ਜਸਵਿੰਦਰ ਸਿੰਘ ਸਹੋਤਾ (ਨੈਸ਼ਨਲ ਐਵਾਰਡੀ) ਨੂੰ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕੀਤਾ ਸਨਮਾਨਿਤ
-ਜਸਵਿੰਦਰ ਸਿੰਘ ਸਹੋਤਾ ਨੂੰ ਜੈਪੁਰ ਵਿਖੇ ‘ਦ ਰੀਅਲ ਹੀਰੋ-2023’ ਰਾਸ਼ਟਰੀ ਪੁਰਸਕਾਰ ਮਿਲਣਾ ਪੂਰੇ ਪੰਜਾਬ ਲਈ ਮਾਣ ਵਾਲੀ ਗਲ- ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ
-80 ਫੀਸਦੀ ਦਿਵਿਆਂਗ ਹੋਣ ਦੇ ਬਾਵਜੂਦ ਦਿਵਿਆਂਗਾਂ ਦੀ ਭਲਾਈ ਲਈ ਕ਼ੰਮ ਕਰਨਾ ਕਾਬਿਲੇ ਤਾਰੀਫ -ਕੌਮੀ ਚੇਅਰਮੈਨ ਤਰਸੇਮ ਦੀਵਾਨਾ
ਹੁਸਿ਼ਆਰਪੁਰ- ਦਲਜੀਤ ਅਜਨੋਹਾ ਜਾਗਦੇ ਰਹੋ ਸੱਭਿਆਚਾਰ ਮੰਚ (ਰਜਿ) ਅਤੇ ਦੀ ਵਰਕਿੰਗ ਰਿਪੋਟਰਜ਼ ਐਸੋਸੀਏਸ਼ਨ ਪੰਜਾਬ ਵਲੋਂ ਕਰਵਾਏ ਗਏ ਸਲਾਨਾ ਸੂਫੀਆਨਾ ਮੇਲੇ ’ਚ ਜਸਵਿੰਦਰ ਸਿੰਘ ਸਹੋਤਾ ਨੂੰ ਦਿਵਿਆਂਗਾਂ ਨੂੰ ਸਮਾਜ ਵਿੱਚ ਸਥਾਪਿਤ ਕਰਨ ਲਈ ਕੀਤੇ ਜਾ ਰਹੇ ਯਤਨਾ ਸਦਕਾ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੁਆਰਾ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਜਸਵਿੰਦਰ ਸਿੰਘ ਸਹੋਤਾ ਦੁਆਰਾ ਦਿਵਿਆਂਗਾਂ ਨੂੰ ਸਮਾਜ ’ਚ ਸਥਾਪਿਤ ਕਰਨ ਲਈ ਕੀਤੇ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਸਵਿੰਦਰ ਸਿੰਘ ਸਹੋਤਾ ਨੂੰ ਜੈਪੁਰ ਵਿਖੇ ‘ਦ ਰੀਅਲ ਹੀਰੋ-2023’ ਰਾਸ਼ਟਰੀ ਪੁਰਸਕਾਰ ਮਿਲਣਾ ਪੂਰੇ ਪੰਜਾਬ ਲਈ ਮਾਣ ਵਾਲੀ ਗਲ ਹੈ, ਕਿਉਂਕਿ ਸਹੋਤਾ ਇਹ ਪੁਰਸਕਾਰ ਜਿੱਤਣ ਵਾਲੇ ਇਕਲੌਤੇ ਅਤੇ ਪਹਿਲੇ ਪੰਜਾਬੀ ਹਨ। ਇਸ ਮੌਕੇ ਬੇਗਮਪੁਰਾ ਟਾਈਗਰ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ ਨੇ ਕਿਹਾ ਕਿ ਦੋਵੇਂ ਖੁਦ 80 ਫੀਸਦੀ ਦਿਵਿਆਂਗ ਹੋਣ ਦੇ ਬਾਵਜੂਦ ਜਸਵਿੰਦਰ ਸਿੰਘ ਸਹੋਤਾ ਅਤੇ ਉਨ੍ਹਾਂ ਦੀ ਪਤਨੀ ਹਰਮਿੰਦਰ ਕੌਰ ਦੁਆਰਾ ਦਿਵਿਆਂਗਾਂ ਦੀ ਭਲਾਈ ਲਈ ਕ਼ੰਮ ਕਰਨ ਕਾਬਿਲੇ ਤਾਰੀਫ ਹੈ। ਉਨ੍ਹਾਂ ਕਿਹਾ ਕਿ ਜਸਵਿੰਦਰ ਸਿੰਘ ਸਹੋਤਾ ਹਰ ਵੇਲੇ ਦਿਵਿਆਂਗਾਂ ਦੀ ਸੇਵਾ ਲਈ ਤਿਆਰ ਰਹਿੰਦੇ ਹਨ। ਜਿ਼ਕਰਯੋਗ ਹੈ ਕਿ ਜਸਵਿੰਦਰ ਸਿੰਘ ਸਹੋਤਾ ਪਿੰਡ ਜੀਆ ਸਹੋਤਾ ਖੁਰਦ ਤਹਿਸੀਲ ਦਸੂਹਾ (ਹੁਸਿ਼ਆਰਪੁਰ) ਦੇ ਜੰਮਪਲ਼ ਹਨ ਅਤੇ ਸਕੂਲ ਆਫ ਐਮੀਨੈਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗਪੁਰ-ਸਤੌਰ ਵਿਖੇ ਬਤੌਰ ਪੰਜਾਬੀ ਮਾਸਟਰ ਵਿੱਦਿਆ ਦਾ ਪ੍ਰਕਾਸ਼ ਫੈਲਾਅ ਰਹੇ ਹਨ। ਜ਼ਿਲ੍ਹਾ ਸਿੱਖਿਆ ਅਫਸਰ ਹੁਸ਼ਿਆਰਪੁਰ ਵਲੋਂ ਜਸਵਿੰਦਰ ਸਿੰਘ ਨੂੰ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਲਈ ਸਨਮਾਨਿਤ ਕੀਤਾ ਜਾ ਚੁੱਕਾ ਹੈ। ਖੁਦ 80 ਫੀਸਦੀ ਦਿਵਿਆਂਗ ਦੇ ਬਾਵਜੂਦ ਦਿਵਿਆਂਗਾਂ ਦੀ ਭਲਾਈ ਲਈ ਕੀਤੇ ਸ਼ਾਲਾਘਾਯੋਗ ਪ੍ਰਾਪਤੀਆਂ ਦੀ ਬਦੌਲਤ ਪੰਜਾਬ ਸਰਕਾਰ ਵਲੋਂ ਸਹੋਤਾ ਨੂੰ 15 ਅਗਸਤ 2018 ਨੂੰ ਆਜ਼ਾਦੀ ਸਮਾਰੋਹ ਮੌਕੇ ਹੁਸ਼ਿਆਰਪੁਰ ਵਿਖੇ ਸਨਮਾਨਿਤ ਕੀਤਾ ਗਿਆ ਸੀ। ਬਲਾਇੰਡ ਐਂਡ ਹੈਂਡੀਕੈਪਡ ਡਿਵੈਲਪਮੈਂਟ ਸੁਸਾਇਟੀ (ਰਜਿ) ਮਾਹਿਲਪੁਰ (ਹੁਸ਼ਿਆਰਪੁਰ) ਵਲੋਂ ਵੀ ਕੋਵਿਡ-19 ਦੀ ਮਹਾਂਮਾਰੀ ਦੌਰਾਨ ਦਿਵਿਆਂਗਾਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਦੀ ਭਲਾਈ ਲਈ ਕੀਤੇ ਕੰਮਾਂ ਲਈ 15 ਅਗਸਤ 2020 ਨੂੰ ਸਨਮਾਨਿਤ ਕੀਤਾ ਗਿਆ ਹੈ। ਉਮੀਦ ਹੈਲਪਲਈਨ ਫਾਊਡੇਸ਼ਨ ਜੈਪੁਰ ਵਲੋਂ 3 ਦਸੰਬਰ 2020 ਨੂੰ ਰਾਸ਼ਟਰੀ ਪੁਰਸਕਾਰ ਦਿਵਿਆਂਗ ਰਤਨ ਅਤੇ ਸਾਲ 2021 ਵਿੱਚ ਰਾਸ਼ਟਰੀ ਪੁਰਸਕਾਰ ਉਮੀਦ ਰਤਨ ਨਾਲ ਜਸਵਿੰਦਰ ਸਿੰਘ ਸਹੋਤਾ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। 3 ਦਸੰਬਰ 2021 ਨੂੰ ਕੌਮਾਂਤਰੀ ਦਿਵਿਆਂਗਤਾ ਦਿਹਾੜੇ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਵਲੋਂ ਜਸਵਿੰਦਰ ਸਿੰਘ ਸਹੋਤਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। 23 ਜੁਲਾਈ 2023 ਨੂੰ ਜੈਪੁਰ ਵਿਖੇ ਰਾਸ਼ਟਰੀ ਅਖਬਾਰ ਦਿਵਿਆਂਗ ਜਗਤ ਵਲੋਂ ਜਸਵਿੰਦਰ ਸਿੰਘ ਸਹੋਤਾ ਨੂੰ ਰਾਸ਼ਟਰੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਸਵਿੰਦਰ ਸਿੰਘ ਸਹੋਤਾ ਅਤੇ ਉਨ੍ਹਾਂ ਦੀ ਪਤਨੀ ਹਰਮਿੰਦਰ ਕੌਰ ਨੂੰ ਸਿਰਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸਾਈਂ ਗੀਤਾ ਸ਼ਾਹ ਕਾਦਰੀ, ਅਜਮੇਰ ਦੀਵਾਨਾ, ਅਲੀਜਾ ਦੀਵਾਨਾ, ਓ ਪੀ ਰਾਣਾ, ਗੁਰਬਿੰਦਰ ਸਿਘ ਪਲਾਹਾ, ਵਿਨੋਦ ਕੌਸ਼ਲ ਆਦਿ ਹਾਜਰ ਸਨ।
0 comments:
एक टिप्पणी भेजें