Contact for Advertising

Contact for Advertising

Latest News

सोमवार, 14 अगस्त 2023

ਸ਼੍ਰੀਮੱਧ ਭਾਗਵਤ ਸਪਤਾਹ ਗਿਆਨ ਯੱਗ ਮੌਕੇ ਕੱਢੀ ਗਈ ਕਲਸ਼ ਯਾਤਰਾ ਝੰਡੇ ਦੀ ਰਸਮ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਆਰ ਟੀ ਮੰਨਾ ਨੇ ਨਿਭਾਈ

 ਸ਼੍ਰੀਮੱਧ ਭਾਗਵਤ ਸਪਤਾਹ ਗਿਆਨ ਯੱਗ ਮੌਕੇ ਕੱਢੀ ਗਈ ਕਲਸ਼ ਯਾਤਰਾ ਝੰਡੇ ਦੀ ਰਸਮ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਆਰ ਟੀ ਮੰਨਾ ਨੇ ਨਿਭਾਈ।








 




ਕੇਸ਼ਵ ਵਰਦਾਨ ਪੁੰਜ, ਡਾ ਰਾਕੇਸ਼ ਪੁੰਜ


ਬਰਨਾਲਾ

 ਕਥਾ ਵਿਆਸ ਪਰਮ ਅਚਾਰੀਆ ਸਵਾਮੀ ਸਿਰੀ ਨਿਵਾਸ ਵਲੋਂ ਮੀਡਿਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਨਾਲਾ ਦੇ ਈਸ਼ਵਰ ਕਲੋਨੀ ਵਿੱਚ ਸਥਾਪਿਤ ਸ਼੍ਰੀ ਲਕਸ਼ਮੀ ਨਰਾਇਣ ਮੰਦਿਰ ਅਨਾਜ ਮੰਡੀ ਰੋਡ ਨੇੜੇ ਛੱਜੂ ਰੋਸ਼ਨ ਕਾਰਖਾਨਾ ਵਲੋਂ ਲਕਸ਼ਮੀ ਨਰਾਇਣ ਮੰਦਰ ਵਿਖੇ 14ਵੇਂ ਸਾਲਾਨਾ ਮਹਾਉਤਸਵ ਸ਼੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਮੌਕੇ ਸ਼੍ਰੀ ਗੀਤਾ ਭਵਨ ਬਰਨਾਲਾ ਤੋਂ ਸ਼ੋਭਾ ਅਤੇ ਕਲਸ਼ ਯਾਤਰਾ ਕੱਢੀ ਗਈ। ਇਸ ਵਿੱਚ 108 ਔਰਤਾਂ ਨੇ ਸਿਰਾਂ ’ਤੇ ਕਲਸ਼ ਚੁੱਕ ਕੇ ਕਲਸ਼ ਯਾਤਰਾ ਵਿੱਚ ਹਿੱਸਾ ਲਿਆ। ਇਸ ਦੌਰਾਨ ਪੂਜਾ ਅਰਚਨਾ ਦੀ ਰਸਮ ਕੈਬਨਿਟ ਮੰਤਰੀ ਮੀਤ ਹੇਅਰ ਦੇ ਓਐਸਡੀ ਹਸਨਪ੍ਰੀਤ ਭਾਰਦਵਾਜ ਨੇ ਅਦਾ ਕੀਤੀ। ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਦੀ ਰਸਮ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ u ਅਤੇ ਡੀਐਸਪੀ ਸਿਟੀ ਸਤਵੀਰ ਸਿੰਘ ਬੈਂਸ ਨੇ ਨਿਭਾਈ। ਇਸ ਸ਼ੋਭਾ ਅਤੇ ਕਲਸ਼ ਯਾਤਰਾ ਦਾ ਵੱਖ-ਵੱਖ ਥਾਵਾਂ 'ਤੇ ਧਾਰਮਿਕ ਜਥੇਬੰਦੀਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ | ਸਾਰਾ ਸ਼ਹਿਰ ਜੈਕਾਰਿਆਂ ਨਾਲ ਗੂੰਜ ਰਿਹਾ ਸੀ। ਇਸ ਕਲਸ਼ ਯਾਤਰਾ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚੋਂ ਦੀ ਹੁੰਦਾ ਹੋਇਆ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ ਸਮਾਪਤ ਹੋਇਆ। ਇਸ ਮੌਕੇ ਪਿਆਰਾ ਲਾਲ ਰਾਏਸਰੀਆ, ਅਮਰਜੀਤ ਕਾਲੇਕੇ, ਮਦਨ ਲਾਲ, ਅਸ਼ੋਕ ਕੁਮਾਰ, ਓਮ ਪ੍ਰਕਾਸ਼ ਸ਼ਰਮਾ, ਪ੍ਰੇਮ ਕੁਮਾਰ ਮੋਦੀ, ਰਵਿੰਦਰ ਕੁਮਾਰ ਜਿੰਦਲ, ਮਦਨ ਲਾਲ, ਮੋਨੂੰ ਥਾਣਾ ਇੰਚਾਰਜ ਬਲਜੀਤ ਸਿੰਘ, ਐਡਵੋਕੇਟ ਦੀਪਕ ਜਿੰਦਲ ਅਤੇ ਹੋਰ ਸੰਗਤਾਂ ਹਾਜ਼ਰ ਸਨ। ਸ਼ੋਭਾ ਅਤੇ ਕਲਸ਼ ਯਾਤਰਾ ਵਿੱਚ 108 ਔਰਤਾਂ ਸਿਰਾਂ ’ਤੇ ਕਲਸ਼ ਲੈ ਕੇ ਜਾਂਦੀਆਂ ਹਨ। (ਸੱਜੇ) ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਡੀਐਸਪੀ ਸਿਟੀ ਸਤਵੀਰ ਸਿੰਘ ਬੈਂਸ ਅਤੇ ਹੋਰ ਸ਼ਰਧਾਲੂ ਅਰਿਹੰਤ ਗਰਗ ਸ਼੍ਰੀ ਗੀਤਾ ਭਵਨ ਬਰਨਾਲਾ ਤੋਂ ਸ਼ੋਭਾ ਅਤੇ ਕਲਸ਼ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਦੇ ਹੋਏ।

 ਸ਼੍ਰੀਮੱਧ ਭਾਗਵਤ ਸਪਤਾਹ ਗਿਆਨ ਯੱਗ ਮੌਕੇ ਕੱਢੀ ਗਈ ਕਲਸ਼ ਯਾਤਰਾ ਝੰਡੇ ਦੀ ਰਸਮ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਆਰ ਟੀ ਮੰਨਾ ਨੇ ਨਿਭਾਈ
  • Title : ਸ਼੍ਰੀਮੱਧ ਭਾਗਵਤ ਸਪਤਾਹ ਗਿਆਨ ਯੱਗ ਮੌਕੇ ਕੱਢੀ ਗਈ ਕਲਸ਼ ਯਾਤਰਾ ਝੰਡੇ ਦੀ ਰਸਮ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਆਰ ਟੀ ਮੰਨਾ ਨੇ ਨਿਭਾਈ
  • Posted by :
  • Date : अगस्त 14, 2023
  • Labels :
  • Blogger Comments
  • Facebook Comments

0 comments:

एक टिप्पणी भेजें

Top