Contact for Advertising

Contact for Advertising

Latest News

शनिवार, 5 अगस्त 2023

ਪਿੰਡ ਠੱਕਰਵਾਲ ਮੌਜੋਮਜਾਰਾ ਵਿਖੇ ਸੰਤ ਬਾਬਾ ਦੂਲਾ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਤੀਆਂ ਦਾ ਤਿਉਹਾਰ ਮਨਾਇਆ

 ਪਿੰਡ ਠੱਕਰਵਾਲ ਮੌਜੋਮਜਾਰਾ ਵਿਖੇ ਸੰਤ ਬਾਬਾ ਦੂਲਾ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਤੀਆਂ ਦਾ ਤਿਉਹਾਰ ਮਨਾਇਆ

ਹੁਸ਼ਿਆਰਪੁਰ= ਦਲਜੀਤ ਅਜਨੋਹਾ 

ਜ਼ਿਲਾ ਹੁਸ਼ਿਆਰਪੁਰ ਦੇ  ਪਿੰਡ ਠੱਕਰਵਾਲ (ਮੌਜੋਮਜਾਰਾ) ਵਿਖੇ ਸੰਤ ਬਾਬਾ ਦੂਲਾ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਠੱਕਰਵਾਲ ਮੌਜੋਮਜਾਰਾ ਵਿਖੇ ਸਕੂਲ ਦੀਆਂ ਵਿਦਿਆਰਥੀਣਾ ਅਤੇ ਸਟਾਫ ਵੱਲੋਂ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਪ੍ਰਧਾਨ ਦਰਸ਼ਨ ਸਿੰਘ ਰਾਜਾ ਨੇ  ਦੱਸਿਆ ਕਿ ਸਾਲਨਾ ਤੀਆਂ ਦੇ ਤਿਉਹਾਰ ਮੌਕੇ ਵਿਦਿਆਰਥਣਾ ਅਤੇ ਸਟਾਫ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਵੇਂ ਕਿ ਗਿੱਧਾ, ਭੰਗੜਾ, ਛੰਜ ਭੱਨਣਾ, ਸੈਕਿੰਟਾ, ਕੋਰੋਗਫਾਈ, ਨਸ਼ਾ, ਭਰੂਣ ਹੱਤਿਆਂ, ਚਰਖ਼ਾ ਕੱਤਣਾ, ਪੀਂਘ ਝੂਟਣੀ, ਫੁੱਲਕਾਰੀ ਕੱਢਣੀ ਅਤੇ ਛੋਟੇ ਛੋਟੇ ਬੱਚਿਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਸਕੂਲ ਦੇ ਚੇਅਰਮੈਨ ਸੰਤ ਬਾਬਾ ਹਰਕ੍ਰਿਸ਼ਨ ਸਿੰਘ ਸੋਢੀ ਠੱਕਰਵਾਲ ਪ੍ਰਧਾਨ ਨਿਰਮਲਾ ਸੰਤ ਮੰਡਲ ਪੰਜਾਬ ਨੇ ਕਿਹਾ ਕਿ ਸਾਨੂੰ ਆਪਣੇ ਸੱਭਿਆਚਾਰਕ ਵਿਰਸੇ ਨਾਲ ਜੁੜੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰੇ ਤਿਉਹਾਰ ਰੱਲਮਿੱਲ ਕੇ ਮਨਾਉਣੇ ਚਾਹੀਦੇ ਹਨ। ਜਿਸ ਨਾਲ ਪਿਆਰ ਅਤੇ ਆਪਸੀ ਸਾਂਝ ਬਣਦੀ ਹੈ। ਇਸ ਮੌਕੇ ਤੀਆਂ ਦੇ ਤਿਉਹਾਰ ਮੌਕੇ ਬੀਬੀ ਬਲਵੀਰ ਕੌਰ ਠੱਕਰਵਾਲ ਮੌਜੋਮਜਾਰਾ ਨੇ ਵਿਸ਼ੇਸ਼ ਤੌਰ ਤੇ ਪੁੱਜ ਕੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਸਕੂਲ ਸਟਾਫ ਵੱਲੋਂ ਮੁੱਖ ਮਹਿਮਾਨ ਬੀਬੀ ਬਲਵੀਰ ਸਿੰਘ ਠੱਕਰਵਾਲ ਮੌਜੋਮਜਾਰਾ ਦਾ ਸ਼ਾਨਦਾਰ ਨਿੱਘਾ ਸਵਾਗਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਬੀਬੀ ਬਲਵੀਰ ਕੌਰ ਠੱਕਰਵਾਲ ਮੌਜੋਮਜਾਰਾ ਨੇ ਆਪਣੇ ਸੰਬੋਧਨ ਵਿਚ ਕਿਹਾ ਸਾਨੂੰ ਸਾਰਿਆਂ ਨੂੰ ਰੱਲਮਿੱਲ ਤਿਉਹਾਰ ਮਨਾਉਣੇ ਚਾਹੀਦੇ ਹਨ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੰਗਤ ਸਿੰਘ ਮੰਗੀ ਨੇਂ ਸਮੂਹ ਸਟਾਫ, ਸਕੂਲ ਵਿਦਿਆਰਥੀਣਾ ਦਾ ਤੀਆਂ ਦੇ ਤਿਉਹਾਰ ਵਿੱਚ ਸਹਿਯੋਗ ਦੇਣ ਤੇ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦੇ ਚੇਅਰਮੈਨ ਸੰਤ ਬਾਬਾ ਹਰਕ੍ਰਿਸ਼ਨ ਸਿੰਘ ਸੋਢੀ ਠੱਕਰਵਾਲ ਪ੍ਰਧਾਨ ਨਿਰਮਲਾ ਸੰਤ ਮੰਡਲ ਪੰਜਾਬ, ਉਪ ਚੇਅਰਮੈਨ ਸੰਤ ਬਾਬਾ ਜਸਵੰਤ ਸਿੰਘ ਖੇੜਾ ਠੱਕਰਵਾਲ, ਪਿੰਸੀਪਲ ਮੰਗਤ ਸਿੰਘ ਮੰਗੀ, ਪ੍ਰਧਾਨ ਦਰਸ਼ਨ ਸਿੰਘ ਰਾਜਾ, ਸਰਬਜੀਤ ਸਿੰਘ ਉਪ ਪ੍ਰਧਾਨ, ਗੁਰਪ੍ਰੀਤ ਸਿੰਘ ਖਜਾਨਚੀ, ਪਰਮਜੀਤ ਕੌਰ, ਮੋਨਿਕਾ, ਸੁਨੈਨਾ, ਅਚਨ, ਨਰਿੰਦਰ ਕੌਰ, ਅਚਨ, ਨਿਧੀ ਸ਼ਰਮਾ, ਨਵਦੀਪ ਕੌਰ, ਜੋਤੀ, ਜਸਪ੍ਰੀਤ ਕੌਰ, ਕਿਰਨਦੀਪ ਕੌਰ, ਦੀਕਸ਼ਾ ਸ਼ਰਮਾ, ਦਮਨਪ੍ਰੀਤ ਕੌਰ, ਸਤਵਿੰਦਰ ਕੌਰ, ਸਾਹਿਲ ਕੁਮਾਰ, ਬੋਬੀ ਕੁਮਾਰ ਆਦਿ ਹਾਜ਼ਰ ਸਨ।

 ਪਿੰਡ ਠੱਕਰਵਾਲ ਮੌਜੋਮਜਾਰਾ ਵਿਖੇ ਸੰਤ ਬਾਬਾ ਦੂਲਾ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਤੀਆਂ ਦਾ ਤਿਉਹਾਰ ਮਨਾਇਆ
  • Title : ਪਿੰਡ ਠੱਕਰਵਾਲ ਮੌਜੋਮਜਾਰਾ ਵਿਖੇ ਸੰਤ ਬਾਬਾ ਦੂਲਾ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਤੀਆਂ ਦਾ ਤਿਉਹਾਰ ਮਨਾਇਆ
  • Posted by :
  • Date : अगस्त 05, 2023
  • Labels :
  • Blogger Comments
  • Facebook Comments

0 comments:

एक टिप्पणी भेजें

Top