Contact for Advertising

Contact for Advertising

Latest News

रविवार, 13 अगस्त 2023

ਸੰਗੀਤ ਸ਼ਰਮਾ ਵੱਲੋਂ ਚਿੜੀਆਂ ਦਾ ਚੰਬਾ ਗੀਤ ਗਾ ਕੇ ਲੜਕੀਆਂ ਦੀ ਮਹਤੱਤਾ ਦਾ ਸੰਦੇਸ਼ ਦਿੱਤਾ




ਸੰਗੀਤ ਸ਼ਰਮਾ ਵੱਲੋਂ ਚਿੜੀਆਂ ਦਾ ਚੰਬਾ ਗੀਤ ਗਾ ਕੇ ਲੜਕੀਆਂ ਦੀ ਮਹਤੱਤਾ ਦਾ ਸੰਦੇਸ਼ ਦਿੱਤਾ 

Barnala Punjab

Keshav Vardhan punj 


ਉਪਕਾਰ ਕੌਰਡੀਨੇਸ਼ਨ ਸੋਸਾਇਟੀ ਰਜਿਸਟਰਡ ਬਰਨਾਲਾ ਵੱਲੋਂ ਮਿਤੀ 13/08/23 ਨੂੰ ਪਿੰਡ ਮਹਿਲ ਖੁਰਦ ਵਿਖੇ ਭਰੂਣ ਹੱਤਿਆ ਅਤੇ ਨਸ਼ਿਆ ਨੂੰ ਰੋਕਣ ਸਬੰਧੀ ਸ਼੍ਰੀ ਗੁਰਦੀਪ ਬਾਂਸਲ ਪ੍ਰਧਾਨ ਜੀ ਦੀ ਪ੍ਰਧਾਨਗੀ ਹੇਠ ਪ੍ਰਭਾਤ ਫੇਰੀ ਕੱਢੀ ਗਈ,ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੰਗੀਤ ਸ਼ਰਮਾ ਪ੍ਰੈਸ ਸਕੱਤਰ ਨੇ ਦੱਸਿਆ ਕਿ ਇਹ ਪ੍ਰਭਾਤ ਫੇਰੀ ਗੁਰਦਵਾਰਾ ਸਾਹਿਬ ਤੋਂ ਸ਼ੁਰੂ ਹੋ ਕੇ ਭਰੂਣ ਹੱਤਿਆ,ਨਸ਼ਿਆ ਦੀ ਰੋਕਥਾਮ ਦਾ ਸੰਦੇਸ਼ ਦਿੰਦੇ ਹੋਏ ਵੱਖ ਵੱਖ ਪੜਾਵਾਂ ਤੋਂ ਹੁੰਦੀ ਹੋਈ ਗੁਰਦਵਾਰਾ ਸਾਹਿਬ ਵਿਖੇ ਸਮਾਪਤ ਹੋਈ,ਸ਼੍ਰੀ ਸੰਗੀਤ ਸ਼ਰਮਾ ਵੱਲੋਂ ਚਿੜੀਆਂ ਦਾ ਚੰਬਾ ਗੀਤ ਗਾ ਕੇ ਲੜਕੀਆਂ ਦੀ ਮਹਤੱਤਾ ਦਾ ਸੰਦੇਸ਼ ਦਿੱਤਾ ਗਿਆ,ਇਹਨਾਂ ਵੱਲੋਂ ਸੁਹੰਜਨਾ ਤੋਂ ਵਾਤਾਵਰਨ ਅਤੇ ਸਿਹਤ ਨੂੰ ਹੋਣ ਵਾਲੇ ਫਾਇਦੇ ਬਾਰੇ ਦੱਸਿਆ ਗਿਆ, ਵੇਸਟ ਪਦਾਰਥਾਂ ਤੋਂ ਡੀਕੰਮਪੋਜ਼ਰ ਬਣਾਉਣ ਵਾਸਤੇ ਅਤੇ ਇਸ ਤੋਂ ਪੌਦਿਆਂ ਨੂੰ ਹੋਣ ਬਾਰੇ ਫਾਇਦੇ ਬਾਰੇ ਪਿੰਡ ਵਾਸੀਆਂ ਨੂੰ ਜਾਣੂ ਕਰਵਾਇਆ ਗਿਆ,ਇਹਨਾਂ ਵੱਲੋਂ ਆਪਣੇ ਸੰਬੋਧਨ ਵਿੱਚ ਗਰੀਨ ਵੇਸਟ ਤੋਂ ਕੰਪੌਸਟ ਬਣਾਉਣ ਬਾਰੇ ਪਿੰਡ ਵਾਸੀਆਂ ਨੂੰ ਦੱਸਿਆ ਗਿਆ,ਇਹਨਾਂ ਵੱਲੋਂ ਵੇਸਟ ਡੀਕੰਮਪੋਜ਼ਰ ਦੀਆਂ ਬੋਤਲਾਂ ਵਾਤਾਵਰਨ  ਨੂੰ ਅਤੇ ਪੌਦਿਆਂ ਨੂੰ ਸੁੰਦਰ ਬਣਾਉਣ ਵਾਸਤੇ, ਪਿੰਡ ਵਸਿਆ ਨੂੰ ਵੰਡੀਆ ਗਈਆਂ

 ਸੋਸਾਇਟੀ ਦੇ ਪ੍ਰਧਾਨ ਸ਼੍ਰੀ ਗੁਰਦੀਪ ਬਾਂਸਲ ਮੰਟੂ,ਸ਼੍ਰੀ ਨੀਰਜ ਕੁਮਾਰ ਜਨਰਲ ਸਕੱਤਰ ਨੇ ਆਪਣੇ ਸੰਬੋਧਨ ਵਿੱਚ ਭਰੂਣ ਹੱਤਿਆ ਨਾ ਕਰਨ, ਨਸ਼ੇ ਨਾ ਕਰਨ ਸਬੰਧੀ ਪ੍ਰੇਰਿਤ ਕੀਤਾ ਅਤੇ ਸੋਸਾਇਟੀ ਨਾਲ ਵੱਧ ਤੋਂ ਵੱਧ ਜੁੜਨ ਦੀ ਅਪੀਲ ਕੀਤੀ, ਸ਼੍ਰੀ ਨੀਰਜ ਕੁਮਾਰ  ਵਲੋਂ ਆਪਣੇ ਸੰਬੋਧਨ ਵਿੱਚ ਲੋੜਵੰਦ ਵਿਦਾਰਥੀਆਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਇਹ ਪ੍ਰਭਾਤ ਫੇਰੀ ਸ਼੍ਰੀ ਕੁਲਦੀਪ ਸਿੰਘ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਮਹਿਲ ਖੁਰਦ ਦੇ ਵਿਸ਼ੇਸ਼ ਸਹਿਯੋਗ ਨਾਲ ਕੱਢੀ ਗਈ ਇਸ ਦੌਰਾਨ ਓਹਨਾ ਵੱਲੋਂ ਭਰੂਣ ਹੱਤਿਆ ਅਤੇ ਨਸ਼ਿਆ ਨੂੰ ਰੋਕਣ ਸਬੰਧੀ ਸੰਬੋਧਨ ਵੀ ਕੀਤਾ ਗਿਆ ਓਹਨਾ ਵਲੋਂ ਅਗਲੀ ਪ੍ਰਭਾਤ ਫੇਰੀ ਪਿੰਡ ਛਾਪਾ ਵਿਖੇ ਕੱਢਣ ਦਾ ਐਲਾਨ ਕੀਤਾ ਗਿਆ ਇਸ ਮੌਕੇ ਸੋਸਾਇਟੀ ਮੈਂਬਰ ਸ਼੍ਰੀ ਹਰੀਸ਼ ਬਾਂਸਲ ਪ੍ਰਿੰਸੀਪਲ ਵੱਲੋਂ ਵੀ ਭਰੂਣ ਹੱਤਿਆ ਅਤੇ ਨਸ਼ਿਆ ਦੇ ਵਿਸ਼ੇ ਤੇ ਸੰਬੋਧਨ ਕੀਤਾ ਗਿਆ,ਪ੍ਰਭਾਤ ਫੇਰੀ ਦੌਰਾਨ ਸੋਸਾਇਟੀ  ਮੈਂਬਰ ਡਾਕਟਰ ਸ਼੍ਰੀ ਰਾਕੇਸ਼ ਕੁਮਾਰ,ਸ਼੍ਰੀ ਵਿਜੈ ਗਰਗ,ਸ਼੍ਰੀ ਭਾਰਤ ਭੂਸ਼ਨ ਭਾਰਤੀ,ਸ਼੍ਰੀ ਇਸ਼ ਸਿੰਗਲਾ , ਸ਼੍ਰੀ ਹਰਬੰਸ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਸਾਹਿਬ,ਸ਼੍ਰੀ ਤਰਸੇਮ ਸਿੰਘ ਚੇਅਰਮੈਨ ਸਕੂਲ ਮਨੇਜਮੇਂਟ ਕਮੇਟੀ ਅਤੇ ਹੋਰ ਪਤਵੰਤੇ ਸੱਜਣ ਵੀ ਹਾਜਰ ਸਨ

ਸੰਗੀਤ ਸ਼ਰਮਾ ਵੱਲੋਂ ਚਿੜੀਆਂ ਦਾ ਚੰਬਾ ਗੀਤ ਗਾ ਕੇ ਲੜਕੀਆਂ ਦੀ ਮਹਤੱਤਾ ਦਾ ਸੰਦੇਸ਼ ਦਿੱਤਾ
  • Title : ਸੰਗੀਤ ਸ਼ਰਮਾ ਵੱਲੋਂ ਚਿੜੀਆਂ ਦਾ ਚੰਬਾ ਗੀਤ ਗਾ ਕੇ ਲੜਕੀਆਂ ਦੀ ਮਹਤੱਤਾ ਦਾ ਸੰਦੇਸ਼ ਦਿੱਤਾ
  • Posted by :
  • Date : अगस्त 13, 2023
  • Labels :
  • Blogger Comments
  • Facebook Comments

0 comments:

एक टिप्पणी भेजें

Top