Contact for Advertising

Contact for Advertising

Latest News

शुक्रवार, 4 अगस्त 2023

ਝਲੁਰ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੌਦੇ ਲਗਾਏ ਇੰਜ ਸਿੱਧੂ ਨੇ ਕੀਤਾ ਉਦਘਾਟਨ - ਸਕੂਲ ਇੰਚਾਰਜ

 ਝਲੁਰ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੌਦੇ ਲਗਾਏ ਇੰਜ ਸਿੱਧੂ ਨੇ ਕੀਤਾ ਉਦਘਾਟਨ - ਸਕੂਲ ਇੰਚਾਰਜ



ਬਰਨਾਲਾ 4 ਅਗਸਤ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝਲੂਰ ਵਿੱਖੇ ਸਕੂਲ ਦੇ ਇੰਚਾਰਜ ਗੁਰਵਿੰਦਰ ਕੌਰ ਦੀ ਅਗਵਾਈ ਵਿੱਚ ਇੱਕ ਸੌ ਦੇ ਕਰੀਬ ਛਾ ਦਾਰ ਤੇ ਫਲਾ ਵਾਲੇ ਬੂਟੇ ਸਾਰੇ ਸਟਾਫ ਅਤੇ ਬੱਚਿਆਂ ਦੀ ਹਾਜਰੀ ਵਿੱਚ ਲਗਾਏ ਗਏ ਮੁੱਖ ਮਹਿਮਾਨ ਦੇ ਤੌਰ ਤੇ ਸਰਬੱਤ ਦਾ ਭਲਾ ਟਰੱਸਟ ਦੇ ਜਿਲ੍ਹਾ ਪ੍ਰਧਾਨ ਤੇ ਸਮਾਜ ਸੇਵੀ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਸਮੂਲੀਅਤ ਕੀਤੀ। ਇੰਜ,ਸਿੱਧੂ ਨੇ ਬੱਚਿਆ ਨੂੰ ਸਬੋਧਨ ਕਰਦਿਆ ਜੀਵਨ ਵਿੱਚ ਰੁੱਖਾ ਦੀ ਮਹੱਤਤਾ ਬਾਬਤ ਦੱਸਿਆ ਉਹਨਾਂ ਕਿਹਾ ਕੇ ਸੱਭ ਤੋਂ ਜਰੂਰੀ ਜਿਹੜੀ ਮਨੁੱਖ ਦੇ ਜੀਵਨ ਲਈ ਬਹੁਤ ਹੀ ਮਹੱਤਵ ਪੂਰਨ ਹੈ ਉਹ ਹੈ ਆਕਸੀਜਨ ਜਿਹੜੀ ਆਪਾ ਨੂੰ ਰੁੱਖਾ ਤੋਂ ਮਿਲਦੀ ਹੈ ਸਿੱਧੂ ਨੇ ਕਿਹਾ ਕਿ ਹੋਰ ਬਹੁਤ ਕੁੱਝ ਜੌ ਇਨਸਾਨ ਲਈ ਅਤਿ ਮਹੱਤਵ ਪੂਰਨ ਹਨ ਜਿਵੇਂ ਲਕੜੀ ਕੋਲਾ ਇਮਾਰਤਾਂ ਲਈ ਲੱਕੜ ਛਾ ਅਤੇ ਬਹੁਤ ਸਾਰੀਆ ਜੜੀ ਬੂਟੀਆਂ ਆਦਿ ਜੌ ਦਵਾਈਆਂ ਵਿੱਚ ਪੇਦੀਆ ਹਨ ਸਾਨੂੰ ਰੁੱਖਾ ਤੋਂ ਉਪਲੱਬਧ ਹੁਦੀਆ ਹਨ ਉਹਨਾਂ ਬੱਚਿਆ ਨੂੰ ਆਪਣੇ ਜੀਵਨ ਵਿੱਚ ਘਟੋ ਘੱਟ ਇੱਕ ਦਰੱਖਤ ਲਾਉਣ ਲਈ ਪ੍ਰੇਰਿਆ ਅੰਤ ਵਿੱਚ ਸਕੂਲ ਇੰਚਾਰਜ ਮੈਡਮ ਗੁਰਵਿੰਦਰ ਕੌਰ ਨੇ ਮੁੱਖ ਮਹਿਮਾਨ ਗੁਰਜਿੰਦਰ ਸਿੱਧੂ ਦਾ ਬੱਚਿਆ ਨੂੰ ਮਹੱਤਵ ਪੂਰਨ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ ਕੋਆਰਡਨੇਟਰ ਹਰਵਿੰਦਰ ਸਿੰਘ ਰੋਮੀ ਨੇ ਸਟੇਜ ਦੀ ਕਾਰਵਾਈ ਚਲਾਈ ਇਸ ਮੌਕੇ ਮੁਖਤਿਆਰ ਸਿੰਘ ਜਗਜੀਤ ਸਿੰਘ ਗੁਰਵਿੰਦਰ ਸਿੰਘ ਨਰੇਸ ਰਾਣੀ ਨੀਰਜਾ ਬਿੰਦੂ ਸ਼ਰਮਾ ਚਰਨਜੀਤ ਕੌਰ ਸਲੋਨੀ ਅਤੇ ਸੈਕੜੇ ਸਟੂਡੈਂਟ ਹਾਜਰ ਸਨ।


ਫੋਟੋ - ਮੁੱਖ ਮਹਿਮਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਇੰਚਾਰਜ ਗੁਰਵਿੰਦਰ ਕੌਰ ਹਰਵਿੰਦਰ ਸਿੰਘ ਹੋਰ ਟੀਚਰ ਅਤੇ ਬੱਚੇ ਦਰੱਖਤ ਲਗਾਉਂਦੇ ਹੋਏ।

 ਝਲੁਰ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੌਦੇ ਲਗਾਏ ਇੰਜ ਸਿੱਧੂ ਨੇ ਕੀਤਾ ਉਦਘਾਟਨ - ਸਕੂਲ ਇੰਚਾਰਜ
  • Title : ਝਲੁਰ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੌਦੇ ਲਗਾਏ ਇੰਜ ਸਿੱਧੂ ਨੇ ਕੀਤਾ ਉਦਘਾਟਨ - ਸਕੂਲ ਇੰਚਾਰਜ
  • Posted by :
  • Date : अगस्त 04, 2023
  • Labels :
  • Blogger Comments
  • Facebook Comments

0 comments:

एक टिप्पणी भेजें

Top