Contact for Advertising

Contact for Advertising

Latest News

गुरुवार, 24 अगस्त 2023

ਛੱਤੀਸਗੜ੍ਹ ਦੇ ਪੁਲਿਸ ਅਧਿਕਾਰਾਰੀ ਵੱਲੋਂ ਸਿੱਧੂ ਮੁੱਸੇਆਲਾ ਨੂੰ ਅੱਤਵਾਦੀ ਕਹਿਣ ਤੇ ਸ੍ਰ ਸਿਮਰਤਮਾਨ ਵੱਲੋ ਅਧਿਕਾਰੀ ਨੂੰ ਮੁਅੱਤਲ ਕਰਨ ਦੀ ਕੀਤੀ ਮੰਗ.

 ਛੱਤੀਸਗੜ੍ਹ ਦੇ ਪੁਲਿਸ ਅਧਿਕਾਰਾਰੀ ਵੱਲੋਂ ਸਿੱਧੂ ਮੁੱਸੇਆਲਾ ਨੂੰ ਅੱਤਵਾਦੀ ਕਹਿਣ ਤੇ ਸ੍ਰ ਸਿਮਰਤਮਾਨ ਵੱਲੋ ਅਧਿਕਾਰੀ ਨੂੰ ਮੁਅੱਤਲ ਕਰਨ ਦੀ ਕੀਤੀ ਮੰਗ.

   ਕਮਲੇਸ਼ ਗੋਇਲ ਖਨੌਰੀ 

 ਖਨੌਰੀ 24 ਅਗਸਤ -   ਛੱਤੀਸਗੜ੍ਹ ਦੇ ਇੱਕ ਪੁਲਿਸ ਅਧਿਕਾਰੀ ਵਲੋਂ ਪ੍ਰਸਿੱਧ ਗਾਇਕ ਮਰਹੂਮ ਸਿੱਧੂ ਮੂਸੇਆਲੇ ਨੂੰ ਅੱਤਵਾਦੀ ਕਹਿਣ ਤੇ ਤਿੱਖੀ ਪ੍ਰਤਿਕ੍ਰਿਆ ਦਿੰਦਿਆਂ ਸ੍ਰ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਨੇ ਉਥੋਂ ਦੇ ਮੁੱਖ ਮੰਤਰੀ ਨੂੰ ਪੁਲਸ ਅਧਿਕਾਰੀ ਨੂੰ ਮੁਅੱਤਲ ਕਰਨ ਅਤੇ ਇਸਦੀ ਪੜਤਾਲ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਸਿੱਧੂ ਮੂਸੇਆਲਾ ਪੂਰੀ ਦੁਨੀਆ ਅੰਦਰ ਆਪਣੀ ਕਾਬਲੀਅਤ ਕਰਕੇ ਜਣਿਆਂ ਜਾਂਦਾ ਸੀ ਅਤੇ ਉਹ ਆਪਣੇ ਗੀਤਾਂ ਰਾਹੀਂ ਪੰਜਾਬ ਅਤੇ ਕੌਮ ਪ੍ਰਤੀ ਆਵਾਜ਼ ਬੁਲੰਦ ਕਰ ਰਿਹਾ ਸੀ ਜੋ ਕਿ ਭਵਿੱਖ ਚ ਕੌਮ ਲਈ ਇੱਕ ਚੰਗਾ ਲੀਡਰ ਮਿਲਣ ਦੀਆਂ ਸੰਭਾਲ ਸਨ। ਉਹਨਾਂ ਅੱਗੇ ਕਿਹਾ ਕਿ ਮਰਹੂਮ ਦੀਪ ਸਿੱਧੂ ਵਾਂਗ ਸਿੱਧੂ ਮੂਸੇਆਲੇ ਦੇ ਕਤਲ ਪਿੱਛੇ ਵੀ ਸਰਕਾਰਾਂ ਹੀ ਦੋਸ਼ੀ ਨਜ਼ਰ ਆਉਂਦੀਆਂ ਹਨ । ਇਸ ਮੋਕੇ ਤੇ ਬਹਾਦਰ ਸਿੰਘ ਹਲਕਾ ਇੰਚਾਰਜ ਲਹਿਰਾ , ਗੀਤਾ ਰਾਮ ਸਰਪੰਚ , ਹਰਪ੍ਰੀਤ ਸਿੰਘ ਚੋਪੜਾ , ਗੁਰਤੇਜ ਸਿੰਘ ਗੁਰਨੇ , ਜੱਸਾ ਸਿੰਘ , ਗਿਆਨ ਸਿੰਘ , ਗੁਰਬਖਸ਼ ਸਿੰਘ , ਸੁਰੇਸ਼ ਸਿੰਘ , ਹਰਜੀਤ ਸਿੰਘ ਨੰਬਰਦਾਰ , ਗੁਰਪ੍ਰੀਤ ਸਿੰਘ ਆਦੀ ਮਜ਼ੂਦ ਸਨ ।

ਛੱਤੀਸਗੜ੍ਹ ਦੇ ਪੁਲਿਸ ਅਧਿਕਾਰਾਰੀ ਵੱਲੋਂ ਸਿੱਧੂ ਮੁੱਸੇਆਲਾ ਨੂੰ ਅੱਤਵਾਦੀ ਕਹਿਣ ਤੇ ਸ੍ਰ ਸਿਮਰਤਮਾਨ ਵੱਲੋ ਅਧਿਕਾਰੀ ਨੂੰ ਮੁਅੱਤਲ ਕਰਨ ਦੀ ਕੀਤੀ ਮੰਗ.
  • Title : ਛੱਤੀਸਗੜ੍ਹ ਦੇ ਪੁਲਿਸ ਅਧਿਕਾਰਾਰੀ ਵੱਲੋਂ ਸਿੱਧੂ ਮੁੱਸੇਆਲਾ ਨੂੰ ਅੱਤਵਾਦੀ ਕਹਿਣ ਤੇ ਸ੍ਰ ਸਿਮਰਤਮਾਨ ਵੱਲੋ ਅਧਿਕਾਰੀ ਨੂੰ ਮੁਅੱਤਲ ਕਰਨ ਦੀ ਕੀਤੀ ਮੰਗ.
  • Posted by :
  • Date : अगस्त 24, 2023
  • Labels :
  • Blogger Comments
  • Facebook Comments

0 comments:

एक टिप्पणी भेजें

Top