Contact for Advertising

Contact for Advertising

Latest News

बुधवार, 9 अगस्त 2023

ਹੰਡਿਆਇਆ ਪੁਲ ਤੇ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਹੋਈ ਤਾਬੜ ਤੋੜ ਫਾਇਰਿੰਗ, ਇੱਕ ਜ਼ਖ਼ਮੀ

 ਹੰਡਿਆਇਆ ਪੁਲ ਤੇ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਹੋਈ ਤਾਬੜ ਤੋੜ ਫਾਇਰਿੰਗ, ਇੱਕ ਜ਼ਖ਼ਮੀ www.bbcindianews.com

ਮੁਕਾਬਲੇ ਚ ਜ਼ਖ਼ਮੀ "ਖਾਨ"ਦੱਸਿਆ ਜਾ ਰਿਹਾ ਬੰਬੀਹਾ ਗੈਂਗ ਦਾ ਮੁੱਖ 'ਸੂਟਰ' 



Barnala


Keshav vardaan Punj

Dr Rakesh Punj 


ਸੰਗਰੂਰ-ਬਠਿੰਡਾ ਨੈਸ਼ਨਲ ਹਾਈਵੇ 7 ਤੇ ਹੰਡਿਆਇਆ ਓਵਰਬ੍ਰਿਜ ਤੇ ਗੈਂਗਸਟਰਾਂ ਅਤੇ ਪੁਲਿਸ ਵਿਚਕਾਰ ਹੋਈ ਤਾਬੜ-ਤੋੜ ਫਾਇਰਿੰਗ ਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਪੁਲਿਸ ਵਲੋਂ ਮੌਕੇ ਤੇ ਹਾਜਰ 4 ਗੈਂਗਸਟਰਾਂ ਨੂੰ ਕਾਬੂ ਕਰ ਲਿਆ। ਘਟਨਾ ਸਥਾਨ ਤੇ ਪਹੁੰਚੇ ਐਸ ਐਸ ਪੀ ਬਰਨਾਲਾ ਸ੍ਰੀ ਸੰਦੀਪ ਮਲਿਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏਜੀਟੀਐੱਫ ਅਤੇ ਬਰਨਾਲਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕਥਿਤ ਬੰਬੀਹ ਗੈਂਗ ਨਾਲ ਸੰਬੰਧਿਤ ਕੁੱਝ ਗੈਂਗਸਟਰ ਸੁਖਜਿੰਦਰ ਖਾਨ ਸੁੱਖੀ, ਜਗਸੀਰ ਸਿੰਘ ਬਿੱਲਾ, ਹੁਸਨਪ੍ਰੀਤ ਗਿੱਲ ਤਿੰਨੋਂ ਵਾਸੀ ਲੌਂਗੋਵਾਲ ਅਤੇ ਯਾਦਵਿੰਦਰ ਸਿੰਘ ਉਰਫ ਲੁੱਟਣ ਵਾਸੀ ਮੁੱਲਾਂਪੁਰ (ਲੁਧਿਆਣਾ) ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲੇ ਹਨ ਅਤੇ ਉਹਨਾ ਜਗਰਾਓਂ ਤੋਂ ਇੱਕ ਸਵਿਫ਼ਟ ਕਾਰ ਖੋਹੀ ਹੈ। ਉਕਤ ਗੈਂਗਸਟਰਾਂ ਵਲੋਂ ਬੀਤੀ ਰਾਤ ਬਠਿੰਡਾ ਵਿਖੇ ਠਹਿਰਾਓ ਕੀਤਾ ਗਿਆ ਅਤੇ ਸਵੇਰੇ ਉਹ ਬਠਿੰਡਾ ਤੋਂ ਅਸਲੇ ਸਮੇਤ ਮੋਹਾਲੀ ਵੱਲ ਨੂੰ ਜਾ ਰਹੇ ਸਨ ਤਾਂ ਏਜੀਟੀਐਫ ਅਤੇ ਸੀਆਈਏ ਸਟਾਫ਼ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਇਹਨਾਂ ਦਾ ਪਿੱਛਾ ਕੀਤਾ ਅਤੇ ਹੰਡਿਆਇਆ ਓਵਰਬ੍ਰਿਜ ਤੇ ਗੈਂਗਸਟਰਾਂ ਵਲੋਂ ਪੁਲਿਸ ਦੀਆਂ ਗੱਡੀਆਂ ਤੇ ਫਾਇਰ ਕੀਤੇ ਗਏ, ਜਿਸ ਜੁਆਬ ਵਿੱਚ ਪੁਲਿਸ ਵਲੋਂ ਕੀਤੀ ਫਾਇਰਿੰਗ ਚ ਸੁਖਵਿੰਦਰ ਖਾਨ ਸੁੱਖੀ ਦੇ ਪੈਰ ਵਿੱਚ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ ਅਤੇ ਮੌਕੇ ਤੇ ਪੁਲਿਸ ਵਲੋਂ ਕੀਤੀ ਘੇਰਾਬੰਦੀ ਚ ਉਕਤ ਚਾਰਾਂ ਗੈਂਗਸਟਰ ਸੁਖਜਿੰਦਰ ਖਾਨ ਸੁੱਖੀ, ਜਗਸੀਰ ਸਿੰਘ ਬਿੱਲਾ, ਹੁਸਨਪ੍ਰੀਤ ਗਿੱਲ ਅਤੇ ਯਾਦਵਿੰਦਰ ਸਿੰਘ ਲੁੱਢਣ ਨੂੰ ਗ੍ਰਿਫਤਾਰ ਕਰ ਲਿਆ ਹੈ। ਉਹਨਾ ਦੱਸਿਆ ਬੰਬੀਹਾ ਗੈਂਗ ਦੇ ਮੁੱਖ ਸੂਟਰ ਦੱਸੇ ਜਾ ਰਹੇ  ਸੁਖਜਿੰਦਰ ਖਾਨ ਸੁੱਖੀ ਖਿਲਾਫ਼ ਇਸ ਤੋਂ ਪਹਿਲਾਂ ਵੀ ਲੁੱਟਾਂ ਖੋਹਾਂ ਅਤੇ ਫ਼ਿਰੌਤੀਆਂ ਮੰਗਣ ਆਦਿ ਅਤੇ ਬਾਕੀਆਂ ਖਿਲਾਫ਼ ਪਹਿਲਾਂ ਵੀ ਲਗਭਗ ਦਰਜ਼ਨ ਦੇ ਕਰੀਬ ਮੁਕੱਦਮੇ ਦਰਜ ਹਨ। 


   ਉਹਨਾ ਦੱਸਿਆ ਗ੍ਰਿਫਤਾਰ ਕੀਤੇ ਗੈਂਗਸਟਰਾਂ ਵਲੋਂ 3 ਪਿਸਤੌਲ ਅਤੇ 20 ਜਿੰਦਾ ਕਾਰਤੂਸ ਅਤੇ ਇੱਕ ਕਾਰ ਸਵਿਫ਼ਟ ਵੀ ਬਰਾਮਦ ਕੀਤੇ ਹਨ

 ਹੰਡਿਆਇਆ ਪੁਲ ਤੇ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਹੋਈ ਤਾਬੜ ਤੋੜ ਫਾਇਰਿੰਗ, ਇੱਕ ਜ਼ਖ਼ਮੀ
  • Title : ਹੰਡਿਆਇਆ ਪੁਲ ਤੇ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਹੋਈ ਤਾਬੜ ਤੋੜ ਫਾਇਰਿੰਗ, ਇੱਕ ਜ਼ਖ਼ਮੀ
  • Posted by :
  • Date : अगस्त 09, 2023
  • Labels :
  • Blogger Comments
  • Facebook Comments

0 comments:

एक टिप्पणी भेजें

Top