Contact for Advertising

Contact for Advertising

Latest News

सोमवार, 7 अगस्त 2023

ਬਰਨਾਲਾ ਕਲੱਬ ਵਿਚ ਦੋਸਤਾ ਨੇ ਦੋਸਤਾ ਨਾਲ ਮਨਾਇਆ ਇੰਝ "ਫਰੈਂਡਸ਼ਿਪ ਦਿਵਸ "

 ਬਰਨਾਲਾ ਵਿਚ ਦੋਸਤਾ ਨੇ ਦੋਸਤਾ ਨਾਲ ਮਨਾਇਆ ਇੰਝ   "ਫਰੈਂਡਸ਼ਿਪ ਦਿਵਸ "

ਬਰਨਾਲਾ,

ਕੇਸ਼ਵ ਵਰਦਾਨ ਪੁੰਜ/ਡਾ ਰਾਕੇਸ ਪੁੰਜ


Friends celebrating friend ship day on 06/08/2023 at Barnala.

-ਜਿਲਾ ਬਰਨਾਲਾ ਦੇ ਕਲੱਬ ਵਿੱਚ ਸਹਿਰੀਆਂ ਨੇ ਇੱਕਤਰ ਹੋ ਕੇ ਫਰੈਂਡਸ਼ਿਪ ਦਿਵਸ ਮਨਾਇਆ ਇਸ ਮੌਕੇ ਗੱਲ ਬਾਤ ਕਰਦਿਆਂ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ ਨੇ ਕਿਹਾ ਕਿ ਵੈਸੇਂ ਤਾਂ ਰੋਜਾਨਾ ਹੀ ਸਵੇਰੇ ਸ਼ਾਮ ਸਾਰੇ ਕਲੱਬ ਮੈਂਬਰ ਇਕੱਠੇ ਹੁੰਦੇ ਹਨ ਪਰੰਤੂ ਅੱਜ ਦਾ ਦਿਨ ਖਾਸ ਬਣ ਜਾਂਦਾ ਜਦੋਂ ਸਾਰੇ ਦੋਸਤ ਮਿੱਤਰ ਇਕ ਦੂਜੇ ਨੂੰ ਵਧਾਈਆਂ ਦਿੰਦੇ ਹਨ ਐਥੇ ਸਾਰੇ ਪਾਰਟੀਬਾਜ਼ੀਆਂ ਤੋਂ ਉੱਪਰ ਉੱਠ ਕੇ ਇਕ ਦੂਜੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹਨ ।ਉਹਨਾਂ ਕਿਹਾ ਕਿ ਮਿੱਤਰਤਾ ਕੋਈ ਸਵਾਰਥ ਨਹੀਂ ਬਲਕਿ ਇਕ ਦੂਜੇ ਦੇ ਦੁੱਖ ਸੁੱਖ ਵਿੱਚ ਸਾਥ ਦੇਣ ਦੀ ਭਾਈਚਾਰਕ ਸਾਂਝ ਹੈ !



        ਕਲੋਨਾਈਜਰ ਪਿਆਰਾ ਲਾਲਾ ਰਾਇਸਰੀਆ ਨੇ ਕਿਹਾ ਕਿ ਮਿੱਤਰਤਾ ਜਿੰਦਗੀ ਦੇ ਰੁਝੇਵਿਆਂ ਦੀਆਂ ਉਲਝਣਾਂ ਸੁਲਝਾਉਣ ਦਾ ਇਕ ਸਲੀਕਾ ਹੈ ! ਸੱਚੇ ਮਿੱਤਰ ਜੀਵਨ ਦੀ ਦਿਸ਼ਾ ਨੂੰ ਸਾਰਥਕ ਬਣਾਉਦਿਆਂ ਨਿਰਾਸ਼ਾ ਨੂੰ ਆਸ਼ਾ ਚ ਬਦਲ ਦਿੰਦੇ ਹਨ ! ਕਿਸੇ ਨਾ ਕਿਸੇ ਮੁੱਦੇ ਤੇ ਬਹਿਸ਼ ਤੇ ਸਲਾਹ ਤਹਿਤ ਵਪਾਰਿਕ ਬਦਲਦੀ ਦਿਸ਼ਾ, ਅੱਜ ਦੀ ਨੌਜਵਾਨ ਪੀੜ੍ਹੀ ਵਲੋਂ ਖਾਲੀ ਹੁੰਦਾ ਜਾ ਰਿਹਾ ਪੰਜਾਬ ,ਨੌਜਵਾਨੀ ਨੂੰ ਨਸ਼ਿਆਂ ਦੇ ਨੁਕਸਾਨ,ਮਾਤਾ ਪਿਤਾ ਅਤੇ ਅਧਿਆਪਕਾਂ ਦਾ ਸਤਿਕਾਰ, ਖੇਡਾਂ ਅਤੇ ਯੋਗਾ ਬਾਰੇ ਬੱਚਿਆਂ ਵਿੱਚ ਨੈਤਿਕ ਗੁਣ ਪੈਦਾ ਕਰਨ ਅਤੇ ਧਾਰਮਿਕ ਗਿਆਨ ਦੇਣ ਲਈ ਗਿਆਨ ਦੀਆਂ ਗੱਲਾਂ ਦਾ ਪਸਾਰਾ ਹੁੰਦਾ ਹੈ ! ! ਇਸ ਮੌਕੇ ਆੜ੍ਹਤੀਆ ਕ੍ਰਿਸ਼ਨ ਕੁਮਾਰ ਬਿੱਟੂ ,ਸਤੀਸ਼ ਚੀਮਾ,ਕੁਲਤਾਰ ਤਾਰੀ ,ਬਰਜਿੰਦਰ ਮਿੱਠਾ,ਸੰਜੂ ਗਰਗ,ਵਿਕਾਸ ਲੱਕੀ ,ਰਾਜੀਵ ਲੋਚਨ ਮਿੱਠਾ ਅਤੇ ਕਪਿਲ ਦਾਦੂ ਸਮੇਤ ਵੱਡੀ ਗਿਣਤੀ ਵਿੱਚ ਕਲਬ ਮੈਂਬਰ ਹਾਜਿਰ ਸਨ !

 ਬਰਨਾਲਾ ਕਲੱਬ ਵਿਚ ਦੋਸਤਾ ਨੇ ਦੋਸਤਾ ਨਾਲ ਮਨਾਇਆ ਇੰਝ   "ਫਰੈਂਡਸ਼ਿਪ ਦਿਵਸ "
  • Title : ਬਰਨਾਲਾ ਕਲੱਬ ਵਿਚ ਦੋਸਤਾ ਨੇ ਦੋਸਤਾ ਨਾਲ ਮਨਾਇਆ ਇੰਝ "ਫਰੈਂਡਸ਼ਿਪ ਦਿਵਸ "
  • Posted by :
  • Date : अगस्त 07, 2023
  • Labels :
  • Blogger Comments
  • Facebook Comments

0 comments:

एक टिप्पणी भेजें

Top