Contact for Advertising

Contact for Advertising

Latest News

बुधवार, 9 अगस्त 2023

ਮਾਪਿਆ ਨੇ ਜ਼ਮੀਨ ਵੇਚ ਕੈਨੇਡਾ ਭੇਜੀ ਸੀ ਨੌਜਵਾਨ ਧੀ, ਕੈਨੇਡਾ ਤੋਂ ਆਏ ਫੋਨ ਮਗਰੋਂ ਘਰ 'ਚ ਪਿਆ ਚੀਕ-ਚਿਹਾੜਾ

ਮਾਪਿਆ ਨੇ  ਜ਼ਮੀਨ ਵੇਚ ਕੈਨੇਡਾ ਭੇਜੀ ਸੀ ਨੌਜਵਾਨ ਧੀ, ਕੈਨੇਡਾ ਤੋਂ  ਆਏ ਫੋਨ ਮਗਰੋਂ ਘਰ 'ਚ ਪਿਆ ਚੀਕ-ਚਿਹਾੜਾ

 www.bbcindianews.com


Barnala

Keshav vardaan Punj

Dr Rakesh Punj 


ਬਰਨਾਲਾ ਜ਼ਿਲੇ ਦੇ ਪਿੰਡ ਸਹੌਰ ਦੀ ਕੁੜੀ ਦੀ ਕੈਨੇਡਾ 'ਚ ਹਾਰਟ ਅਟੈਕ ਨਾਲ ਮੌਤ ਹੋ ਜਾਣ ਦੀ ਦੁਖਦਾਇਕ ਖ਼ਬਰ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਕੁੜੀ ਦੇ ਪਿਤਾ ਕੇਵਲ ਸਿੰਘ ਵਾਸੀ ਸਹੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੀ ਧੀ ਮਨਪ੍ਰੀਤ ਕੌਰ 22 ਸਾਲ ਨੂੰ ਪਿਛਲੇ ਸਾਲ ਅਗਸਤ ਮਹੀਨੇ ਵਿੱਚ ਆਈਲੈਟਸ ਕਰਨ ਉਪਰੰਤ ਉੱਚ ਸਿੱਖਿਆ ਲਈ ਕੈਨੇਡਾ ਭੇਜਿਆ ਸੀ।ਧੀ ਨੂੰ ਬਾਹਰ ਭੇਜਣ ਲਈ ਉਨ੍ਹਾਂ ਨੇ ਇੱਕ ਏਕੜ ਜ਼ਮੀਨ ਵੇਚੀ ਸੀ। ਉਨ੍ਹਾਂ ਨੂੰ ਬੁੱਧਵਾਰ ਸਵੇਰੇ 3 ਵਜੇ ਦੇ ਕਰੀਬ ਕੈਨੇਡਾ ਦੇ ਹਸਪਤਾਲ 'ਚੋਂ ਸੂਚਨਾ ਮਿਲੀ ਕਿ ਉਨ੍ਹਾਂ ਦੀ ਧੀ ਦੀ ਸਾਹ ਰੁਕਣ ਕਾਰਨ ਮੌਤ ਹੋ ਗਈ ਹੈ। ਧੀ ਦੇ ਨਾਲ ਰਹਿ ਰਹੀ ਕੁੜੀ ਨੇ ਦੱਸਿਆ ਕਿ ਕੱਲ੍ਹ ਉਸ ਨੂੰ ਉਲਟੀ ਆਈ ਸੀ ਤੇ ਸਾਹ ਲੈਣ 'ਚ ਤਕਲੀਫ ਹੋ ਰਹੀ ਸੀ। ਪਿਤਾ ਮੁਤਾਬਕ ਸਹੇਲੀਆਂ ਨੇ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਪਰ ਕੁਝ ਸਮੇਂ ਬਾਅਦ ਉੱਥੇ ਉਸ ਦਾ ਸਾਹ ਰੁਕ ਗਿਆ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਦੇ ਹਾਲਾਤ ਜ਼ਿਆਦਾ ਵਧੀਆ ਨਹੀਂ ਹਨ ਇਸ ਲਈ ਧੀ ਦੀ ਮ੍ਰਿਤਕ ਦੇਹ ਪਿੰਡ ਲਿਆਉਣ ਲਈ ਮਦਦ ਕੀਤੀ ਜਾਵੇ।

ਮਾਪਿਆ ਨੇ  ਜ਼ਮੀਨ ਵੇਚ ਕੈਨੇਡਾ ਭੇਜੀ ਸੀ ਨੌਜਵਾਨ ਧੀ, ਕੈਨੇਡਾ ਤੋਂ  ਆਏ ਫੋਨ ਮਗਰੋਂ ਘਰ 'ਚ ਪਿਆ ਚੀਕ-ਚਿਹਾੜਾ
  • Title : ਮਾਪਿਆ ਨੇ ਜ਼ਮੀਨ ਵੇਚ ਕੈਨੇਡਾ ਭੇਜੀ ਸੀ ਨੌਜਵਾਨ ਧੀ, ਕੈਨੇਡਾ ਤੋਂ ਆਏ ਫੋਨ ਮਗਰੋਂ ਘਰ 'ਚ ਪਿਆ ਚੀਕ-ਚਿਹਾੜਾ
  • Posted by :
  • Date : अगस्त 09, 2023
  • Labels :
  • Blogger Comments
  • Facebook Comments

0 comments:

एक टिप्पणी भेजें

Top