Contact for Advertising

Contact for Advertising

Latest News

शुक्रवार, 25 अगस्त 2023

ਧੋਖਾਧੜੀ ਦੇ ਮਾਮਲੇ ਵਿੱਚ ਫਰਾਰ ਵਿਅਕਤੀ ਨੂੰ ਪੁਲਸ ਨੇ ਕੀਤਾ ਗਿਰਫ਼ਤਾਰ

 ਧੋਖਾਧੜੀ ਦੇ ਮਾਮਲੇ ਵਿੱਚ ਫਰਾਰ ਵਿਅਕਤੀ ਨੂੰ ਪੁਲਸ ਨੇ ਕੀਤਾ ਗਿਰਫ਼ਤਾਰ

 

ਕੇਸ਼ਵ ਵਰਦਾਨ ਪੁੰਜ

Dr Rakesh Punj 

Barnala punjab

ਤਪਾ ਮੰਡੀ - ਤਪਾ ਪੁਲਸ ਨੇ ਲਗਭਗ ਇਕ ਸਾਲ ਪਹਿਲਾਂ ਦਰਜ ਹੋਏ ਧੋਖਾਧੜੀ ਦੇ ਮਾਮਲੇ ’ਚ ਫਰਾਰ ਦੋਸ਼ੀ ਅਮਰੀਸ਼ ਕੁਮਾਰ ਪੁੱਤਰ ਰਘੁਵੀਰ ਚੰਦ ਵਾਸੀ ਭੋਤਨਾ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਤੋਂ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਥਾਣਾ ਮੁਖੀ ਤਪਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਹਰਪਾਲ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਜੈਮਲਸਿੰਘ ਵਾਲਾ ਨੇ ਅਮਰੀਸ਼ ਕੁਮਾਰ ਭੋਤਨਾ (ਉਕਤ) ਜੋ ਇੱਥੇ ਆਈਲੈਟਸ ਸੈਂਟਰ ਚਲਾਉਂਦਾ ਸੀ ਨੇ 9 ਲੱਖ 45 ਹਜ਼ਾਰ ਰੁਪਏ ਉਸ ਦੇ ਲੜਕੇ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ ਰਕਮ ਜਮ੍ਹਾਂ ਕਰਵਾਈ ਸੀ ਪਰ ਉਹ ਲੜਕੇ ਨੂੰ ਵਿਦੇਸ਼ ਭੇਜਣ ਦੀ ਥਾਂ ਟਾਲਮਟੋਲ ਕਰਨ ਲੱਗ ਪਿਆ।


ਇਥੋਂ ਤੱਕ ਕਿ ਲੜਕੇ ਦਾ ਯੋਗਤਾ ਸਰਟੀਫਿਕੇਟ, ਪਾਸਪੋਰਟ ਅਤੇ ਰਿਹਾਇਸ਼ੀ ਦਰਤਾਵੇਜ਼ ਆਦਿ ਨੂੰ ਜਾਅਲੀ ਤੌਰ ’ਤੇ ਵਰਤਣ ਕਾਰਨ ਉਸ ਦੇ ਲੜਕੇ ਹਰਮਨਜੋਤ ਸਿੰਘ ਨੂੰ ਬਾਹਰਲੇ ਦੇਸ਼ ਕੈਨੇਡਾ ਵਿਖੇ ਜਾਣ ’ਤੇ ਰੋਕ ਲਗਵਾ ਦਿੱਤੀ ਸੀ ਜਿਸ ’ਤੇ ਉਸ ਖ਼ਿਲਾਫ ਵੱਖ-ਵੱਖ ਧਾਰਾਵਾਂ ਤਹਿਤ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਪੁਲਸ ਗ੍ਰਿਫਤਾਰੀ ਤੋਂ ਫਰਾਰ ਸੀ। ਹੁਣ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਏ. ਐੱਸ. ਆਈ ਗੁਰਤੇਜ ਸਿੰਘ, ਹੌਲਦਾਰ ਕੁਲਵੰਤ ਸਿੰਘ ਅਤੇ ਹੋਰ ਪੁਲਸ ਕਰਮਚਾਰੀ ਹਾਜ਼ਾਰ ਸਨ।

 ਧੋਖਾਧੜੀ ਦੇ ਮਾਮਲੇ ਵਿੱਚ ਫਰਾਰ ਵਿਅਕਤੀ ਨੂੰ ਪੁਲਸ ਨੇ ਕੀਤਾ ਗਿਰਫ਼ਤਾਰ
  • Title : ਧੋਖਾਧੜੀ ਦੇ ਮਾਮਲੇ ਵਿੱਚ ਫਰਾਰ ਵਿਅਕਤੀ ਨੂੰ ਪੁਲਸ ਨੇ ਕੀਤਾ ਗਿਰਫ਼ਤਾਰ
  • Posted by :
  • Date : अगस्त 25, 2023
  • Labels :
  • Blogger Comments
  • Facebook Comments

0 comments:

एक टिप्पणी भेजें

Top