Contact for Advertising

Contact for Advertising

Latest News

रविवार, 6 अगस्त 2023

ਮਾਨਵ ਸੇਵਾ ਵੈਫੇਅਰ ਯੂਥ ਕਲੱਬ ਦੇ ਪ੍ਰਧਾਨ ਕੋਮਲ ਪ੍ਰੀਤ ਸਿੰਘ ਮਲਿਕ ਨੇ ਫਿਜ਼ੂਲ ਖ਼ਰਚੀ ਨਾ ਕਰ ਮਨਾਇਆ ਬੇਟੀ ਦਾ ਜਮਨ ਦਿਨ ਅਤੇ ਪਿਤਾ ਦੀ ਬਰਸੀ

 ਮਾਨਵ ਸੇਵਾ ਵੈਫੇਅਰ ਯੂਥ ਕਲੱਬ ਦੇ ਪ੍ਰਧਾਨ ਕੋਮਲ ਪ੍ਰੀਤ ਸਿੰਘ ਮਲਿਕ ਨੇ ਫਿਜ਼ੂਲ ਖ਼ਰਚੀ ਨਾ ਕਰ ਮਨਾਇਆ ਬੇਟੀ ਦਾ ਜਮਨ ਦਿਨ ਅਤੇ ਪਿਤਾ ਦੀ ਬਰਸੀ

ਕਮਲੇਸ਼ ਗੋਇਲ ਖਨੌਰੀ 

ਖਨੌਰੀ 6 ਅਗਸਤ - ਜਿਥੇ ਅੱਜ ਕੱਲ ਲ਼ੋਕ ਨਜਾਇਜ ਖ਼ਰਚਾ ਕਰਕੇ ਆਪਣਾ ਅਤੇ ਅਪਣੇ ਬੱਚਿਆਂ ਦਾ ਜਨਮ ਦਿਨ ਮਨਾਉਂਦੇ ਹਨ ਇਸਦੇ ਉੱਲਟ ਮਾਨਵ ਸੇਵਾ ਵੈਲਫੇਅਰ ਯੂਥ ਕਲੱਬ ਦੇ ਪ੍ਰਧਾਨ ਕੋਮਲ ਪ੍ਰੀਤ ਸਿੰਘ ਮਲਿਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਓਹਨਾਂ ਨੇ ਫਜ਼ੂਲ ਖ਼ਰਚੀ ਨਾ ਕਰਕੇ ਆਪਣੀ ਬੇਟੀ ਨਹਿਰਾਂ ਮਲਿਕ ਦੇ ਜਨਮ ਦਿਨ ਦੀ ਖੁਸ਼ੀ ਚ ਵਾਲਮਿਕੀ ਮੰਦਿਰ ਚ ਪੱਖਾ ਭੇਟ ਕੀਤਾ ਅਤੇ ਇਸਤੋਂ ਇਲਾਵਾ ਓਹਨਾਂ ਦੇ ਪਿਤਾ ਲੇਟ  ਸ਼ੀ  ਜਗਰੂਪ ਸਿੰਘ ਦੀ ਬਰਸੀ ਮੌਕੇ ਵਾਲਮੀਕਿ ਮੰਦਿਰ ਖਨੌਰੀ ਖੁਰਦ ਵਿਖੇ ਮੰਦਿਰ ਦਾ ਮੇਨ ਗੇਟ ਵੀ ਮੰਦਿਰ ਵਿੱਚ ਭੇਟ ਕੀਤਾ। ਇਸ ਤੋਂ ਇਲਾਵਾ ਓਹਨਾਂ ਨੇ ਅਪਣੇ ਨਿੱਜੀ ਪਲਾਟ ਵਿਚ ਦੋ ਰੁੱਖ ਲਗਾ ਕੇ ਆਪਣੀ ਬੇਟੀ ਦੀ ਜਨਮ ਦਿਨ ਦੀ ਖੁਸ਼ੀ ਮਨਾਈ ਅਤੇ ਅਪਣੇ ਪਿਤਾ ਦੀ ਆਤਮਾ ਦੀ ਸ਼ਾਂਤੀ ਲਈ ਵੀ ਅਰਦਾਸ ਕੀਤੀ। ਇਸ ਮੋਕੇ ਜਗਜੀਤ ਸਿੰਘ ਗੋਠਵਾਲ਼, ਵਿੱਕੀ ਮਲਿਕ, ਹਰਬੰਸ ਕੌਰ, ਗੱਗੀ ਮਲਿਕ, ਨੀਨਾ ਮਲਿਕ, ਗੁਰਜੰਟ ਮਲਿਕ, ਗਗਨ ਮਲਿਕ,ਕਮਲਾ ਦੇਵੀ, ਰੂਪਾ ਦੇਵੀ, ਬਾਲਾ ਦੇਵੀਂ,ਸਗੁਨ ਮਲਿਕ, ਛੋਟੇ ਬੱਚੇ, ਈਸ਼ਾ ਨਿਸ਼ਾ, ਮਨਰਾਜ, ਗੁਰਜੋਤ, ਆਸੁ, ਸੰਦੀਪ ਆਦੀ ਸ਼ਾਮਿਲ ਸਨ। ਇਸ ਤੋਂ ਬਾਅਦ  ਅਮਨਦੀਪ ਸਿੰਘ ਸਿੱਧੂ ਵਾਲਮੀਕਿ ਧਰਮ ਪਰਚਾਰਕ ਮੰਡਵੀ ਨੇ  ਵਾਲਮੀਕਿ ਨਿੱਤਨੇਮ ਦਾ ਪਾਠ ਕਰਕੇ ਅਰਦਾਸ ਕੀਤੀ ਅਤੇ ਬੂੰਦੀ ਦਾ ਪ੍ਰਸਾਦ ਵੰਡਿਆ। ਅੱਗੇ ਓਹਨਾਂ ਦੱਸਿਆ ਕਿ ਜੇਕਰ ਹਰੇਕ ਵਿਅਕਤੀ ਅਪਣੇ ਜਨਮ ਦਿਨ ਤੇ 1 ਰੁੱਖ ਵੀ ਲਗਾਵੇ ਅਤੇ ਓਸਦੀ ਸਾਂਭ ਸੰਭਾਲ ਕਰੇ ਤਾਂ ਇਹ ਕੁਦਰਤ ਲਈ ਬਹੂਤ ਵੱਡੀ ਗਲ ਹੈ। ਕਿਉਕਿ ਹੁਣ ਜੋਂ ਪਾਣੀ ਦੀ ਖਤਰਨਾਕ ਅਤੇ ਜਾਨਲੇਵਾ ਬਾੜ ਆਈ ਸੀ ਅਜਿਹਾ ਸਾਹਿਦ ਤਾਂ ਹੀ ਹੋ ਰਿਹੈ ਕਿਉਕਿ ਧਰਤੀ ਦੀ ਜਕੜਨ ਸ਼ਕਤੀ ਲਗਤਾਰ ਖਤਮ ਹੋ ਰਹੀ ਹੈ। ਕਿਓਕਿ ਅੱਜ ਦਾ ਇਨਸਾਨ ਕੁਦਰਤ ਤੋਂ 500 ਰੁੱਖ ਵੱਢ ਕੇ ਸਿਰਫ ਵਾਪਿਸ ਔਸਤ ਐਵਰੇਜ 5 ਰੁੱਖ ਲਾ ਰਿਹਾ ਹੈਂ ਜਿਹਨਾਂ ਚੋ ਕੁੱਝ ਹੁੰਦੇ ਵੀ ਨਹੀਂ। ਸੋ ਕੁਦਰਤ ਦੀ ਸੰਭਾਲ ਲਈ ਅਪਣੇ ਜਨਮ ਦਿਨ ਮੋਕੇ 1 ਰੁੱਖ ਜਰੂਰ ਲਗਾਓ।

 ਮਾਨਵ ਸੇਵਾ ਵੈਫੇਅਰ ਯੂਥ ਕਲੱਬ ਦੇ ਪ੍ਰਧਾਨ ਕੋਮਲ ਪ੍ਰੀਤ ਸਿੰਘ ਮਲਿਕ ਨੇ ਫਿਜ਼ੂਲ ਖ਼ਰਚੀ ਨਾ ਕਰ ਮਨਾਇਆ ਬੇਟੀ ਦਾ ਜਮਨ ਦਿਨ ਅਤੇ ਪਿਤਾ ਦੀ ਬਰਸੀ
  • Title : ਮਾਨਵ ਸੇਵਾ ਵੈਫੇਅਰ ਯੂਥ ਕਲੱਬ ਦੇ ਪ੍ਰਧਾਨ ਕੋਮਲ ਪ੍ਰੀਤ ਸਿੰਘ ਮਲਿਕ ਨੇ ਫਿਜ਼ੂਲ ਖ਼ਰਚੀ ਨਾ ਕਰ ਮਨਾਇਆ ਬੇਟੀ ਦਾ ਜਮਨ ਦਿਨ ਅਤੇ ਪਿਤਾ ਦੀ ਬਰਸੀ
  • Posted by :
  • Date : अगस्त 06, 2023
  • Labels :
  • Blogger Comments
  • Facebook Comments

0 comments:

एक टिप्पणी भेजें

Top