Contact for Advertising

Contact for Advertising

Latest News

गुरुवार, 3 अगस्त 2023

ਪੰਜਾਬ ਜਲ ਸਰੋਤ ਰੀਟਾਇਰੀ ਯੂਨੀਅਨ ਵਲੋਂ ਨਾਰੇਬਾਜੀ ਕੀਤੀ ਗਈ

 ਪੰਜਾਬ ਜਲ ਸਰੋਤ ਰੀਟਾਇਰੀ ਯੂਨੀਅਨ ਵਲੋਂ  ਨਾਰੇਬਾਜੀ ਕੀਤੀ ਗਈ

ਹੁਸ਼ਿਆਰਪੁਰ=ਦਲਜੀਤ ਅਜਨੋਹਾ 


ਪੰਜਾਬ ਜਲ ਸਰੋਤ ਰੀਟਾਇਰੀ ਯੂਨੀਅਨ ਵਲੋਂ ਅੱਜ ਮੋਹਾਲੀ ਵਿਭਾਗ ਦੇ ਮੁੱਖ ਦਫ਼ਤਰ ਅੱਗੇ ਸੰਕੇਤਕ ਧਰਨਾ ਦੇਣ ਲਈ ਵੱਡੀ ਗਿਣਤੀ ਵਿੱਚ ਹੁਸ਼ਿਆਰਪੁਰ ਅਤੇ ਮਾਹਿਲਪੁਰ ਦੇ ਸਾਥੀਆ ਵਲੋਂ ਮੈਨੇਜਿੰਗ ਡਾਇਰੈਕਟਰ, ਚੇਅਰਮੈਨ ਅਤੇ ਪਰਮੁੱਖ ਸਕੱਤਰ ਅਤੇ ਪੰਜਾਬ ਸਰਕਾਰ ਦਾ ਪਿਟ ਸਿਆਪਾ ਕਰਨ ਦੇ ਨਾਲ ਨਾਲ ਦੱਬ ਕੇ ਨਾਹਰੇ ਬਾਜੀ ਕੀਤੀ ਗਈ l ਬਲਦੇਵ ਸਿੰਘ, ਸੋਹਣ ਸਿੰਘ ਭੂਨੋ ਅਤੇ ਮੱਖਣ ਸਿੰਘ ਲੰਗੇਰੀ ਦੀ ਅਗਵਾਈ ਵਿੱਚ ਮੋਹਾਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਆਗੂਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੱਥੇਬੰਦੀ ਨਾਲ ਮੈਨੇਜਿੰਗ ਡਾਇਰੈਕਟਰ ਵਲੋਂ ਲਗਾਤਾਰ ਮੀਟਿੰਗਾਂ ਵਿੱਚ ਵਰਕਰਾਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਨੂੰ ਪਰਵਾਨਗੀ ਦੇਣ ਦੇ ਬਾਵਜੂਦ ਲਾਗੂ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਮਹਿਕਮੇ ਵਿਚ ਆਪਣੀਆ ਸੇਵਾਵਾਂ ਨਿਭਾ ਚੁੱਕੇ 60.70 ਸਾਲਾਂ ਦੇ ਮੁਲਾਜਮਾਂ ਨੂੰ ਅਤਿ ਦੀ ਗਰਮੀ ਵਿੱਚ ਸਰਕਾਰ ਅਤੇ ਚੇਅਰਮੈਨ ਦੇ ਦੀ ਬੇ ਧਿਆਨੀ ਵਿਰੁੱਧ ਮੋਹਾਲੀ ਮੁੱਖ ਦਫ਼ਤਰ ਅੱਗੇ ਧਰਨਾ ਦੇਣਾ ਪਿਆ l ਵਰਕਰ ਮੰਗ ਕਰ ਰਹੇ ਹਨ ਕਿ ਸਰਕਾਰ ਵੱਲੋਂ ਪਹਿਲਾਂ ਹੀ ਪਰਵਾਨ ਕੀਤੀਆਂ ਮੰਗਾਂ ਨੂੰ ਮੈਂਨਜਮੈਂਟ ਵਲੋਂ ਲਾਗੂ ਨਹੀਂ ਕੀਤਾ ਜਾ ਰਿਹਾ l ਵਰਕਰ ਮੰਗ ਕਰ ਰਹੇ ਹਨ ਕਿ ਮੁਲਾਜਮਾਂ ਦੀ ਲੀਵਇੰਨਕੈਸ਼ਮੈਂਟ  ਜੋਂ ਕਿ 29.3.2018 ਤੋਂ ਪਹਿਲਾਂ ਸੇਵਾ ਮੁਕਤ ਮੁਲਾਜਮਾਂ ਦੀ 10 ਲੱਖ ਰੁਪਏ ਦੀ ਹੱਦ ਤੱਕ ਵਧੀ ਰਕਮ ਦਾ ਭੁਗਤਾਨ ਕੀਤਾ ਨਹੀਂ ਜਾ ਰਿਹਾ, ਚੋਥੇ ਅਤੇ ਪੰਜਵੇ ਪੇ ਕਮਿਸ਼ਨ ਦੀ ਰਿਪੋਰਟ ਜੋਂ ਸਾਰੇ ਮੁਲਾਜਮਾਂ ਤੇ ਲਾਗੂ ਹੋਈ ਪਰ ਰਹਿੰਦੇ ਮੁਲਾਜਮਾਂ ਨੂੰ ਲਾਭ ਨਹੀਂ ਦਿੱਤਾ ਜਾ ਰਿਹਾ , ਤਰਸ ਦੇ ਆਧਾਰ ਤੇ ਮੁਲਾਜਮਾਂ ਨੂੰ ਜੁਆਇੰਨਿਗ ਮਿਤੀ ਤੋਂ ਰੈਗੂਲਰ ਨਹੀਂ ਕੀਤਾ ਜਾ ਰਿਹਾ, ਪੈਨਸ਼ਨ ਦੇ ਕੇਸਾਂ ਦਾ ਸਮਾਂਬੱਧ ਨਿਪਟਾਰੇ ਲਈ ਤਜ਼ਰਬੇ ਕਾਰ ਸੁਪਰਡੇਂਟ ਦੀ ਤੈਨਾਤੀ ਨਹੀਂ ਕੀਤੀ ਜਾ ਰਹੀ

         ਆਗੂਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਮੁਲਾਜਮਾਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਸਬੰਧੀ ਕੋਈ ਸਾਰਥਕ ਹੱਲ ਨਹੀਂ ਨਿਕਲਿਆ ਤਾਂ 16.8.2023 ਤੋਂ ਮੁੱਖ ਦਫ਼ਤਰ ਮੋਹਾਲੀ ਅੱਗੇ ਪੱਕਾ ਧਰਨਾ ਲਾਇਆ ਜਾਵੇਗਾ ਜਿਸ ਦੀ ਜੁਮੇਵਰੀ ਮੇਨਜਮੈਂਟ ਦੀ ਹੋਵੇਗੀ ਅੱਜ ਦੇ ਧਰਨੇ ਲਈ ਬ੍ਰਿਜ ਬਿਹਾਰੀ ਲਾਲ, ਜਸਵੰਤ ਸਿੰਘ, ਸ਼ਿੰਗਾਰਾ ਰਾਮ, ਰਮੇਸ਼ ਜਨੌੜੀ, ਹਰੀ ਕ੍ਰਿਸ਼ਨ, ਅਸ਼ੋਕ ਕੁਮਾਰ, ਜੋਗਿੰਦਰ ਪਾਲ, ਪਿਆਰਾ ਲਾਲ, ਪਰਮਜੀਤ ਸਿੰਘ , ਬਹਾਦਰ ਸਿੰਘ, ਜਸਵੰਤ ਸਿੰਘ, ਸੁਰਿੰਦਰ ਸਿੰਘ, ਜਸਵੀਰ ਸਿੰਘ ਅਤੇ ਮਲਕੀਤ ਸਿੰਘ ਖਾਲਸਾ ਵੱਡੀ ਗਿਣਤੀ ਵਿੱਚ ਸੇਵਾ ਮੁਕਤ ਮੁਲਾਜਮਾਂ ਨੇ ਸ਼ਿਰਕਤ ਕੀਤੀ l

 ਪੰਜਾਬ ਜਲ ਸਰੋਤ ਰੀਟਾਇਰੀ ਯੂਨੀਅਨ ਵਲੋਂ  ਨਾਰੇਬਾਜੀ ਕੀਤੀ ਗਈ
  • Title : ਪੰਜਾਬ ਜਲ ਸਰੋਤ ਰੀਟਾਇਰੀ ਯੂਨੀਅਨ ਵਲੋਂ ਨਾਰੇਬਾਜੀ ਕੀਤੀ ਗਈ
  • Posted by :
  • Date : अगस्त 03, 2023
  • Labels :
  • Blogger Comments
  • Facebook Comments

0 comments:

एक टिप्पणी भेजें

Top