Contact for Advertising

Contact for Advertising

Latest News

मंगलवार, 8 अगस्त 2023

ਜਿਲ੍ਹਾ ਟੀਕਾਕਰਣ ਅਫ਼ਸਰ ਡਾ. ਸੀਮਾ ਗਰਗ ਨੇ ਸੁਣਨ ਤੋਂ ਅਸਮਰਥ ਬੱਚੇ ਨੂੰ ਮੁੱਹਈਆ ਕਰਵਾਈ ਮੁਫ਼ਤ ਹੀਅਰਿੰਗ ਏਡ

 ਜਿਲ੍ਹਾ ਟੀਕਾਕਰਣ ਅਫ਼ਸਰ ਡਾ. ਸੀਮਾ ਗਰਗ ਨੇ ਸੁਣਨ ਤੋਂ ਅਸਮਰਥ ਬੱਚੇ ਨੂੰ ਮੁੱਹਈਆ ਕਰਵਾਈ ਮੁਫ਼ਤ ਹੀਅਰਿੰਗ ਏਡ


ਹੁਸ਼ਿਆਰਪੁਰ = ਦਲਜੀਤ ਅਜਨੋਹਾ

ਰਾਸ਼ਟਰੀ ਬਾਲ ਸਵਾਸਥ ਪ੍ਰੋਗਰਾਮ ਦੇ ਤਹਿਤ ਪਿੰਡ ਬੰਭੋਵਾਲ  ਬਲਾਕ ਬੁੱਢਾਬਾੜ ਦੇ 11 ਸਾਲਾ ਬੱਚੇ ਅਨਿਲ ਕੁਮਾਰ ਜੋ ਕਿ ਜਨਮ ਤੋਂ ਹੀ ਸੌ ਪ੍ਰਤੀਸ਼ਤ ਸੁਣਨ ਤੋਂ ਅਸਮਰਥ ਸੀ ਨੂੰ ਸਿਹਤ ਵਿਭਾਗ ਪੰਜਾਬ ਦੇ ਆਰ ਬੀ ਐਸ ਕੇ ( ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ) ਦੇ ਏ.ਡੀ.ਆਈ.ਪੀ ਪ੍ਰੋਗਰਾਮ ਦੇ ਤਹਿਤ ਜਿਲ੍ਹਾ ਟੀਕਾਕਰਨ ਅਫ਼ਸਰ ਡਾ ਸੀਮਾ ਗਰਗ ਵਲੋਂ ਮੁਫ਼ਤ ਹੀਅਰਿੰਗ ਏਡ ਮੁੱਹਈਆ ਕਰਵਾਈ ਗਈ । ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਸੀਮਾ ਗਰਗ ਨੇ ਦੱਸਿਆ ਕਿ ਇਸ ਵਿਚ ਸਪੀਚ ਐਂਡ ਆਡੀਓਲੋਜਿਸਟ ਥੈਰੇਪਿਸਟ ਯੋਗ ਰਾਜ ਰਾਣਾ ਅਤੇ ਸੰਦੀਪ ਕੁਮਾਰ ਦਾ ਵਿਸ਼ੇਸ਼ ਸਹਿਯੋਗ ਰਿਹਾ। ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਦੇ ਏ.ਡੀ.ਆਈ.ਪੀ ਸਕੀਮ ਦੇ ਤਹਿਤ ਇਸ ਬੱਚੇ ਅਨਿਲ ਕੁਮਾਰ ਪੁੱਤਰ ਪਵਨ ਕੁਮਾਰ ਪਿੰਡ ਬੰਭੋਵਾਲ ਤਹਿਸੀਲ ਮੁਕੇਰੀਆਂ ਜਿਲ੍ਹਾ ਹੁਸ਼ਿਆਰਪੁਰ ਨਿਵਾਸੀ ਜੋ ਕਿ ਸਰਕਾਰੀ ਮਿਡਲ ਸਕੂਲ ਬੰਭੋਵਾਲ ਦਾ ਛੇਵੀਂ ਜਮਾਤ ਦਾ ਵਿਦਿਆਰਥੀ ਹੈ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਡੀ. ਈ. ਆਈ.ਸੀ ਕੇਂਦਰ ’ਚ ਇਸ ਸਕੀਮ ਤਹਿਤ ਰਜਿਸਟਰਡ ਕੀਤਾ ਗਿਆ ਸੀ ਤੇ ਇਸ ਦਾ ਬੈਰਾ ਟੈਸਟ ਸਰਕਾਰੀ ਮੈਡੀਕਲ ਕਾਲਿਜ ਅੰਮ੍ਰਿਤਸਰ ਵਿਖੇ ਮੁਫ਼ਤ ਕਰਵਾਇਆ ਗਿਆ ਸੀ ।ਉਹਨਾਂ ਦੱਸਿਆ ਕਿ ਕਿਸੇ ਵੀ ਉਮਰ ਵਰਗ ਦਾ ਵਿਅਕਤੀ ਜਿਨ੍ਹਾਂ ਦਾ ਬੇਰਾ ਟੈੱਸਟ ਹੋ ਚੁੱਕਿਆ ਹੈ, ਉਹ ਹਰ ਸੋਮਵਾਰ ਤੋਂ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਤੋਂ 12 ਵਜੇ ਤੱਕ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਡੀ.ਈ.ਆਈ. ਸੀ. ਕੇਂਦਰ 'ਚ ਆ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ ।

 ਜਿਲ੍ਹਾ ਟੀਕਾਕਰਣ ਅਫ਼ਸਰ ਡਾ. ਸੀਮਾ ਗਰਗ ਨੇ ਸੁਣਨ ਤੋਂ ਅਸਮਰਥ ਬੱਚੇ ਨੂੰ ਮੁੱਹਈਆ ਕਰਵਾਈ ਮੁਫ਼ਤ ਹੀਅਰਿੰਗ ਏਡ
  • Title : ਜਿਲ੍ਹਾ ਟੀਕਾਕਰਣ ਅਫ਼ਸਰ ਡਾ. ਸੀਮਾ ਗਰਗ ਨੇ ਸੁਣਨ ਤੋਂ ਅਸਮਰਥ ਬੱਚੇ ਨੂੰ ਮੁੱਹਈਆ ਕਰਵਾਈ ਮੁਫ਼ਤ ਹੀਅਰਿੰਗ ਏਡ
  • Posted by :
  • Date : अगस्त 08, 2023
  • Labels :
  • Blogger Comments
  • Facebook Comments

0 comments:

एक टिप्पणी भेजें

Top