Contact for Advertising

Contact for Advertising

Latest News

शुक्रवार, 4 अगस्त 2023

* ‘ਹਰ ਸ਼ੁੱਕਰਵਾਰ, ਡੇਂਗੂ ‘ਤੇ ਵਾਰ’ ਨਾਅਰੇ ਤਹਿਤ ਸਿਹਤ ਬਲਾਕ ਮੂਨਕ ਵੱਲੋਂ ਡੇਂਗੂ ਤੋਂ ਬਚਾਅ ਲਈ ਪੁਲਿਸ ਮੁਲਾਜਮਾਂ ਨੂੰ ਜਾਗਰੂਕ ਅਤੇ ਪੁਲਿਸ ਸਟੇਸ਼ਨਾ ਦਾ ਵਿਸ਼ੇਸ਼ ਸਰਵੇਲੈਂਸ ਦੌਰਾ।

 * ‘ਹਰ ਸ਼ੁੱਕਰਵਾਰ, ਡੇਂਗੂ ‘ਤੇ ਵਾਰ’ ਨਾਅਰੇ ਤਹਿਤ ਸਿਹਤ ਬਲਾਕ ਮੂਨਕ ਵੱਲੋਂ ਡੇਂਗੂ ਤੋਂ ਬਚਾਅ ਲਈ ਪੁਲਿਸ ਮੁਲਾਜਮਾਂ ਨੂੰ ਜਾਗਰੂਕ ਅਤੇ ਪੁਲਿਸ ਸਟੇਸ਼ਨਾ ਦਾ ਵਿਸ਼ੇਸ਼ ਸਰਵੇਲੈਂਸ ਦੌਰਾ।

** ਸਰਕਾਰੀ ਸਿਹਤ ਕੇਂਦਰਾਂ ਵਿੱਚ ਡੇਂਗੂ ਦੀ ਜਾਂਚ ਤੇ ਇਲਾਜ ਬਿਲਕੁਲ ਮੁਫ਼ਤ।



  ਕਮਲੇਸ਼ ਗੋਇਲ ਖਨੌਰੀ 

ਖਨੌਰੀ , 04 ਅਗਸਤ  

ਸਿਹਤ ਮੰਤਰੀ ਪੰਜਾਬ ਡਾ. ਬਲਵੀਰ ਸਿੰਘ, ਡਿਪਟੀ ਕਮਿਨਰ ਸੰਗਰੂਰ ਜਤਿੰਦਰ ਜੋਰਵਾਲ ਅਤੇ ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਵਿੰਦਰ ਸਿੰਘ ਭੱਟੀ ਦੀ ਅਗੁਵਾਈ ਹੇਠ ਸਿਹਤ ਬਲਾਕ ਮੂਨਕ ਵਿੱਚ ‘ਹਰ ਸ਼ੁੱਕਰਵਾਰ, ਡੇਂਗੂ ‘ਤੇ ਵਾਰ’ ਨਾਅਰੇ ਤਹਿਤ ਡੇਂਗੂ ਤੋਂ ਬਚਾਅ ਅਤੇ ਰੋਕਥਾਮ ਲਈ ਪੁਲਿਸ ਮੁਲਾਜਮਾਂ  ਨੂੰ ਜਾਗਰੂਕ ਅਤੇ ਪੁਲਿਸ ਸਟੇਸ਼ਨਾ ਦਾ ਵਿਸ਼ੇਸ਼ ਸਰਵੇਲੈਂਸ ਦੌਰਾ ਵੀ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਐਜੂਕੇਟਰ-ਕਮ-ਸਿਹਤ ਵਿਭਾਗ ਦੇ ਮਾਸ ਮੀਡੀਆ ਬ੍ਰਾਂਚ ਸਿਹਤ ਬਲਾਕ ਮੂਨਕ ਦੇ ਨੋਡਲ ਅਫ਼ਸਰ ਹਰਦੀਪ ਜਿੰਦਲ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਰਾਸ਼ਟਰੀ ਵੈਕਟਰ ਬੌਰਨ ਡਿਜ਼ੀਜ਼ ਕੰਟਰੋਲ ਪ੍ਰੋਗਰਾਮ ਅਧੀਨ ਵੱਖ ਵੱਖ ਪੁਲਿਸ ਸਟੇਸ਼ਨਾ ਦਾ ਵਿਸ਼ੇਸ਼ ਸਰਵੇਲੈਂਸ ਦੌਰਾ ਕੀਤਾ ਗਿਆ।ਇਸ ਮੁਹਿੰਮ ਦੌਰਾਨ ਪੁਲਿਸ ਸਟੇਸ਼ਨਾ ਵਿੱਚ ਬੰਦ ਵਾਹਨਾਂ, ਟਾਇਰਾਂ ਅਤੇ ਹੋਰ ਪਾਣੀ ਦੇ ਸੋਮਿਆਂ ਦੀ ਅਤੇ ਸਾਧਾਰਨ ਸਾਫ ਸਫਾਈ ਅਦਿ ਦੀ ਚੈਕਿੰਗ ਕੀਤੀ ਗਈ। ਮਾਨਸੂਨ ਦੇ ਨਾਲ ਹੀ ਡੇਂਗੂ ਦਾ ਖ਼ਤਰਾ ਵੀ ਵਧਣਾ ਸ਼ੁਰੂ ਹੋ ਜਾਂਦਾ ਹੈ। ਡੇਂਗੂ ਤੋਂ ਬਚਾਅ ਲਈ ਹਰ ਸ਼ੁੱਕਰਵਾਰ ਨੂੰ ਡੇਂਗੂ ‘ਤੇ ਵਾਰ ਵਜੋਂ ਮਨਾਉਣਾ ਚਾਹੀਂਦਾ ਹੈ। ਉਨ੍ਹਾਂ ਦੱਸਿਆ ਕਿ ਕੂਲਰਾਂ, ਗਮਲਿਆਂ ਆਦਿ ਨੂੰ ਹਰ ਸ਼ੁੱਕਰਵਾਰ ਖਾਲੀ ਕਰਨ ਲਈ ਵਿਸ਼ੇਸ਼ ਧਿਆਨ ਦੇਣਾ ਚਾਹੀਂਦਾ ਹੈ। ਓਨਾਂ ਕਿਹਾ ਕਿ ਡੇਂਗੂ ਪੈਦਾ ਕਰਨ ਵਾਲੇ ਮੱਛਰ ਮਾਦਾ ਏਡੀਜ਼ ਏਜੀਪਟੀ ਆਮ ਮੱਛਰ ਤੋਂ ਵੱਖਰਾ ਹੁੰਦਾ ਹੈ ਅਤੇ ਇਸ ਦੇ ਸਰੀਰ ਤੇ ਚੀਤੇ ਵਰਗੀ ਪੱਟੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਹ  ਮੱਛਰ ਦਿਨ ਦੇ ਦੌਰਾਨ ਖ਼ਾਸਕਰ ਸਵੇਰ ਵੇਲੇ ਅਤੇ ਦਿਨ ਦੇ ਦੌਰਾਨ ਡੰਗ ਮਾਰਦੇ ਹਨ। ਇਸ ਲਈ ਸਵੇਰੇ ਅਤੇ ਦਿਨ ਦੇ ਦੌਰਾਨ ਇਨ੍ਹਾਂ ਮੱਛਰਾਂ ਤੋਂ ਬਚਾਅ ਲਈ ਵਧੇਰੇ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ। ਓਨ੍ਹਾਂ ਦੱਸਿਆ ਕਿ ਡੇਂਗੂ ਦਾ ਲਾਰਵਾ ਗੰਦੇ ਨਾਲਿਆਂ ਵਿਚ ਨਹੀਂ ਸਗੋਂ ਸਾਫ ਪਾਣੀ ਵਿਚ ਫੈਲਦਾ ਹੈ। ਇਸ ਲਈ ਅਜਿਹੇ ਲੱਛਣ ਹੋਣ ਤੇ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਵਿੱਚ ਜਾ ਕੇ ਆਪਣੇ ਖੂਨ ਦੀ ਜਾਂਚ ਅਤੇ ਇਲਾਜ ਕਰਵਾਉਣਾ ਚਾਹੀਦਾ ਹੈ। ਸਰਕਾਰੀ ਸਿਹਤ ਕੇਂਦਰਾਂ ਵਿੱਚ ਡੇਂਗੂ ਦੀ ਜਾਂਚ ਤੇ ਇਲਾਜ ਮੁਫ਼ਤ ਹੈ। ਓਨ੍ਹਾਂ ਮਲੇਰੀਆ ਅਤੇ ਡੇਂਗੂ ਤੋਂ ਬਚਣ ਲਈ ਸਾਵਧਾਨੀਆਂ ਬਾਰੇ ਕਿਹਾ ਕਿ ਹਫ਼ਤੇ ਵਿੱਚ ਕੂਲਰਾਂ ਦਾ ਪਾਣੀ ਜਰੂਰ ਬਦਲੋ,ਛੱਤ ਤੇ ਲੱਗੀਆਂ ਪਾਣੀਆਂ ਦੀਆਂ ਟੈਂਕੀਆਂ ਢਕ ਕੇ ਰੱਖੋ, ਗਮਲਿਆਂ, ਡਰੱਮ, ਟੁੱਟੇ-ਭੱਜੇ ਭਾਂਡੇ, ਖਰਾਬ ਟਾਇਰ, ਟੱਬ, ਖਾਲੀ ਬੋਤਲਾਂ, ਗਲੀਆਂ, ਛੱਪੜਾਂ, ਨੀਵੀਆਂ ਥਾਂਵਾ, ਟੋਭਿਆਂ ਅਤੇ ਟੋਇਆਂ ਵਿੱਚ ਖੜੇ ਪਾਣੀ ਨੂੰ ਕੱਢ ਦਿਓ, ਨਾਲੀਆਂ ਵਿੱਚ ਪਾਣੀ ਨਾ ਖੜਾ ਹੋਣ ਦਿਓ। ਮੱਛਰਾਂ ਦੇ ਕੱਟਣ ਤੋਂ ਬਚਾਅ ਲਈ ਸਰੀਰ ਨੂੰ ਪੂਰਾ ਢੱਕਣ ਵਾਲੇ ਕੱਪੜੇ ਪਹਿਨੇ ਜਾਣ। ਰਾਤ ਨੂੰ ਸੋਣ ਸਮੇਂ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਖੁਸਬੂ ਵਾਲੇ ਤੇਲ ਆਦਿ ਦੀ ਵਰਤੋਂ ਕੀਤੀ ਜਾਵੇ। ਉਨਾਂ ਕਿਹਾ ਕਿ ਸਾਵਧਾਨੀਆਂ ਅਤੇ ਜਾਗਰੂਕਤਾ ਡੇਂਗੂ ਦਾ ਸਭ ਤੋਂ ਪ੍ਰਭਾਵਸ਼ਾਲੀ ਇਲਾਜ਼ ਹੈ।

 *  ‘ਹਰ ਸ਼ੁੱਕਰਵਾਰ, ਡੇਂਗੂ ‘ਤੇ ਵਾਰ’ ਨਾਅਰੇ ਤਹਿਤ ਸਿਹਤ ਬਲਾਕ ਮੂਨਕ ਵੱਲੋਂ ਡੇਂਗੂ ਤੋਂ ਬਚਾਅ ਲਈ ਪੁਲਿਸ ਮੁਲਾਜਮਾਂ ਨੂੰ ਜਾਗਰੂਕ ਅਤੇ ਪੁਲਿਸ ਸਟੇਸ਼ਨਾ ਦਾ ਵਿਸ਼ੇਸ਼ ਸਰਵੇਲੈਂਸ ਦੌਰਾ।
  • Title : * ‘ਹਰ ਸ਼ੁੱਕਰਵਾਰ, ਡੇਂਗੂ ‘ਤੇ ਵਾਰ’ ਨਾਅਰੇ ਤਹਿਤ ਸਿਹਤ ਬਲਾਕ ਮੂਨਕ ਵੱਲੋਂ ਡੇਂਗੂ ਤੋਂ ਬਚਾਅ ਲਈ ਪੁਲਿਸ ਮੁਲਾਜਮਾਂ ਨੂੰ ਜਾਗਰੂਕ ਅਤੇ ਪੁਲਿਸ ਸਟੇਸ਼ਨਾ ਦਾ ਵਿਸ਼ੇਸ਼ ਸਰਵੇਲੈਂਸ ਦੌਰਾ।
  • Posted by :
  • Date : अगस्त 04, 2023
  • Labels :
  • Blogger Comments
  • Facebook Comments

0 comments:

एक टिप्पणी भेजें

Top