Contact for Advertising

Contact for Advertising

Latest News

सोमवार, 28 अगस्त 2023

ਬਸਪਾ ਹਲਕਾ ਚੱਬੇਵਾਲ ਦੇ ਵਰਕਰ ਹੋਏ ਇੱਕਜੁੱਟ, ਮੁਲਾਕਾਤ ਕਰਨਗੇ ਹਾਈ ਕਮਾਂਡ ਨਾਲ - ਬਸਪਾ ਵਰਕਰ

 ਬਸਪਾ ਹਲਕਾ ਚੱਬੇਵਾਲ ਦੇ ਵਰਕਰ ਹੋਏ ਇੱਕਜੁੱਟ,  ਮੁਲਾਕਾਤ ਕਰਨਗੇ ਹਾਈ ਕਮਾਂਡ ਨਾਲ - ਬਸਪਾ ਵਰਕਰ

 ਹੁਸ਼ਿਆਰਪੁਰ=ਦਲਜੀਤ ਅਜਨੋਹਾ 

ਬਹੁਜਨ ਸਮਾਜ ਪਾਰਟੀ ਹਲਕਾ ਚੱਬੇਵਾਲ ਦੇ  ਸੰਗਠਨ ਵਿੱਚ  ਫੇਰ ਬਦਲ ਨੂੰ ਲੈ ਕੇ ਬਸਪਾ ਹਲਕਾ ਚੱਬੇਵਾਲ ਦੇ ਵਰਕਰਾਂ ਨੇ ਹਲਕਾ ਚੱਬੇਵਾਲ ਦੇ ਵਿੱਚ ਭਾਰੀ ਇਕੱਠ ਕੀਤਾ। ਇਸ ਵੱਡੇ ਇਕੱਠ ਦੀ ਅਗਵਾਈ ਸਤਪਾਲ ਸਿੰਘ ਬਡਲਾ ਜੀ ਅਤੇ ਲੈਬਰ ਰਾਮ ਝਮਟ ਜੀ ਅਤੇ ਹਲਕੇ ਦੇ ਸੀਨੀਅਰ ਵਰਕਰਾਂ ਨੇ ਕੀਤੀ। ਇਸ ਮੀਟਿੰਗ ਵਿੱਚ  ਸੰਗਠਨ ਦੇ ਵਿੱਚ ਕੀਤੇ ਫੇਰ ਬਦਲ ਨੂੰ ਲੈ ਕੇ ਕਾਫ਼ੀ ਵੱਡੇ ਪੱਧਰ ਤੇ ਵਿਚਾਰ ਚਰਚਾ ਕੀਤੀ ਗਈ ਅਤੇ ਪਾਰਟੀ ਦੇ ਦੋ ਨਿੱਜੀ ਸਵਾਰਥ ਵਾਲੇ ਸੀਨੀਅਰ ਲੀਡਰਾਂ ਦੀ ਕਾਰ ਗੁਜ਼ਾਰੀ ਤੇ ਵਿਚਾਰ ਚਰਚਾ ਹੋਈ ਅਤੇ ਇਹ ਲੀਡਰ ਕਿਸ ਤਰਾਂ ਬਹੁਜਨ ਸਮਾਜ ਪਾਰਟੀ ਦੇ ਖਿਲਾਫ ਜਾ ਕੇ ਦੂਜੀਆਂ ਪਾਰਟੀਆਂ ਦੇ ਇਸ਼ਾਰੇ ਤੇ ਬਸਪਾ ਨੂੰ ਖ਼ਤਮ ਕਰਨ ਦੀਆ ਸਾਜਿਸ਼ਾਂ ਰਚ ਰਹੇ ਹਨ ਜਿਸ ਦੀ ਮਿਸਾਲ ਹਲਕਾ ਚੱਬੇਵਾਲ ਦੇ ਸੰਗਠਨ ਵਿੱਚ ਫੇਰ ਬਦਲ ਨੂੰ ਲੈ ਕੇ ਇੱਕ ਇਮਾਨਦਾਰ ਅਤੇ ਪਾਰਟੀ ਲਈ ਦਿਨ ਰਾਤ ਇੱਕ ਕਰਨ ਵਾਲੇ ਸਾਹਿਬ ਕਾਂਸ਼ੀ ਰਾਮ ਜੀ ਦੇ ਸੱਚੇ ਸਿਪਾਹੀ ਐਡਵੋਕੇਟ ਪਲਵਿੰਦਰ ਮਾਨਾ ਨੂੰ ਪ੍ਰਧਾਨਗੀ ਤੋਂ ਅਹੁਦਾ ਮੁਕਤ ਕਰਕੇ ਦਰਕਿਨਾਰ ਕੀਤਾ  ਅਤੇ ਹਲਕਾ ਚੱਬੇਵਾਲ ਤੋਂ ਬਾਹਰ ਤੋਂ ਲਿਆ ਕੇ ਹਲਕਾ ਪ੍ਰਧਾਨ ਦੀ ਨਿਯੁਕਤੀ ਕੀਤੀ ਜੋ ਕਿ ਪਾਰਟੀ ਅਨੁਸ਼ਾਸਨ ਦੇ ਖਿਲਾਫ ਹੈ। ਇਹ ਦੋ ਲੀਡਰ, ਬਸਪਾ ਦੇ ਲਈ ਦਿਨ ਰਾਤ ਕੰਮ ਕਰ ਰਹੇ ਹੋਰ ਵੀ ਇਮਾਨਦਾਰ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਦਰ ਕਿਨਾਰ ਕਰ ਰਹੇ ਹਨ। ਜਿਸ ਤੋਂ ਇਹ ਸਾਫ ਸਾਬਿਤ ਹੁੰਦਾ ਹੈ ਕਿ ਇਹਨਾਂ ਲੀਡਰਾਂ ਦੀਆਂ ਬਸਪਾ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਚੱਲ ਰਹੀਆਂ ਹਨ, ਇਸ ਮੌਕੇ ਪਾਰਟੀ ਵਰਕਰ ਹਲਕਾ ਚੱਬੇਵਾਲ ਦੀਆਂ ਮੰਗਾਂ ਨੂੰ ਲੈ ਕੇ ਵਰਕਰਾਂ ਨੇ ਮੰਗ ਪੱਤਰ ਲਿਖ ਕੇ ਦਸਤਖਤ ਕੀਤੇ, ਇਸ ਦੌਰਾਨ ਚਲਦੀ ਮੀਟਿੰਗ ਵਿੱਚ ਸਹਿਮਤੀ ਅਤੇ ਸਲਾਹ ਦੇ ਨਾਲ ਇੱਕ ਕਮੇਟੀ ਬਣਾਈ ਹੈ ਜੋ ਕਿ ਪਾਰਟੀ ਹਾਈ ਕਮਾਂਡ ਦੇ ਅੱਗੇ ਸਾਰੇ ਹਲਕੇ ਦੀ ਮੰਗ ਰੱਖੇਗੀ, ਇੱਹ ਕਮੇਟੀ ਜੋ ਵਰਕਰਾਂ ਵੱਲੋਂ ਗਠਿਤ ਕੀਤੀ ਹੈ I ਇਸ ਕਮੇਟੀ ਵਿਚ ਹਲਕੇ ਦੇ ਸੀਨੀਅਰ ਵਰਕਰਾ / ਆਗੂ ਸਾਹਿਬਾਨਾਂ ਦੇ ਵਿੱਚੋਂ ਹੀ ਨਾਮ ਸਾਰੇ ਹਲਕੇ ਦੇ ਵਰਕਰਾਂ ਨੇ ਚੁਣੇ ਹਨ :: 

ਕਮੇਟੀ ਇਸ ਪ੍ਰਕਾਰ ਹੈ

ਸਤਪਾਲ ਸਿੰਘ ਬਡਲਾ ਜੀ

ਲੈਂਬਰ ਰਾਮ  ਝਮਟ ਜੀ

ਸਰਦਾਰ ਰਾਮਸਰੂਪ ਸਿੰਘ ਬਿਲਾਸਪੁਰ

ਰਕੇਸ਼ ਕੀਟੀ ਜੀ

ਡਾਕਟਰ ਰਮੇਸ਼ ਕੁਮਾਰ ਜੀ

ਜਸਵਿੰਦਰ ਸਿੰਘ ਤਾਜੋਵਾਲ ਜੀ

ਸੰਦੇਸ਼ ਭੱਟੀ ਜੀ

ਸਰਦਾਰ ਪ੍ਰੇਮ ਸਿੰਘ ਖਾਲਸਾ ਜੀ

ਬਲਵੰਤ ਸਹਿਗਲ ਜੀ

ਮੇਹਰ ਚੰਦ ਸਿੱਧੂ ਜੀ

ਹਰਮੇਸ਼ ਰੱਤੂ ਫਗਲਾਣਾ,

ਇਹ ਕਮੇਟੀ ਹਲਕਾ ਚੱਬੇਵਾਲ ਦੇ ਵਰਕਰਾਂ ਦੀ ਆਵਾਜ਼ ਬਣ ਕੇ ਪਾਰਟੀ ਹਾਈ ਕਮਾਂਡ ਦੇ ਨਾਲ ਜਲਦੀ ਬੈਠ ਕੇ ਗੱਲਬਾਤ ਕਰਕੇ ਮੰਗ ਪੱਤਰ ਦੇਵੇਗੀ ਅਤੇ ਇਸ ਮਸਲੇ ਨੂੰ ਹੱਲ ਕਰੇਗੀI ਜੇਕਰ ਪਾਰਟੀ ਹਾਈ ਕਮਾਂਡ ਵੱਲੋਂ ਹਲਕੇ ਦੇ ਵਰਕਰਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਇਹਨਾਂ ਦੋ ਲੀਡਰਾਂ ਦਾ ਹਲਕੇ ਵਿੱਚੋਂ ਬਾਈਕਾਟ ਕੀਤਾ ਜਾਵੇਗਾI

ਇਸ ਮੌਕੇ ਹਲਕਾ ਚੱਬੇਵਾਲ ਦੇ ਸਾਰੇ ਹੀ ਸਤਿਕਾਰਯੋਗ ਵਰਕਰ ਜੋ ਸੈਕੜਿਆਂ ਦੀ ਗਿਣਤੀ ਵਿੱਚ ਇਸ  ਇਕੱਠ / ਹੰਗਾਮੀ ਮੀਟਿੰਗ ਵਿੱਚ ਪੁੱਜੇ ਨੇ ਉਹਨਾਂ ਵਿੱਚ ਸੰਦੇਸ਼  ਭੱਟੀ ਜੀ , ਮਿਹਰ ਚੰਦ ਸਿੱਧੂ ਜੀ, ਪ੍ਰੇਮ ਸਿੰਘ ਖਾਲਸਾ, ਮਾਸਟਰ ਜੈ ਰਾਮ ਜੀ, ਹਰਮੇਸ਼ ਫ਼ਾਗਲਾਣਾ,  ਕੁਲਵਿੰਦਰ ਸਿੰਘ ਕੋਠੀ ਜੀ, ਬਲਵੰਤ ਜੀ, ਵਿਕੀ ਵੰਗਾਂ, ਰਾਜੇਸ਼ ਕੁਮਾਰ, ਰਾਮ ਸਰੂਪ ਰੂਪਾ ਜੀ,  ਹਰਦੀਪ ਸਿੰਘ, ਤਰਲੋਚਨ ਸ਼ਰੀਫ ਜੀ, ਅਮਰੀਕ ਸਿੰਘ, ਰੌਸ਼ਨ ਲਾਲ, ਸੁਖਵਿੰਦਰ ਸਿੰਘ,  ਸੋਹਣ ਸਿੰਘ, ਮਨਜੀਤ ਸਿੰਘ ਹੈਪੀ ਕੋਟ,  ਬਲਜੀਤ ਸਿੰਘ,  ਕਸ਼ਮੀਰ ਸਿੰਘ, ਜਸਵਿੰਦਰ ਸਿੰਘ, ਮੰਗਤ ਰਾਏ, ਜਸਬੀਰ ਸਿੰਘ,  ਹਰਜੀਤ ਸਿੰਘ, ਹੈਪੀ ਜੀ, ਰਾਮ ਕ੍ਰਿਸ਼ਨ ਸਰਪੰਸ, ਜਸਵਿੰਦਰ ਸਿੰਘ, ਸਤਨਾਮ ਸਿੰਘ , ਰਵੀ ਬੰਬੇਲੀ, ਗੁਲਦੀਪ ਸਿੰਘ, ਕਰਮ ਚੰਦ ਸਾਹਰੀ,  ਰਾਜਨ,  ਗਗਨਦੀਪ, ਸੁਨੀਲ, ਕੇਵਲ , ਬੱਬੂ, ਸਤਿਆ ਦੇਵੀ, ਜਸਵਿੰਦਰ ਕੌਰ ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਬਸਪਾ ਵਰਕਰ ਹਾਜ਼ਰ ਸਨ।

ਬਸਪਾ ਹਲਕਾ ਚੱਬੇਵਾਲ ਦੇ ਵਰਕਰ ਹੋਏ ਇੱਕਜੁੱਟ,  ਮੁਲਾਕਾਤ ਕਰਨਗੇ ਹਾਈ ਕਮਾਂਡ ਨਾਲ - ਬਸਪਾ ਵਰਕਰ
  • Title : ਬਸਪਾ ਹਲਕਾ ਚੱਬੇਵਾਲ ਦੇ ਵਰਕਰ ਹੋਏ ਇੱਕਜੁੱਟ, ਮੁਲਾਕਾਤ ਕਰਨਗੇ ਹਾਈ ਕਮਾਂਡ ਨਾਲ - ਬਸਪਾ ਵਰਕਰ
  • Posted by :
  • Date : अगस्त 28, 2023
  • Labels :
  • Blogger Comments
  • Facebook Comments

0 comments:

एक टिप्पणी भेजें

Top