Contact for Advertising

Contact for Advertising

Latest News

गुरुवार, 17 अगस्त 2023

** ਆਈ ਫਲੂ ਵਿੱਚ ਘਰੇਲੂ ਇਲਾਜ ਜਾਂ ਸਵੈ-ਨੁਸਖ਼ੇ ਦੀ ਵਰਤੋਂ ਕਰਨਾ ਹੋ ਸਕਦਾ ਨੁਕਸਾਨ ਦਾਇਕ

 * ਸਰਕਾਰੀ ਸਿਹਤ ਸੰਸਥਾਵਾਂ ਵਿੱਚ ਅੱਖਾਂ ਦੇ ਫਲੂ ਦੀ ਬਿਲਕੁਲ ਮੁਫ਼ਤ ਜਾਂਚ ਤੇ ਇਲਾਜ ਦੀ ਸਹੂਲਤ।



** ਆਈ ਫਲੂ ਵਿੱਚ ਘਰੇਲੂ ਇਲਾਜ ਜਾਂ ਸਵੈ-ਨੁਸਖ਼ੇ ਦੀ ਵਰਤੋਂ ਕਰਨਾ ਹੋ ਸਕਦਾ ਨੁਕਸਾਨ ਦਾਇਕ।

*** ਅੱਖਾਂ ਦਾ ਫਲੂ ਛੂਤ ਦੀ ਬਿਮਾਰੀ।

   ਕਮਲੇਸ਼ ਗੋਇਲ ਖਨੌਰੀ 

ਖਨੌਰੀ , 17 ਅਗਸਤ :

  ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ, ਡਿਪਟੀ ਕਮਿਸ਼ਨਰ ਸੰਗਰੂਰ  ਜਤਿੰਦਰ ਜੋਰਵਾਲ ਅਤੇ ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਵਿੰਦਰ ਸਿੰਘ ਭੱਟੀ ਦੀ ਅਗੁਵਾਈ ਹੇਠ ਸਿਹਤ ਬਲਾਕ ਮੂਨਕ ਦੇ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਲੋਕਾਂ ਨੂੰ ਆਈ-ਫਲੂ ਅਤੇ ਮੌਸਮੀ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਐਜੂਕੇਟਰ-ਕਮ-ਸਿਹਤ ਵਿਭਾਗ ਦੇ ਮਾਸ ਮੀਡੀਆ ਬ੍ਰਾਂਚ ਸਿਹਤ ਬਲਾਕ ਮੂਨਕ ਦੇ ਨੋਡਲ ਅਫ਼ਸਰ ਹਰਦੀਪ ਜਿੰਦਲ ਨੇ ਦੱਸਿਆ ਕਿ  ਬਰਸਾਤ ਅਤੇ ਮੌਸਮ ਮੌਸਮ ਦੀ ਤਬਦੀਲੀ ਕਾਰਨ ਖਾਸ ਤੌਰ ਤੇ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਆਈ ਫਲੂ, ਮੱਛਰ, ਮੱਖੀਆਂ ਅਤੇ ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਹੋਰ ਬਿਮਾਰੀਆਂ ਜਿਵੇਂ ਡੇਂਗੂ, ਮਲੇਰੀਆ, ਦਸਤ ਰੋਗ, ਹੈਜਾ ਆਦਿ ਦੇ ਮਰੀਜਾਂ ਦੀ ਗਿਣਤੀ ਵਿੱਚ ਵਾਧੇ ਦੀ ਸੰਭਾਵਨਾ ਹੁੰਦੀ ਹੈ। ਕੰਨਜਕਟਿਵਾਇਟਿਸ (ਅੱਖ ਦਾ ਫਲੂ) ਇਹ ਇੱਕ ਕਿਸਮ ਦੀ ਛੂਤ ਦੀ ਬਿਮਾਰੀ ਹੈ, ਜੋ ਵਾਇਰਸ ਜਾਂ ਬੈਕਟੀਰੀਆ ਕਾਰਨ ਅੱਖਾਂ ਨੂੰ ਪ੍ਰਭਾਵਿਤ ਕਰਦੀ ਹੈ। ਇਸਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਇਸ ਨਾਲ ਅੱਖਾਂ ਵਿੱਚ ਲਾਲੀ ਵਧ ਜਾਣਾ, ਅੱਖਾਂ ਵਿੱਚ ਸੋਜ, ਖੁਜ਼ਲੀ, ਰੜਕ ਪੈਣਾ, ਜਲਨ ਹੋਣਾ, ਅੱਖਾਂ ਵਿੱਚੋਂ ਪਾਣੀ ਆਉਣਾ, ਪਲਕਾਂ ‘ਤੇ ਚਿੱਟਾ ਤੇ ਹਲਕਾ ਪੀਲਾ ਚਿਪਚਿਪਾ ਤਰਲ ਪਦਾਰਥ ਜਮਾਂ ਹੋਣਾ, ਬੁਖ਼ਾਰ ਹੋਣਾ ਅਤੇ ਰੌਸ਼ਨੀ ਵਿੱਚ ਦੇਖਣ ਤੇ ਪਰੇਸ਼ਾਨੀ ਆਦਿ ਸਮੱਸਿਆਵਾਂ ਹੋ ਸਕਦੀਆਂ ਹਨ। ਇਹ ਸਮੱਸਿਆਵਾਂ ਹੋਣ ਤੇ ਤੁਰੰਤ ਅੱਖਾਂ ਦੇ ਮਾਹਿਰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਤੋਂ ਬਚਾਅ ਲਈ ਅੱਖਾਂ ਨੂੰ ਮਸਲਣਾ ਨਹੀਂ ਚਾਹੀਦਾ, ਅੱਖਾਂ ਤੇ ਕਾਲੇ ਚਸ਼ਮੇ ਦੀ ਵਰਤੋਂ ਕਰਨੀ ਚਾਹੀਂਦੀ ਹੈ। ਆਈ ਫਲੂ ਵਿੱਚ ਘਰੇਲੂ ਉਪਚਾਰ ਜਾਂ ਸਵੈ-ਨੁਸਖ਼ੇ ਦੀ ਵਰਤੋਂ ਕਰਨਾ ਨੁਕਸਾਨ ਦਾਇਕ ਹੋ ਸਕਦਾ ਹੈ। ਉਹਨਾਂ ਨੇ ਆਈ ਫਲੂ ਦੀ ਰੋਕਥਾਮ ਲਈ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਪਣੇ ਹੱਥਾਂ ਨੂੰ ਸਾਬਣ ਨਾਲ ਵਾਰ-ਵਾਰ ਧੋਣਾ ਚਾਹੀਦਾ ਹੈ ਜਾਂ ਸੈਨੀਟਾਈਜ਼ਰ ਦੀ ਵਰਤੋਂ ਕਰਨੀ ਚਾਹੀਦੀ ਹੈ। ਤੌਲੀਆ, ਰੁਮਾਲ, ਬੈੱਡਸ਼ੀਟ ਆਦਿ ਨੂੰ ਕਿਸੇ ਹੋਰ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ। ਸੰਕਰਮਿਤ ਵਿਅਕਤੀ ਤੋਂ ਦੂਰੀ ਬਣਾ ਕੇ ਰੱਖੋ, ਆਪਣੇ ਆਲੇ ਦੁਆਲੇ ਦੀ ਸਫ਼ਾਈ ਰੱਖੋ ਅਤੇ ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਬਚੋ ਅਤੇ ਇਸ ਤੋਂ ਇਲਾਵਾ ਛੋਟੇ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਇਸ ਤੋਂ ਇਲਾਵਾ ਉਹਨਾਂ ਵੱਲੋਂ ਬਰਸਾਤੀ ਮੌਸਮ ਵਿੱਚ ਮੱਛਰ, ਮੱਖੀ ਅਤੇ ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਹੋਰ ਬਿਮਾਰੀਆਂ ਜਿਵੇਂ ਡੇਂਗੂ, ਮਲੇਰੀਆ, ਦਸਤ ਰੋਗ, ਹੈਜਾ ਆਦਿ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਹਨਾਂ ਅਪੀਲ ਕੀਤੀ ਕਿ ਇਸ ਜਾਣਕਾਰੀ (ਸੁਨੇਹੇ) ਨੂੰ ਆਪਣੇ ਆਲੇ ਦੁਆਲੇ ਤੇ ਹੋਰਨਾਂ ਲੋਕਾਂ ਨਾਲ ਵੀ ਸਾਂਝਾ ਕੀਤਾ ਜਾਵੇ।

** ਆਈ ਫਲੂ ਵਿੱਚ ਘਰੇਲੂ ਇਲਾਜ ਜਾਂ ਸਵੈ-ਨੁਸਖ਼ੇ ਦੀ ਵਰਤੋਂ ਕਰਨਾ ਹੋ ਸਕਦਾ ਨੁਕਸਾਨ ਦਾਇਕ
  • Title : ** ਆਈ ਫਲੂ ਵਿੱਚ ਘਰੇਲੂ ਇਲਾਜ ਜਾਂ ਸਵੈ-ਨੁਸਖ਼ੇ ਦੀ ਵਰਤੋਂ ਕਰਨਾ ਹੋ ਸਕਦਾ ਨੁਕਸਾਨ ਦਾਇਕ
  • Posted by :
  • Date : अगस्त 17, 2023
  • Labels :
  • Blogger Comments
  • Facebook Comments

0 comments:

एक टिप्पणी भेजें

Top