Contact for Advertising

Contact for Advertising

Latest News

शुक्रवार, 4 अगस्त 2023

ਸੰਤ ਨਰਾਇਣ ਦਾਸ ਨੇਤਰਹੀਣ ਸਕੂਲ ਬਾਹੋਵਾਲ ਦੇ ਬੱਚਿਆਂ ਨੇ ਮੈਨੇਜਰ ਅਤਰ ਸਿੰਘ ਦੀ ਅਗਵਾਈ ਵਿੱਚ ਡੀ.ਸੀ ਤੇ ਐਸ ਐਸ ਪੀ ਨਾਲ ਮੁਲਾਕਾਤ ਕੀਤੀ

 ਸੰਤ ਨਰਾਇਣ ਦਾਸ ਨੇਤਰਹੀਣ ਸਕੂਲ ਬਾਹੋਵਾਲ ਦੇ ਬੱਚਿਆਂ ਨੇ ਮੈਨੇਜਰ ਅਤਰ ਸਿੰਘ ਦੀ ਅਗਵਾਈ ਵਿੱਚ   ਡੀ.ਸੀ ਤੇ ਐਸ ਐਸ ਪੀ ਨਾਲ ਮੁਲਾਕਾਤ ਕੀਤੀ

ਹੁਸ਼ਿਆਰਪੁਰ = ਦਲਜੀਤ ਅਜਨੋਹਾ


ਸੰਤ ਨਰਾਇਣ ਦਾਸ ਨੇਤਰਹੀਨ ਸਕੂਲ ਦੇ ਵਿਦਿਆਰਥੀਆਂ ਨੇ ਮੈਨੇਜਰ ਅਤਰ ਸਿੰਘ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਮੈਡਮ ਕੋਮਲ ਮਿੱਤਲ ਅਤੇ ਪੁਲਿਸ ਜ਼ਿਲ੍ਹਾ ਮੁਖੀ ਸਰਤਾਜ ਸਿੰਘ ਚਾਹਲ ਨਾਲ ਮੁਲਾਕਾਤ ਕੀਤੀ |

ਇਸ ਮੌਕੇ ਨੇਤਰਹੀਣ ਬੱਚਿਆਂ ਵਲੋਂ  ਬਹੁਤ ਹੀ ਸੁਚੱਜੇ ਢੰਗ ਨਾਲ ਦੋਨਾ  ਅਧਿਕਾਰੀਆਂ ਨਾਲ ਆਪਣੀ ਜਾਣ-ਪਛਾਣ ਕਰਵਾਈ ਗਈ ਇਸ ਮੌਕੇ  ਡਿਪਟੀ ਕਮਿਸ਼ਨਰ ਮੈਡਮ ਕੋਮਲ ਮਿੱਤਲਬਤੇ  ਐਸ.ਐਸ.ਪੀ ਸਰਤਾਜ ਸਿੰਘ ਚਾਹਲ ਵਲੋਂ ਬੱਚਿਆਂ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਨੇਤਰਹੀਣ ਬੱਚਿਆਂ ਦੀ ਪ੍ਰਤਿਭਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੰਸਥਾ ਦਾ ਬਹੁਤ ਵਧੀਆ ਉਪਰਾਲਾ ਹੈ, ਜਿਸ ਨਾਲ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਗੀਤ, ਸੰਗੀਤ ਅਤੇ ਸ਼ਬਦ ਗਾਇਨ ਵੀ ਸਿਖਾਇਆ ਜਾਂਦਾ ਹੈ।ਇਸ ਮੌਕੇ ਸਕੂਲ ਦੇ ਪ੍ਰਬੰਧਕ ਅਤਰ ਸਿੰਘ ਜੋ ਕਿ ਖੁਦ ਨੇਤਰਹੀਣ ਹਨ, ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਸ ਸੰਸਥਾ ਨੂੰ ਚਲਾ ਰਹੇ ਹਨ। ਤੇ ਕਈ ਬੱਚਿਆਂ ਨੇ ਉਨਾਂ ਕੋਲ ਪੜ੍ਹਾਈ ਕਰਕੇ   ਰੁਜ਼ਗਾਰ ਵੀ ਪ੍ਰਾਪਤ ਕਰ ਲਿਆ ਹੈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਚਿਆਂ ਨੂੰ ਪੜ੍ਹਾਉਣ ਲਈ ਤਿੰਨ ਅਧਿਆਪਕ ਰੱਖੇ ਗਏ ਹਨ ਅਤੇ ਸਮੇਂ-ਸਮੇਂ 'ਤੇ ਉਨਾਂ ਵਲੋਂ ਬਚਾਈਆਂ ਨੂੰ ਵੱਖ ਵੱਖ ਅਧਿਕਾਰੀਆਂ ਮਿਲਾਇਆ  ਜਾਂਦਾ ਰਹਿੰਦਾ ਹੈ ਤਾਂ ਜੋ ਬੱਚਿਆਂ ਵਿੱਚ ਕਿਸੇ ਕਿਸਮ ਦੀ ਹੀਣ ਭਾਵਨਾ ਪੈਦਾ ਨਾ ਹੋਵੇ।ਉਨ੍ਹਾਂ ਦੱਸਿਆ ਕਿ ਕਈ ਵਾਰ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਪ੍ਰਤੀਨਿਧ ਬੱਚੀਆਂ ਨੂੰ ਸਕੂਲ ਵਿੱਚ ਆ ਕਿ ਵੀ ਮਿਲ ਜਾਂਦੇ ਹਨ ਤੇ ਬਹੁਤ ਲੋਕ ਆਪਣੀ ਕਿਸੇ ਵੀ ਤਰਾਂ ਦੀ ਖੁਸ਼ੀ ਇੰਨਾ ਬੱਚਿਆ ਨਾਲ ਮਿਲ ਕੇ ਸਾਂਝੀ ਕਰਦੇ ਹਨ ਤੇ ਕਈ ਵਾਰ ਸਿਵਿਲ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੀ ਆ ਕੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਦੇ ਹਨ ਇਸ ਮੌਕੇ ਅਤਰ ਸਿੰਘ ਮੈਨੇਜਰ, ਵਿਕਾਸ, ਸਲੂਜਾ, ਅਮਰਿੰਦਰ ਜੀ, ਅਤੇ ਵਿਦਿਆਰਥੀ  ਵਿੱਚ ਗੋਵਿੰਦ ਕੁਮਾਰ, ਰੋਹਿਤ ਕੁਮਾਰ, ਵਿਜੇ ਕੁਮਾਰ, ਨਵਪ੍ਰੀਤ ਸਿੰਘ, ਵਿਸ਼ਾਲ ਕੁਮਾਰ, ਨਰੇਸ਼, ਅਵਨੀਤ ਸੁਖਮਨ, ਗੁਰਜੋਤ, ਯੋਗੇਸ਼। ਇਸ ਮੌਕੇ ਕੁਮਾਰ, ਰਿਤੂ, ਕਮਲੇਸ਼ੌਰ ਸਿਮਰਜੀਤ  ਆਦਿ ਹਾਜ਼ਰ ਸਨ

 ਸੰਤ ਨਰਾਇਣ ਦਾਸ ਨੇਤਰਹੀਣ ਸਕੂਲ ਬਾਹੋਵਾਲ ਦੇ ਬੱਚਿਆਂ ਨੇ ਮੈਨੇਜਰ ਅਤਰ ਸਿੰਘ ਦੀ ਅਗਵਾਈ ਵਿੱਚ   ਡੀ.ਸੀ ਤੇ ਐਸ ਐਸ ਪੀ ਨਾਲ ਮੁਲਾਕਾਤ ਕੀਤੀ
  • Title : ਸੰਤ ਨਰਾਇਣ ਦਾਸ ਨੇਤਰਹੀਣ ਸਕੂਲ ਬਾਹੋਵਾਲ ਦੇ ਬੱਚਿਆਂ ਨੇ ਮੈਨੇਜਰ ਅਤਰ ਸਿੰਘ ਦੀ ਅਗਵਾਈ ਵਿੱਚ ਡੀ.ਸੀ ਤੇ ਐਸ ਐਸ ਪੀ ਨਾਲ ਮੁਲਾਕਾਤ ਕੀਤੀ
  • Posted by :
  • Date : अगस्त 04, 2023
  • Labels :
  • Blogger Comments
  • Facebook Comments

0 comments:

एक टिप्पणी भेजें

Top