Contact for Advertising

Contact for Advertising

Latest News

सोमवार, 14 अगस्त 2023

ਬਰਨਾਲਾ ਵਿਖੇ ਬਿ੍ਧ ਆਸ਼ਰਮ ਬਣਾਉਣ ਨੂੰ ਲੈ ਕੇ ਸ੍ਰੀ ਸਨਾਤਨ ਬਿ੍ਧ ਆਸ਼ਰਮ ਕਮੇਟੀ ਨੇ ਕੀਤੀ ਮੀਟਿੰਗ

 ਹੁਣ ਬਰਨਾਲਾ ਵਿੱਚ ਕੋਈ ਵੀ ਬਜ਼ੁਰਗ ਨਹੀਂ ਰਹੇਗਾ ਬੇ ਸਹਾਰਾ 



               ਫੋਟੋ: ਹਿਤੇਸ਼ ਵਤਿਸ਼ 


ਬਰਨਾਲਾ ਵਿਖੇ ਬਿ੍ਧ ਆਸ਼ਰਮ ਬਣਾਉਣ ਨੂੰ  ਲੈ ਕੇ ਸ੍ਰੀ ਸਨਾਤਨ ਬਿ੍ਧ ਆਸ਼ਰਮ ਕਮੇਟੀ ਨੇ ਕੀਤੀ ਮੀਟਿੰਗ




 


ਸਨਾਤਨ ਧਰਮ ਸਭਾ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਬਣਾ ਰਿਹਾ ਹੈ ਲਗਜਰੀ ਸਹੂਲਤਾਂ ਵਾਲਾ ਸ੍ਰੀ ਸਨਾਤਨ ਬ੍ਰਿਧ ਆਸ਼ਰਮ । 

ਇਕ ਘੰਟੇ ਦੀ ਮੀਟਿੰਗ ਵਿੱਚ ਹੀ ਦਾਨੀ ਸੱਜਣਾਂ ਨੇ ਹੋਣ ਵਾਲੇ ਖਰਚੇ ਦੀ ਭਰੀ ਹਾਮੀ 



ਸਨਾਤਨ ਧਰਮ ਸਭਾ ਨੇ ਦਿੱਤੀ ਸ੍ਰੀ ਸਨਾਤਨ ਬ੍ਰਿਧ ਆਸ਼ਰਮ ਲਈ ਜ਼ਮੀਨ।

ਸ੍ਰੀ ਸਨਾਤਨ ਬ੍ਰਿਧ ਆਸ਼ਰਮ ਹੋਏਗਾ ਬਿਲਕੁਲ ਨਿਸ਼ੁਲਕ।


ਕੇਸ਼ਵ ਵਰਦਾਨ ਪੁੰਜ

ਬਰਨਾਲਾ ਪੰਜਾਬ ਇੰਡੀਆ


ਬ੍ਰਿਧ ਆਸ਼ਰਮ ਸੁਣਨ ਵਿੱਚ ਥੋੜ੍ਹਾ ਔੜ ਲਗਦਾ ਹੈ । ਪੰਜਾਬ, ਪੰਜਾਬੀਅਤ ਅਤੇ ਸਮਾਜ ਦੀ ਸਿਰਜਣਾ ਬਜ਼ੁਰਗਾਂ ਦੇ ਤਜੁਰਬੇ ਬਿਨਾਂ ਅਸੰਭਵ ਹੈ । ਸਮਾਜ ਨੂੰ ਸੇਧ ਦੇ ਕੇ ਸਹੀ ਰਾਹ ਪਾਉਣਾ ਅਤੇ ਕੁਰਾਹੇ ਪਈ ਜਵਾਨੀ ਨੂੰ ਬਚਾਉਣ ਲਈ ਸਮਾਜ ਵਿੱਚ ਸਭ ਤੋਂ ਅਹਿਮ ਰੋਲ ਸਾਡੇ ਬਜ਼ੁਰਗਾਂ ਦਾ ਹੀ ਹੁੰਦਾ ਹੈ । 

ਪਰ ਅਜੋਕੇ ਦੌੜ ਭੱਜ ਵਾਲੇ ਸਮੇਂ ਵਿੱਚ ਜ਼ਿੰਦਗੀ ਦੇ ਸਫ਼ਰ ਵਿੱਚ ਸੁਫ਼ਨਿਆਂ ਨੂੰ ਪੂਰਾ ਕਰਨ ਦੇ ਚੱਕਰ ਵਿੱਚ ਅਸੀਂ  ਕਿਤੇ ਨਾ ਕਿਤੇ ਆਪਣੇ ਬਜ਼ੁਰਗਾਂ ਦੇ ਸੁਪਨਿਆਂ ਨੂੰ ਭੁੱਲ ਜਾਂਦੇ ਹਾਂ। ਅਤੇ ਸਾਡੇ ਬਜ਼ੁਰਗ ਸਾਡੇ ਕੋਲ ਸਮੇਂ ਦੀ ਕਮੀਂ ਕਰਕੇ ਅਣਗੌਲੇ ਰਹਿ ਜਾਂਦੇ ਹਨ । 

ਇਸੇ ਕਮੀਂ ਨੂੰ ਪੂਰਾ ਕਰਨ ਲਈ ਸ੍ਰੀ ਸਨਾਤਨ ਧਰਮ ਸਭਾ ਨੇ ਬਰਨਾਲਾ ਸ਼ਹਿਰ ਵਿੱਚ ਸ਼ਹਿਰ ਵਾਸੀਆਂ ਦੇ ਸਹਿਯੋਗ ਸਦਕਾ ਲਗਜਰੀ ਸਹੂਲਤਾਂ ਨਾਲ ਭਰਭੂਰ ਸ੍ਰੀ ਸਨਾਤਨ ਬ੍ਰਿਧ ਆਸ਼ਰਮ ਬਣਾਉਣ ਦਾ ਬੀੜਾ ਚੁਕਿਆ ਹੈ।

ਇਸ ਸਬੰਧੀ ਐਸ ਡੀ ਸਭਾ ਬਰਨਾਲਾ ਵਿਖੇ ਸ੍ਰੀ ਸਨਾਤਨ ਬਿ੍ਧ ਆਸ਼ਰਮ ਕਮੇਟੀ ਵੱਲੋਂ  ਬਣਨ ਵਾਲੇ ਸ੍ਰੀ ਸਨਾਤਨ ਬਿ੍ਧ ਆਸ਼ਰਮ ਨੂੰ  ਲੈ ਕੇ ਇਕ ਵਿਸ਼ੇਸ਼ ਬੈਠਕ ਕੀਤੀ ਗਈ | ਜਿਸ ਵਿੱਚ ਸ਼ਹਿਰ ਦੇ ਕਈ ਪਤਵੰਤੇ ਸੱਜਣ ਹਾਜਰ ਸਨ। ਜਿੰਨਾ ਵਿੱਚੋ ਸਰਬਸੰਮਤੀ ਨਾਲ ਬਾਬੂ ਵਿਜੈ ਕੁਮਾਰ ਭਦੌੜ, ਦੀਪਕ ਸੋਨੀ ਆਸਥਾ ਐਨਕਲੇਵ ਅਤੇ ਰਾਜੇਸ਼ ਕੁਮਾਰ ਸੋਨੂੰ ਕਲਾਥ ਹਾਊਸ ਨੂੰ ਸ੍ਰੀ ਸਨਾਤਨ ਬ੍ਰਿਧ ਆਸ਼ਰਮ ਕਮੇਟੀ ਦੇ ਚੇਅਰਮੈਨ ਦੀ ਜਿੰਮੇਵਾਰੀ ਦਿੱਤੀ ਗਈ।



 ਇਸ ਮੌਕੇ ਜਾਣਕਾਰੀ ਦਿੰਦਿਆਂ ਸਨਾਤਨ ਧਰਮ ਸਭਾ ਦੇ ਸਰਪਰਸਤ ਬਾਉ ਜੀ ਐਡਵੋਕੇਟ ਸ਼ਿਵ ਦਰਸ਼ਨ ਕੁਮਾਰ ਸ਼ਰਮਾ  ਨੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹੋਏ ਦੱਸਿਆ ਕਿ ਐਡਵੋਕੇਟ ਦੀਪਕ ਜਿੰਦਲ ਕੁਸ਼ ਦਿਨ ਪਹਿਲਾ ਮੇਰੇ ਕੋਲ ਆਏ  ਅਤੇ ਬ੍ਰਿਧ ਆਸ਼ਰਮ ਬਣਾਉਣ ਲਈ ਥੋੜੀ ਜਿਹੀ ਜਗਹ ਦੀ ਮੰਗ ਕੀਤੀ  , ਮੈ ਇਹਨਾ ਨੂੰ ਅਗਲੇ ਦਿਨ ਆਉਣ ਲਈ ਕਿਹਾ, ਕਿਉ ਕਿ ਬ੍ਰਿਧ ਆਸ਼ਰਮ ਬਣਾਉਣ ਦਾ ਮੇਰਾ ਚਿਰਾਂ ਤੋਂ ਇਰਾਦਾ ਸੀ ਅਤੇ ਮੈ ਚਾਹੁੰਦਾ ਸੀ ਕਿ ਇਕ ਵੱਡਾ ਹਵਾਦਾਰ ਸਾਰਿਆ ਸੁੱਖ ਸਹੂਲਤਾਂ ਨਾਲ ਲੈਸ ਬ੍ਰਿਧ ਆਸ਼ਰਮ ਬਣਾਈਆਂ ਜਾਵੇ ,ਜਿਸ ਲਈ ਖੁੱਲੀ ਜਗਹ ਦੀ ਜਰੂਰਤ ਸੀ ,ਅਗਲੇ ਦਿਨ ਮੈ ਉਹ ਸਾਰਾ ਪ੍ਰਬੰਧ ਕਰਕੇ ਐਡਵੋਕੇਟ ਦੀਪਕ ਜਿੰਦਲ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਕਿ ਬੇਟਾ ਜੀ ਜਿੰਨੀ ਵੀ ਜਗਹ ਦੀ ਜਰੂਰਤ ਹੈ ਮੈ ਦੇਵਾਂਗਾ ਤੁਸੀ ਇਸ ਪ੍ਰੋਜੈਕਟ ਨੂੰ ਪੂਰਾ ਕਰੋ , ਮੈ ਹਰ ਤਰ੍ਹਾਂ ਦੀ ਮਦਦ ਕਰਨ ਲਈ ਤੁਹਾਡੇ ਨਾਲ ਹਾਂ।

ਇਸ ਮੌਕੇ ਬੋਲਦਆਂ ਫਲਾਇੰਗ ਫੈਦਰ ਦੇ ਸੀ ਐਮ ਡੀ ਸ੍ਰੀ ਸ਼ਿਵ ਸਿੰਗਲਾ ਨੇ ਕਿਹਾ ਕਿ

 ਬਰਨਾਲਾ ਸ਼ਹਿਰ ਦੇ ਨਿਵਾਸੀਆਂ ਦੇ ਸਹਿਯੋਗ ਸਦਕਾ ਬਰਨਾਲਾ ਵਿਖੇ ਜਲਦ ਹੀ ਸ੍ਰੀ ਸਨਾਤਨ ਬਿ੍ਧ ਆਸ਼ਰਮ ਬਣਾਈਆਂ ਜਾ ਰਿਹਾ ਹੈ | ਸ੍ਰੀ ਸਿੰਗਲਾ ਨੇ  ਕਿਹਾ ਕਿ ਆਪਾਂ ਅਕਸਰ ਹੀ ਸੋਸ਼ਲ ਮੀਡੀਆ ਉਪਰ ਘਰੋਂ ਬੇਘਰ ਹੋਏ ਬਿ੍ਧ ਬਜੁਰਗਾਂ ਦੀਆਂ ਵੀਡਿਓਜ ਦੇਖਦੇ ਹਾਂ, ਜਿਨ੍ਹਾਂ ਨੂੰ  ਆਪਣਾ ਜੀਵਨ ਬਤੀਤ ਕਰਨ ਲਈ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਹਨ | ਬਿ੍ਧ ਲੋਕਾਂ ਦੀ ਇਸ ਸਮੱਸਿਆ ਨੂੰ  ਦੇਖਦੇ ਹੋਏ ਹੀ ਸਨਾਤਨ ਧਰਮ ਸਭਾ ਵੱਲੋਂ ਬਰਨਾਲਾ ਵਿਖੇ ਬਿ੍ਧ ਆਸ਼ਰਮ ਬਣਾਉਣ ਦਾ ਫੈਸਲਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ਹਰ ਵੱਡੇ ਸ਼ਹਿਰ ਵਿਚ ਬਿ੍ਧ ਆਸ਼ਰਮ ਹਨ, ਜਿਥੇ ਬਜੁਰਗਾਂ ਨੂੰ  ਹਰ ਤਰ੍ਹਾਂ ਦੀ ਸੁਵਿਧਾ ਮਿਲਦੀ ਹੈ | ਉਨ੍ਹਾਂ ਕਿਹਾ ਕਿ ਇਸ ਸਭ ਨੂੰ  ਦੇਖਦੇ ਹੋਏ ਆਉਣ ਵਾਲੇ ਦਿਨਾਂ 'ਚ ਬਰਨਾਲਾ 'ਚ ਸ੍ਰੀ ਸਨਾਤਨ ਬਿ੍ਧ ਆਸ਼ਰਮ ਦਾ ਨੀਂਹ ਪੱਥਰ ਰੱਖ ਕੇ ਇਸਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਇਸ ਬੈਠਕ ਨੂੰ  ਬੁਲਾਉਣ ਦਾ ਮਕਸਦ ਇਹ ਸੀ ਕਿ ਜੋ ਵੀ ਕਮੇਟੀ ਦੇ ਮੈਂਬਰ ਬਣੇ ਹਨ, ਉਨ੍ਹਾਂ ਦੇ ਵਿਚਾਰ ਜਾਣਕੇ ਬਿ੍ਧ ਆਸ਼ਰਮ ਨੂੰ ਸੁਚਾਰੂ ਢੰਗ ਨਾਲ ਬਣਾਕੇ ਆਧੁਨਿਕ ਸਹੂਲਤਾਂ ਨਾਲ ਲੈਸ ਕਰਨਾ ਹੈ | ਇਸ ਦੌਰਾਨ ਬੈਠਕ ਵਿਚ ਆਏ ਮੈਂਬਰਾਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਐਲਾਨ ਕੀਤਾ | ਦੱਸ ਦੇਈਏ ਕਿ ਬਿ੍ਧ ਆਸ਼ਰਮ ਲਈ ਐਸਡੀ ਸਭਾ ਬਰਨਾਲਾ ਵੱਲੋਂ ਜਗ੍ਹਾ ਵੀ ਮੁਹੱਈਆ ਕਰਵਾ ਦਿੱਤੀ ਗਈ ਹੈ | ਜਿਸਦਾ ਨਕਸ਼ਾ ਵੀ ਪੂਰੀ ਤਰ੍ਹਾਂ ਨਾਲ ਤਿਆਰ ਹੋ ਚੁੱਕਿਆ ਹੈ ਅਤੇ ਇਸ ਨਕਸ਼ੇ ਨੂੰ  ਇਸ ਬੈਠਕ ਵਿਚ ਮੈਂਬਰਾਂ ਦੇ ਰੂ-ਬ-ਰੂ ਕਰਵਾਇਆ ਗਿਆ ਹੈ |  ਇਸ ਮੌਕੇ ਐਡਵੋਕੇਟ ਦੀਪਕ ਰਾਏ ਜਿੰਦਲ, ਮਿਸ਼ਨ ਨਿਊ ਇੰਡੀਆ ਦੇ ਕੌਮੀ ਮਹਾਮੰਤਰੀ ਡਾ ਰਾਕੇਸ਼ ਪੁੰਜ, ਹਿਤੇਸ਼ ਵਾਤਿਸ਼, ਰਾਕੇਸ਼ ਕੁਮਾਰ, ਸੁਖਵਿੰਦਰ  ਭੰਡਾਰੀ,ਕ੍ਰਿਸ਼ਨ ਕੁਮਾਰ,ਰਮੇਸ਼ ਗੋਇਲ ਹੈਪੀ,ਮਨਿਸ਼ੀ ਦੱਤ ਸ਼ਰਮਾ , ਗੁਰਦਰਸ਼ਨ ਸਰਪੰਚ , ਇੰਦਰਜੀਤ ਚੁੱਘ , ਕ੍ਰਿਸ਼ਨ ਕੁਮਾਰ ਅਤੇ ਭੂਸ਼ਣ ਕੁਮਾਰ ਆਦਿ ਹਾਜਰ ਸਨ  |

ਬਰਨਾਲਾ ਵਿਖੇ ਬਿ੍ਧ ਆਸ਼ਰਮ ਬਣਾਉਣ ਨੂੰ  ਲੈ ਕੇ ਸ੍ਰੀ ਸਨਾਤਨ ਬਿ੍ਧ ਆਸ਼ਰਮ ਕਮੇਟੀ ਨੇ ਕੀਤੀ ਮੀਟਿੰਗ
  • Title : ਬਰਨਾਲਾ ਵਿਖੇ ਬਿ੍ਧ ਆਸ਼ਰਮ ਬਣਾਉਣ ਨੂੰ ਲੈ ਕੇ ਸ੍ਰੀ ਸਨਾਤਨ ਬਿ੍ਧ ਆਸ਼ਰਮ ਕਮੇਟੀ ਨੇ ਕੀਤੀ ਮੀਟਿੰਗ
  • Posted by :
  • Date : अगस्त 14, 2023
  • Labels :
  • Blogger Comments
  • Facebook Comments

0 comments:

एक टिप्पणी भेजें

Top