Contact for Advertising

Contact for Advertising

Latest News

सोमवार, 21 अगस्त 2023

*ਸਕੂਲ ਆਫ਼ ਐਮੀਨੈੰਸ ਫ਼ੀਲਖ਼ਾਨਾ ਪਟਿਆਲਾ ਵਿਖੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਮੇਲੇ ਦਾ ਆਯੋਜਨ

 *ਸਕੂਲ ਆਫ਼ ਐਮੀਨੈੰਸ ਫ਼ੀਲਖ਼ਾਨਾ ਪਟਿਆਲਾ ਵਿਖੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਮੇਲੇ ਦਾ ਆਯੋਜਨ*










*ਪੁਰਾਤਨ ਪੰਜਾਬੀ ਸੱਭਿਆਚਾਰ ਤੋੰ ਨਵੀਂ ਪੀੜੀ ਨੂੰ ਜਾਣੂ ਕਰਵਾਉਣਾ ਸਮੇੰ ਦੀ ਮੁੱਖ ਲੋੜ-ਜਸਵੀਰ ਸਿੰਘ ਜੱਸੀ*


  ਕਮਲੇਸ਼ ਗੋਇਲ ਖਨੌਰੀ 

ਪਟਿਆਲਾ 21 ਅਗਸਤ -  ਪੰਜਾਬ  ਦੇ ਮਾਣਯੋਗ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਵਿੱਲਖਣ ਸੋਚ ਅਤੇ ਯੋਗ ਅਗਵਾਈ ਸਦਕਾ  ਪੰਜਾਬ ਦੇ ਅਲੋਪ ਹੋ ਰਹੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਅਤੇ ਨਵੀਂ ਪੀੜੀ ਨੂੰ ਉਸ ਪੁਰਾਤਨ ਅਮੀਰ ਸੱਭਿਆਚਾਰ ਨਾਲ ਜੋੜਨ ਦੇ ਮੰਤਵ ਤਹਿਤ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ (ਰਜਿ) ਵੱਲੋੰ ਸਕੂਲ ਆਫ਼ ਐਮੀਨੈੰਸ ਫ਼ੀਲਖ਼ਾਨਾ ਪਟਿਆਲਾ ਵਿਖੇ ਪੰਜਾਬੀ ਸੱਭਿਆਚਾਰ ਮੇਲੇ ਦਾ ਆਯੋਜਨ  ਕਰਵਾਇਆ ਗਿਆ। ਇਸ ਸੰਬੰਧੀ ਸਕੂਲ ਦੇ ਵਿਦਿਆਰਥੀਆਂ ਵੱਲੋੰ ਪੰਜਾਬੀ ਸੱਭਿਆਚਾਰ ਨੂੰ ਦਰਸਾਉੰਦਾ ਪੇਟਿੰਗ ਮੁਕਾਬਲਾ, ਗੁਰਮੁਖੀ ਲਿਪੀ ਦੀ ਸੁੰਦਰ ਲਿਖਾਈ  , ਪੰਜਾਬੀ ਭਾਸ਼ਾ ਵਿੱਚ ਦੇਸ਼ ਭਗਤੀ 'ਤੇ ਭਾਸ਼ਣ ਮੁਕਾਬਲਾ ,ਲੋਕ ਗੀਤ,ਲੋਕ ਨਾਚ ਅਤੇ ਲੋਕ ਸਾਜ਼ ਆਦਿ ਸੱਭਿਆਚਾਰਕ ਮੁਕਾਬਲੇ ਕਰਵਾਏ ਗਏ।  ਇਸ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਸ. ਜਸਵੀਰ ਸਿੰਘ ਜੱਸੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਪਟਿਆਲਾ ਅਤੇ ਡਾ.ਭੀਮਇੰਦਰ ਚੇਅਰਮੈਨ ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸ਼ਿਰਕਤ ਕੀਤੀ ਗਈ। 

     ਇਸ ਮੌਕੇ ਮੁੱਖ ਮਹਿਮਾਨ ਸ.ਜਸਵੀਰ ਸਿੰਘ ਜੱਸੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਪੰਜਾਬੀ ਵਿਰਸਾ ਬਹੁਤ ਹੀ ਪੁਰਾਤਨ ਅਤੇ ਅਮੀਰ ਹੈ ਪਰ ਸਾਡੀ ਨਵੀਂ ਪੀੜ੍ਹੀ ਕਈ ਕਾਰਣਾਂ ਕਰਕੇ ਇਸ ਅਮੀਰ ਸੱਭਿਆਚਾਰ ਤੋੰ ਬੇਮੁੱਖ ਅਤੇ ਅਣਜਾਣ ਹੈ ਅਤੇ  ਨਵੀਂ ਪੀੜੀ ਵਿੱਚ ਇਸ ਅਮੀਰ ਵਿਰਸੇ ਪ੍ਰਤਿ ਜਾਗਰੂਕਤਾ ਪੈਦਾ ਕਰਨੀ ਅਤੇ ਉਨਾਂ ਨੂੰ ਸਾਡੇ ਵਿਰਸੇ ਅਤੇ ਰੀਤੀ ਰਿਵਾਜਾਂ ਨਾਲ ਜੋੜਨਾ ਸਮੇੰ ਦੀ ਮੁੱਖ ਲੋੜ ਹੈ ਅਤੇ  ਸਾਡੇ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਨੇ ਬੜੀ ਸੰਜੀਦਗੀ  ਦੇ ਨਾਲ ਇਸ ਦੀ ਪੂਰਤੀ ਲਈ ਸੱਭਿਆਚਾਰਕ ਮੇਲੇ ਕਰਵਾਉਣ ਦਾ ਹੰਭਲਾ ਮਾਰਿਆ ਹੈ। ਇਸ ਮੌਕੇ ਤੇ ਡਾ.ਭੀਮਇੰਦਰ ਨੇ ਵੀ ਸੱਭਿਆਚਾਰਕ ਮੇਲਿਆਂ ਨੂੰ ਸਕੂਲਾਂ ਵਿੱਚ ਕਰਵਾਉਣ ਸੰਬੰਧੀ ਪੰਜਾਬ ਸਰਕਾਰ ਵੱਲੋੰ ਕੀਤੇ ਜਾ ਰਹੇ ਉੱਦਮਾਂ ਦੀ ਸ਼ਲਾਘਾ ਕੀਤੀ।

  ਇਸ ਮੌਕੇ ਤੇ  ਸਟੇਟ ਐਵਾਰਡੀ ਪ੍ਰਿੰਸੀਪਲ ਡਾ.ਰਜਨੀਸ਼ ਗੁਪਤਾ ਨੇ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਉਹਨਾਂ ਵੱਲੋੰ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਅਤੇ ਸਕੂਲ ਮੈਗਜ਼ੀਨ ਭੇੰਟ ਕੀਤੇ ਗਏ। ਇਸ ਮੌਕੇ ਤੇ ਮੁਕਾਬਲਿਆਂ ਵਿੱਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਅਤੇ ਟੀਮਾਂ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਸਟੇਟ ਅਵਾਰਡੀ ਸੰਗੀਤ  ਅਧਿਆਪਕ ਸ.ਪਰਗਟ ਸਿੰਘ ਦੀ ਯੋਗ ਅਗਵਾਈ ਵਿੱਚ ਵਿਦਿਆਰਥੀਆਂ ਵੱਲੋੰ ਲੋਕ ਗੀਤ, ਲੋਕ ਸਾਜ , ਗਿੱਧਾ ਆਦੀ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ  ਤੇ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੰਦੀਪ ਕੋਟੀ ,ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਪ੍ਰਧਾਨ ਵਿਜੈ ਠਾਕੁਰ, ਚੰਨਾ ਰਾਣਾ, ਲੱਖਾ ਰਾਣਾ, ਸਤਨਾਮ ਬਠੋਈ ਆਦਿ ਸਮਾਜ ਸੇਵੀ ਸਾਥੀ ਮੌਜੂਦ ਸਨ। ਇਸ ਮੌਕੇ ਤੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਕੂਲ ਮੀਡੀਆ ਕੌਆਰਡੀਨੇਟਰ ਅਕਸ਼ੈ ਕੁਮਾਰ ਅਤੇ ਪੰਜਾਬੀ ਲੈਕਚਰਾਰ ਮੈਡਮ ਸਪਨਾ ਸੇਠੀ ਜੀ ਵੱਲੋਂ ਬਾਖ਼ੂਬੀ ਨਿਭਾਈ ਗਈ।

 *ਸਕੂਲ ਆਫ਼ ਐਮੀਨੈੰਸ ਫ਼ੀਲਖ਼ਾਨਾ ਪਟਿਆਲਾ ਵਿਖੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਮੇਲੇ ਦਾ ਆਯੋਜਨ
  • Title : *ਸਕੂਲ ਆਫ਼ ਐਮੀਨੈੰਸ ਫ਼ੀਲਖ਼ਾਨਾ ਪਟਿਆਲਾ ਵਿਖੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਮੇਲੇ ਦਾ ਆਯੋਜਨ
  • Posted by :
  • Date : अगस्त 21, 2023
  • Labels :
  • Blogger Comments
  • Facebook Comments

0 comments:

एक टिप्पणी भेजें

Top