੰ ਸੁਰਜੀਤ ਰੱਖਣ ਵਾਸਤੇ ਇਹ ਤਿਉਹਾਰ ਮਨਾਉਦੇ ਹਾਂ । ਉਹਨਾਂ ਦੱਸਿਆ ਕਿ ਜਿਵੇ ਜੂਨ,  ਜੁਲਾਈ ਦੀ ਗਰਮੀ ਤੋ ਬਆਦ ਕੁਝ ਲੋਕਾ ਨੂੰ ਰਾਹਤ ਮਹਿਸੂਸ ਹੁੰਦੀ ਹੈ ਤੇ ਇਸ ਲੋਕ ਸਾਉਣ ਦੇ ਮਹੀਨੇ ਵਿੱਚ ਖੁਸ਼ੀ ਵਿੱਚ ਝੂਮਦੇ ਹਨ । ਇਸੇ ਪੰਜਾਬੀ ਰਿਵਾਇਤ ਨੂੰ ਜਿੰਦਾ ਰੱਖਣ ਵਾਸਤੇ ਇਹ ਤਿਉਹਾਰ ਸਿਵਲ ਹਸਪਤਾਲ ਦੇ ਫੀਮੇਲ ਸਟਾਫ ਵੱਲੋ ਮਨਾਇਆ ਗਿਆ ਹੈ । ਇਸ ਮੋਕੇ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਗਿੱਧਾ ਪਾਇਆ ਗਿਆ , ਬੱਚਿਆ ਵੱਲੋ ਵੀ ਸੋਲੋ ਡਾਨਸ , ਵੀ ਕਰਵਾਇਆ ਗਿਆ ਇਸ ਮੋਕੇ ਉਹਨਾਂ ਇਹ ਵੀ ਦੱਸਿਆ ਕਿ ਜਿਹੜੇ ਪਰਟੀ ਸਪੇਟ ਨੇ ਵਧੀਆ ਪਰਫਾਰਮ ਕੀਤਾ ਹੈ ਇਹਨਾਂ ਨੂੰ ਪਰਿਵਾਰਨ ਨੂੰ ਸਾਫ ਤੇ ਸੁਥਰਾ ਰੱਖਣ ਵਾਸਤੇ ਵੱਖਰੇ ਵੱਖਰੇ ਤਰਾਂ ਦੇ ਪੋਦੇ ਤੇ ਇਨਾਮ ਵੀ ਦਿੱਤੇ ਗਏ  ਵੀ ਦਿੱਤੇ ਗਏ ।   ਇਸ ਮੋਕੇ ਡਾ ਨਵਨੀਤ ਕੋਰ , ਡਾ ਮੰਨਜਰੀ , ਡਾ ਸੋਨਮ ਆਦੀਆ , ਡਾ ਰਜਵੰਤ ਕੋਰ  ,ਡਾ ਮੰਨੂੰ  ਡਾ ਰਾਜਵੰਤ , ਗੁਰਜੀਤ ਕੋਰ , ਨੀਲਮ , ਸੰਨਦੀਪ ਕੋਰ , ਮਨਦੀਪ , ਸੁਖਪ੍ਰੀਤ ਕੋਰ , ਚਿੱਤਰਾ , ਹਰਪ੍ਰੀਤ ਕੋਰ , ਰਾਜਵੀਰ ਕੋਰ , ਸੋਨੀਆ , ਕਿਰਨ , ਮਨਦੀਪ ਕੋਰ, ਪਰਮਜੀਤ ਕੋਰ , ਸ਼ੁਸ਼ਮਾ , ਨਿਰਮਲ ਕੋਰਲ, ਬਖਸਿੰਦਰ ਕੋਰ , ਜਸਵੰਤ ਕੋਰ ਆਦਿ ਹਾਜਰ ਸਨ ।  ਇਸ ਪ੍ਰੋਗਰਾਮ ਦੀ ਸਟੇਜ ਸਕੱਤਰ ਡਾ ਨਵਨੀਤ ਕੋਰ ਡੈਟਿਲ ਸਪੈਸ਼ਲਟ ਵੱਲੋ ਬੇ ਖੁਬੀ ਨਿਭਾਈ ਗਈ ।

ਸਿਵਲ ਹਸਪਤਾਲ ਦੇ ਲੇਡੀਜ ਸਟਾਫ ਵੱਲੋ  ਤੀਜ ਦਾ ਤਿਉਹਾਰ ਮਨਾਇਆ ਗਿਆ
  • Title : ਸਿਵਲ ਹਸਪਤਾਲ ਦੇ ਲੇਡੀਜ ਸਟਾਫ ਵੱਲੋ ਤੀਜ ਦਾ ਤਿਉਹਾਰ ਮਨਾਇਆ ਗਿਆ
  • Posted by :
  • Date : अगस्त 06, 2023
  • Labels :
  • Blogger Comments
  • Facebook Comments

0 comments:

एक टिप्पणी भेजें

Top