ਪ੍ਰਿੰ. ਮਨਜੀਤ ਕੌਰ ਵੱਲੋਂ ਸੁਖਮਨ ਸਿੰਘ ਦੀ ਪੁਸਤਕ ' ' ਰੁਮਾਲ ਦੇ ਧਾਗੇ ' ਲੋਕ ਅਰਪਣ
ਹੁਸ਼ਿਆਰਪੁਰ=ਦਲਜੀਤ ਅਜਨੋਹਾ ਪਿੰਡ ਖੜੋਦੀ ਦੇ ਨੌਜਵਾਨ ਸਾਹਿਤਕਾਰ ਦਾ ਕਾਵਿ ਸੰਗ੍ਰਹਿ 'ਰੁਮਾਲ ਦੇ ਧਾਗੇ' ਪ੍ਰਿੰਸੀਪਲ ਮਨਜੀਤ ਕੌਰ ਐਮ ਡੀ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਵੱਲੋਂ ਲੋਕ ਅਰਪਣ ਕੀਤਾ ਗਿਆ। ਉਹਨਾਂ ਪੁਸਤਕ ਨੂੰ ਜਾਰੀ ਕਰਦਿਆਂ ਕਿਹਾ ਕਿ ਸੁਖਮਨ ਸਿੰਘ ਨੇ ਬੜੀ ਛੋਟੀ ਉਮਰ ਵਿਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਉਹ ਇੱਕੋ ਵੇਲੇ ਸਾਹਿਤਕਾਰ, ਕਲਾਕਾਰ, ਚਿੱਤਰਕਾਰ ਅਤੇ ਅਦਾਕਾਰ ਦੀ ਭੂਮਿਕਾ ਨਿਭਾ ਸਕਦਾ ਹੈ। ਲੋਕ ਅਰਪਣ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਬੱਗਾ ਸਿੰਘ ਆਰਟਿਸਟ ਅਤੇ ਲੇਖਕ ਬਲਜਿੰਦਰ ਮਾਨ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਮਾਣ ਹੈ ਕਿ ਇਲਾਕੇ ਵਿੱਚੋਂ ਇਹੋ ਜਿਹੇ ਨੌਜਵਾਨ ਕਲਾ ਦੇ ਖੇਤਰ ਵਿਚ ਉੱਭਰ ਰਹੇ ਹਨ। ਸੁਖਮਨ ਸਿੰਘ ਵੱਲੋਂ ਸਿਰਜੀ ਗਈ ਇਹ ਦੂਸਰੀ ਪੁਸਤਕ ਹੈ । ਇਸ ਤੋਂ ਇਲਾਵਾ ਉਹ ਕੁਝ ਪੁਸਤਕਾਂ ਦਾ ਸੰਪਾਦਨ ਵੀ ਕਰ ਚੁੱਕਾ ਹੈ। ਕਲਾ ਅਤੇ ਸਾਹਿਤ ਜਗਤ ਵਿਚ ਉਹ ਇਕ ਚਮਕਦਾ ਸਿਤਾਰਾ ਬਣ ਰਿਹਾ ਹੈ। ਅੱਜ-ਕੱਲ ਮਲਟੀ ਮੀਡੀਆ ਦੇ ਖੇਤਰ ਵਿੱਚ ਖੋਜ ਕਾਰਜ ਕਰਨ ਵਿੱਚ ਜੁਟਿਆ ਹੋਇਆ ਹੈ। ਡਾ. ਬਲਵੀਰ ਕੌਰ ਰੀਹਲ ਨੇ ਆਪਣੇ ਇਸ ਵਿਦਿਆਰਥੀ ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਉਸ ਨੂੰ ਇਸ ਵਿਦਿਆਰਥੀ ਤੋਂ ਬਹੁਤ ਉਮੀਦਾਂ ਹਨ। ਸੁਖਮਨ ਸਿੰਘ ਨੇ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਬੋਲਦਿਆਂ ਕਿਹਾ ਕਿ ਉਹ ਅੱਜ ਜੋ ਕੁਝ ਵੀ ਹੈ ਆਪਣੀ ਮਾਤਾ ਜੀ ਦੀ ਪ੍ਰੇਰਨਾ ਸਦਕਾ ਹੈ। ਸਾਹਿਤਕ ਖੇਤਰ ਵਿੱਚ ਸਫਲਤਾ ਦੀ ਰਾਹ ਦਿਖਾਉਣ ਵਾਸਤੇ ਉਹ ਮਾਨ ਪਰਿਵਾਰ ਦਾ ਵਿਸ਼ੇਸ਼ ਰਿਣੀ ਹੈ।
ਇਸ ਮੌਕੇ ਉਸ ਦੇ ਪਰਿਵਾਰਕ ਮੈਂਬਰ ਕੁਲਵੀਰ ਸਿੰਘ, ਰਾਜ ਬਹਾਦਰ ਕੋਰ, ਕਰਨਜੀਤ ਸਿੰਘ, ਹਰਜੋਤ ਸਿੰਘ ਅਤੇ ਮਾਤਾ ਰਣਵੀਰ ਕੌਰ ਹਾਜਰ ਸਨ। ਇਸ ਸਮਾਰੋਹ ਵਿਚ ਨਿੱਕਿਆ ਕਰੂੰਬਲਾਂ ਪਾਠਕ ਮੰਚ ਦੇ ਚਰਨਜੀਤ ਕੌਰ, ਹਰਵੀਰ ਮਾਨ, ਹਰਮਨਪ੍ਰੀਤ ਕੌਰ, ਕੈਂਚਲ ਸਿੰਘ ਬੈਂਸ, ਸਨੀ ਹੀਰ ਲੰਗੇਰੀ, ਪਵਨ ਸਕਰੂਲੀ , ਨਿਧੀ ਅਮਨ ਸਹੋਤਾ ਸਮੇਤ ਸਾਹਿਤ ਪ੍ਰੇਮੀ ਸ਼ਾਮਲ ਹੋਏ । ਸਭ ਦਾ ਧੰਨਵਾਦ ਕਰਦਿਆਂ ਕੁਲਦੀਪ ਕੌਰ ਬੈਂਸ ਨੇ ਕਿਹਾ ਕਿ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਦਾ ਉਦੇਸ਼ ਨਵੀਆਂ ਕਲਮਾਂ ਨੂੰ ਉਤਸ਼ਾਹਿਤ ਕਰਨਾ ਅਤੇ ਨੈਤਿਕਤਾ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਹੈ।
0 comments:
एक टिप्पणी भेजें