Contact for Advertising

Contact for Advertising

Latest News

बुधवार, 9 अगस्त 2023

ਮਣੀਪੁਰ ਵਿੱਚ ਔਰਤਾਂ, ਘੱਟ ਗਿਣਤੀ ਸਮਾਜ ਅਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਏ ਭਾਰਤ ਸਰਕਾਰ"

 "ਮਣੀਪੁਰ ਵਿੱਚ ਔਰਤਾਂ, ਘੱਟ ਗਿਣਤੀ ਸਮਾਜ ਅਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਏ ਭਾਰਤ ਸਰਕਾਰ" 

 ਹੁਸ਼ਿਆਰਪੁਰ=ਦਲਜੀਤ ਅਜਨੋਹਾ 

ਸਮੂਹ ਵਕੀਲ ਭਾਈਚਾਰੇ ਵੱਲੋ ਮਣੀਪੁਰ ਵਿਖੇ 3 ਮਹੀਨੇ ਤੋਂ ਜਾਰੀ ਹਿੰਸਾ ਅਤੇ ਦੰਗਿਆ ਦੇ ਖ਼ਿਲਾਫ ਰੋਸ਼ ਪ੍ਰਗਟਾਵਾਂ ਕੀਤਾ ਗਿਆ ਅਤੇ ਔਰਤਾਂ ਅਤੇ ਘੱਟ ਗਿਣਤੀ ਸਮਾਜ ਤੇ ਹੋਂ ਰਹੀ ਤਸ਼ਦੱਦ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਗਈ. ਜਿਲ੍ਹਾ ਕਚਹਿਰੀ ਦੇ ਬਾਹਰ ਕੀਤੇ ਗਏ ਰੋਸ਼ ਪ੍ਰਦਰਸ਼ਨ ਦੌਰਾਨ ਐਡਵੋਕੇਟ ਰਣਜੀਤ ਕੁਮਾਰ ਸਾਬਕਾ ਪ੍ਰਧਾਨ, ਸੀਨੀਅਰ ਐਡਵੋਕੇਟ ਭਜਨਾ ਰਾਮ ਦਾਦਰਾ, ਸ਼੍ਰੀ ਰਾਮਜੀ ਦਾਸ ਬੱਧਣ ਸਾਬਕਾ ਮੀਤ ਪ੍ਰਧਾਨ ਧਰਮਿੰਦਰ ਦਾਦਰਾ,ਐਡਵੋਕੇਟ ਕਮਲਜੀਤ ਸਰੋਆ,ਐਡਵੋਕੇਟ ਸ਼ਮਸ਼ੇਰ ਭਾਰਦਵਾਜ, ਐਡਵੋਕੇਟ ਰਣਜੀਤ ਕਲਸੀ, ਐਡਵੋਕੇਟ ਕੈਲਾਸ਼, ਐਡਵੋਕੇਟ ਸੰਦੀਪ ਭਾਰਤੀ, ਐਡਵੋਕੇਟ ਸਰਬਜੀਤ ਝੱਮਤ, ਐਡਵੋਕੇਟ ਦਲਵੀਰ ਬਣਗੜ੍ਹ, ਐਡਵੋਕੇਟ ਵਿਕਰਮ ਸਿੰਘ ਐਡਵੋਕੇਟ ਸ਼ਾਮ ਭਾਰਦਵਾਜ ਐਡਵੋਕੇਟ ਲਵਪ੍ਰੀਤ ਅਤੇ ਐਡਵੋਕੇਟ ਸੁੱਖਵਿੰਦਰ ਸਿੰਘ ਕੋਟਲੀ ਨੇ ਸ਼ਿਰਕਤ ਕੀਤੀ. ਉਹਨਾਂ ਭਾਰਤ ਸਰਕਾਰ ਪਾਸੋ ਮੰਗ ਕੀਤੀ ਕਿ ਮਣੀਪੁਰ ਵਿੱਚ ਸੰਵਿਧਾਨ,  ਕਾਨੂੰਨ ਅਤੇ ਲੋਕਤੰਤਰੀ ਸਿਧਾਂਤਾਂ ਮੁਤਾਬਿਕ ਆਪਣਾ ਫਰਜ ਨਿਭਾਉਣ ਵਿੱਚ ਨਾਕਾਮ ਮਣੀਪੁਰ ਸਰਕਾਰ ਨੂੰ ਜਲਦ ਤੋਂ ਜਲਦ ਬਰਖ਼ਾਸਤ ਕਰਕੇ ਕਾਨੂੰਨ ਦਾ ਰਾਜ ਸਥਾਪਿਤ ਕੀਤਾ ਜਾਵੇ ਅਤੇ ਗਰੀਬ, ਘੱਟ ਗਿਣਤੀ ਸਮਾਜ ਅਤੇ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਤਬਾਹ ਕੀਤੇ ਗਏ ਆਮ ਲੋਕਾਂ ਦੇ ਰਿਹਾਇਸ਼ੀ ਮਕਾਨਾਂ ਅਤੇ ਧਾਰਮਿਕ ਸਥਾਨਾਂ ਦੀ ਉਸਾਰੀ ਕਰਵਾਈ ਜਾਵੇ.

ਮਣੀਪੁਰ ਵਿੱਚ ਔਰਤਾਂ, ਘੱਟ ਗਿਣਤੀ ਸਮਾਜ ਅਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਏ ਭਾਰਤ ਸਰਕਾਰ"
  • Title : ਮਣੀਪੁਰ ਵਿੱਚ ਔਰਤਾਂ, ਘੱਟ ਗਿਣਤੀ ਸਮਾਜ ਅਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਏ ਭਾਰਤ ਸਰਕਾਰ"
  • Posted by :
  • Date : अगस्त 09, 2023
  • Labels :
  • Blogger Comments
  • Facebook Comments

0 comments:

एक टिप्पणी भेजें

Top