Contact for Advertising

Contact for Advertising

Latest News

सोमवार, 7 अगस्त 2023

ਟੰਡਨ ਇੰਟਰਨੈਸ਼ਨਲ ਸਕੂਲ ਦੀ ਲਾਇਬ੍ਰੇਰੀ ਦੇ ਉਦਘਾਟਨ ਸਮਾਰੋਹ ਤੇ ਪਹੁੰਚੇ ਪੰਜਾਬ ਸਰਕਾਰ ਦੇ ਮੀਡਿਆ ਡਾਇਰੈਕਟਰ ਬਲਤੇਜ ਪੰਨੂ

 ਟੰਡਨ ਇੰਟਰਨੈਸ਼ਨਲ ਸਕੂਲ ਦੀ ਲਾਇਬ੍ਰੇਰੀ ਦੇ ਉਦਘਾਟਨ ਸਮਾਰੋਹ ਤੇ ਪਹੁੰਚੇ  ਪੰਜਾਬ ਸਰਕਾਰ ਦੇ ਮੀਡਿਆ ਡਾਇਰੈਕਟਰ ਬਲਤੇਜ ਪੰਨੂ 


ਕੇਸ਼ਵ ਵਰਦਾਨ ਪੁੰਜ/ ਡਾ ਰਾਕੇਸ ਪੁੰਜ 


ਬਰਨਾਲਾ,

ਬਰਨਾਲਾ ਸ਼ਹਿਰ ਦੀ ਨਾਮਵਰ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਦੀ ਲਾਇਬ੍ਰੇਰੀ ਦੇ ਉਦਘਾਟਨ ਦੀ ਰਿਬਨ ਕਟਿੰਗ ਦੀ ਰਸਮ ਪੰਜਾਬ ਸਰਕਾਰ ਦੇ ਮੀਡਿਆ ਡਾਇਰੈਕਟਰ ਬਲਤੇਜ ਪੰਨੂ ਵੱਲੋਂ ਕੀਤੀ ਗਈ । ਉਹਨਾਂ ਦੱਸਿਆ ਗਿਆ ਕਿ ਇਹ ਬਰਨਾਲਾ ਜਿਲ੍ਹੇ ਦੀ ਇਕਲੌਤੀ ਲਾਇਬ੍ਰੇਰੀ ਹੈ। ਜਿਸ ਵਿਚ ਬੱਚੇ ਔਨਲਾਈਨ ਪੜ੍ਹਾਈ ਕਰ ਸਕਦੇ ਹਨ ਅਤੇ ਲਾਇਬ੍ਰੇਰੀ ਵਿਚ ਪ੍ਰੀ- ਪ੍ਰਾਇਮਰੀ ਲਈ ਵੀ ਸਥਾਨ ਬਣਿਆ ਗਿਆ ਹੈ। ਸਕੂਲ ਨੂੰ ਦੇਖਦੇ ਹੋਏ ਸ. ਬਲਤੇਜ ਪੰਨੂ  ਨੇ ਸਕੂਲ ਦੇ ਹਰ ਪੱਖ ਦੀ ਤਰੀਫ ਕੀਤੀ ਅਤੇ ਕਿਹਾ ਇਸ ਪ੍ਰਕਾਰ ਦੀ ਲਾਇਬ੍ਰੇਰੀ ਸਕੂਲਾਂ ਵਿਚ ਦੇਖਣ ਨੂੰ ਨਹੀਂ ਮਿਲਦੀ।

           ਬਲਤੇਜ ਪੰਨੂ ਦਾ ਸਵਾਗਤ ਕਰਦਿਆਂ ਟੰਡਨ ਇੰਟਰਨੈਸ਼ਨਲ ਸਕੂਲ਼ ਚੇਅਰਮੈਨ ਸੀਨੀਅਰ ਐਡਵੋਕੇਟ ਸ਼ਿਵਦਰਸ਼ਨ ਕੁਮਾਰ ਸ਼ਰਮਾ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਟੰਡਨ ਇੰਟਰਨੈਸ਼ਨਲ ਸਕੂਲ਼ ਦੀ ਲਾਇਬ੍ਰੇਰੀ ਰਸਮੀ ਉਦਾਘਟਨ ਕਰਨ ਲਈ ਉਚੇਚੇ ਤੋਰ ਬਲਤੇਜ ਪੰਨੂ ਜੀ ਆਏ ਹਨ ਤੇ ਵਿਦਿਆਰਥੀਆਂ ਸਮੇਤ ਸਮੁਚੇ ਪਾਠਕਾਂ ਨੂੰ ਚੰਗਾ ਇਤਿਹਾਸ ਤੇ ਸੱਭਿਚਾਰ ਮਿਲੇਗਾ !

          ਟੰਡਨ ਇੰਟਰਨੈਸ਼ਨਲ ਸਕੂਲ ਦੇ ਐਮ ਡੀ. ਸ਼੍ਰੀ ਸ਼ਿਵ ਸਿੰਗਲਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਲਤੇਜ ਪੰਨੂ ਦਾ ਧੰਨਵਾਦ ਕਰਦਾ ਹਾਂ।ਲਾਇਬ੍ਰੇਰੀ ਵਿੱਚ 3000 ਦੇ ਕਰੀਬ ਕਿਤਾਬਾਂ ਹਨ।ਲਾਇਬ੍ਰੇਰੀ ਇਕ ਅਜਿਹਾ ਗਿਆਨ ਦਾ ਸਾਗਰ ਹੈ।ਉਹਨਾਂ ਕਿਹਾ ਸਕੂਲ ਦਾ ਮੁੱਖ ਮਕਸਦ ਪੜਾਈ ਦੇ ਨਾਲ- ਨਾਲ ਦੇਸ਼ ਲਈ ਅੰਤਰ-ਰਾਸ਼ਟਰੀ ਖਿਡਾਰੀ ਪੈਦਾ ਕਰਨਾ ਹੈ। ਸਕੂਲ ਦੇ ਪ੍ਰਿੰਸੀਪਲ ਡਾ.ਸ਼ਰੂਤੀ ਸ਼ਰਮਾ ਅਤੇ ਵਾਈਸ ਪ੍ਰਿੰਸੀਪਲ ਸ਼ਾਲਿਨੀ ਕੌਸਲ ਨੇ ਦੱਸਿਆ ਕਿ ਕਿਤਾਬਾਂ ਅਤੇ ਅਖਬਾਰਾਂ ਮੱਨੁਖ ਦੀ ਸਖਸ਼ੀਅਤ ਦੀ ਬਣਤਰ ਨੂੰ ਉਭਾਰ ਦੀਆਂ ਹਨ ਅਤੇ ਸਮਾਜ ਨੂੰ ਨਿਖਾਰਨ ਵਿੱਚ ਲਾਇਬ੍ਰੇਰੀ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ।ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ ਭਾਰਤ ਭੂਸਣ ਨੇ ਦੱਸਿਆ ਕਿ ਲਾਇਬ੍ਰੇਰੀਆਂ ਸਮਾਜ ਦੀ ਸਿਰਜਨਾ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।ਇਸ ਮੌਕੇ ਸਕੂਲ ਮੈਨਜਮੇਂਟ ਦੇ ਅਹੁਦੇਦਾਰ ਸ਼੍ਰੀ ਅਨਿਲ ਬਾਂਸਲ , ਸ਼੍ਰੀ ਵਿਜੈ ਗਰਗ ਅਤੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਸ਼੍ਰੀ ਗੁਰਦੀਪ ਬਾਠ ,ਓ. ਐਸ. ਡੀ ਸ਼੍ਰੀ ਹਸਨਪ੍ਰੀਤ ਭਾਰਦਵਾਜ , ਇੰਸਪੈਕਟਰ ਮੋਹਮਦ ਸਲੀਮ , ਇੰਮਪਰੂਵਮੇਂਟ ਟਰੱਸਟ ਦੇ ਚੇਅਰਮੈਨ ਸ੍ਰੀ ਰਾਮ ਤੀਰਥ ਮੰਨਾ , ਵਿਜੈ ਭਦੋੜੀਆ,ਅਚਾਰਿਆ ਸ਼ਿਵ ਕੁਮਾਰ ਗੋੜ,ਅੰਕੁਰ ਗੋਇਲ,ਪਰਵੀਨ ਸਿੰਗਲਾ,ਜਤਿੰਦਰ ਗੋਇਲ,ਰਵਿੰਦਰ ਬਾਂਸਲ,ਸੁਖਦਰਸ਼ਨ ਸਦਿਉੜਾ, ਵਿਵੇਕ ਸਿੰਧਵਾਨੀ,ਸੁਨੀਲ ਜਿੰਦਲ,ਅਰੁਨ,ਸ: ਜਗਸੀਰ ਸੰਧੂ,ਮਹੇਸ਼ ਕੁਮਾਰ,ਐਡਵੋਕੇਟ ਕੁਲਵੰਤ ਰਾਏ ਗੋਇਲ,ਕ੍ਰਿਸ਼ਨ ਜੀ ਅਤੇ ਐਸ.ਡੀ ਸਭਾ ਰਜਿ ਬਰਨਾਲਾ ਦੀਆਂ ਵਿਦਿਅਕ ਸੰਸਥਾਵਾਂ ਦੇ ਵੱਖ ਵੱਖ ਦੇ ਆਗੂ ਅਤੇ ਮੈਂਬਰ ਹਾਜ਼ਰ ਸਨ।

ਟੰਡਨ ਇੰਟਰਨੈਸ਼ਨਲ ਸਕੂਲ ਦੀ ਲਾਇਬ੍ਰੇਰੀ ਦੇ ਉਦਘਾਟਨ ਸਮਾਰੋਹ ਤੇ ਪਹੁੰਚੇ  ਪੰਜਾਬ ਸਰਕਾਰ ਦੇ ਮੀਡਿਆ ਡਾਇਰੈਕਟਰ ਬਲਤੇਜ ਪੰਨੂ
  • Title : ਟੰਡਨ ਇੰਟਰਨੈਸ਼ਨਲ ਸਕੂਲ ਦੀ ਲਾਇਬ੍ਰੇਰੀ ਦੇ ਉਦਘਾਟਨ ਸਮਾਰੋਹ ਤੇ ਪਹੁੰਚੇ ਪੰਜਾਬ ਸਰਕਾਰ ਦੇ ਮੀਡਿਆ ਡਾਇਰੈਕਟਰ ਬਲਤੇਜ ਪੰਨੂ
  • Posted by :
  • Date : अगस्त 07, 2023
  • Labels :
  • Blogger Comments
  • Facebook Comments

0 comments:

एक टिप्पणी भेजें

Top