Contact for Advertising

Contact for Advertising

Latest News

मंगलवार, 8 अगस्त 2023

ਖਨੌਰੀ ਸ਼ਹਿਰ ਪਿਸਤੌਲ ਦੀ ਨੋਕ ਤੇ ਲੁੱਟ ਦੀ ਵਾਰਦਾਤ ਕਰਨ ਆਏ ਦੋ ਚੋਰ ਲੋਕਾਂ ਦੇ ਹਜ਼ੂਮ ਨੇ ਇੱਕ ਵਿਅਕਤੀ ਨੂੰ ਕੀਤਾ ਕਾਬੂ ਅਤੇ ਕੀਤਾ ਪੁਲੀਸ ਹਵਾਲੇ

 ਖਨੌਰੀ ਸ਼ਹਿਰ ਪਿਸਤੌਲ ਦੀ ਨੋਕ ਤੇ ਲੁੱਟ ਦੀ ਵਾਰਦਾਤ ਕਰਨ ਆਏ ਦੋ ਚੋਰ


 ਲੋਕਾਂ ਦੇ ਹਜ਼ੂਮ ਨੇ ਇੱਕ ਵਿਅਕਤੀ ਨੂੰ ਕੀਤਾ ਕਾਬੂ ਅਤੇ ਕੀਤਾ ਪੁਲੀਸ ਹਵਾਲੇ

   ਕਮਲੇਸ਼ ਗੋਇਲ ਖਨੌਰੀ 

 ਖਨੌਰੀ 8 ਅਗਸਤ  - ਸਥਾਨਕ ਸ਼ਹਿਰ ਦੇ ਏਰੀਏ  ਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਹੋ ਰਹੀਆਂ ਹਨ।  ਅਤੇ ਚੋਰਾਂ ਦੇ ਵੀ ਹੌਂਸਲੇ ਬੁਲੰਦ ਹੋਏ ਹਨ ਅੱਜ ਦੁਪਹਿਰੇ ਢਾਈ ਵਜੇ ਦੇ ਕਰੀਬ ਦੋ ਵਿਅਕਤੀਆਂ ਵਲੋਂ ਨਰਵਾਣਾ ਰੋਡ   ਵਿਸ਼ਵਕਰਮਾ ਹਾਰਡਵੇਅਰ ਦੀ ਦੁਕਾਨ ਉਪਰ ਰੰਗ ਲੈਣ ਦੇ ਬਹਾਨੇ ਆਏ ਅਤੇ ਪਿਸਤੌਲ ਦੀ ਨੋਕ ਉਤੇ ਦੁਕਾਨਦਾਰ ਨੂੰ ਨਕਦੀ ਕੱਢਣ ਲਈ ਕਿਹਾ ਜਦੋਂ ਦੁਕਾਨਦਾਰ ਵੱਲੋਂ ਕੋਈ ਫੁਰਤੀ ਦਿਖਾਈ ਗਈ ਤਾਂ ਚੋਰ ਸੀ ਸੀ ਟੀ ਵੀ  ਕੈਮਰੇ ਤੋਂ ਭੱਜਦੇ ਨਜ਼ਰ ਆਏ ਅਤੇ ਦੁਕਾਨਦਾਰ ਵੱਲੋਂ ਰੌਲਾ ਪਾਉਣ ਤੇ  ਨੇੜੇ ਦੇ ਦੁਕਾਨਦਾਰ ਇਕੱਠੇ  ਹੋ ਕੇ ਮਗਰ ਲੱਗ ਗਏ  ਉਹਨਾਂ ਵਿਚੋਂ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਜਦਕਿ ਦੂਜਾ ਵਿਅਕਤੀ ਭੱਜਣ ਵਿੱਚ ਕਾਮਯਾਬ ਹੋ ਗਿਆ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ  ਦੁਕਾਨ ਮਾਲਕ ਸਤਪਾਲ ਸਿੰਘ ਨੇ  ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ  ਜਿਸ ਵਿਅਕਤੀ ਨੂੰ ਕਾਬੂ ਕੀਤਾ ਸੀ ਉਹ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਪੁਲਿਸ ਪਾਰਟੀ ਵੱਲੋਂ ਕਿਹਾ ਗਿਆ ਕਿ ਅਸੀਂ ਇਹਨਾਂ ਉੱਪਰ ਕਾਰਵਾਈ ਕਰਾਂਗੇ ਅਤੇ ਜੋ ਵਿਅਕਤੀ ਭੱਜਿਆ ਹੈ ਉਸ ਨੂੰ ਵੀ ਕਾਬੂ ਕਰਾਂਗੇ ਲੋਕਾਂ ਦੇ ਹੰਜੁਮ  ਵਲੋ ਕਾਬੂ ਕੀਤੇ ਵਿਅਕਤੀ ਨੇ ਆਪਣਾ ਜੀਦ ਜ਼ਿਲ੍ਹੇ ਦਾ ਕੋਈ ਪਿੰਡ ਦੱਸਿਆ ਸੀ।

no image
  • Title : ਖਨੌਰੀ ਸ਼ਹਿਰ ਪਿਸਤੌਲ ਦੀ ਨੋਕ ਤੇ ਲੁੱਟ ਦੀ ਵਾਰਦਾਤ ਕਰਨ ਆਏ ਦੋ ਚੋਰ ਲੋਕਾਂ ਦੇ ਹਜ਼ੂਮ ਨੇ ਇੱਕ ਵਿਅਕਤੀ ਨੂੰ ਕੀਤਾ ਕਾਬੂ ਅਤੇ ਕੀਤਾ ਪੁਲੀਸ ਹਵਾਲੇ
  • Posted by :
  • Date : अगस्त 08, 2023
  • Labels :
  • Blogger Comments
  • Facebook Comments

0 comments:

एक टिप्पणी भेजें

Top