Contact for Advertising

Contact for Advertising

Latest News

शुक्रवार, 4 अगस्त 2023

ਸਰਕਾਰੀ ਹਾਈ ਸਕੂਲ ਲਕਸੀਹਾਂ ਵਿਖੇ ਵਿਦਿਆਰਥੀਆਂ ਨੂੰ ਬੂਟੇ ਵੰਡੇ ਗਏ

 ਸਰਕਾਰੀ ਹਾਈ ਸਕੂਲ ਲਕਸੀਹਾਂ ਵਿਖੇ ਵਿਦਿਆਰਥੀਆਂ ਨੂੰ ਬੂਟੇ ਵੰਡੇ ਗਏ

 

 ਹੁਸ਼ਿਆਰਪੁਰ=ਦਲਜੀਤ ਅਜਨੋਹਾ 

ਵਿਦਿਆਰਥੀਆਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਫ਼ੈਲਾਉਣ ਲਈ ਸਰਕਾਰੀ ਹਾਈ ਸਕੂਲ ਲਕਸੀਹਾਂ ਵਿਖੇ ਸਕੂਲ ਇੰਚਾਰਜ ਜਸਵਿੰਦਰ ਸਿੰਘ ਅਤੇ ਸਮੂਹ ਸਟਾਫ਼ ਵਲੋਂ ਵਿਦਿਆਰਥੀਆਂ ਨਾਲ ਮਿਲ ਕੇ ਨਵੀਂ ਪਹਿਲਕਦਮੀ ਕੀਤੀ ਗਈ ਜਿਸ ਵਿੱਚ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜਨਮ ਦਿਵਸ ਮੌਕੇ ਛਾਂਦਾਰ ਅਤੇ ਫਲਦਾਰ ਬੂਟੇ ਵੰਡੇ ਜਾਇਆ ਕਰਨਗੇ। ਸਕੂਲ ਦੇ ਮੀਡੀਆ ਇੰਚਾਰਜ ਜਗਜੀਤ ਸਿੰਘ ਗਣੇਸ਼ਪੁਰ ਜੀ ਨੇ ਦੱਸਿਆ ਕਿ ਇਸ ਵਿੱਚ ਉਨ੍ਹਾਂ ਨੂੰ ਸਹਿਯੋਗ ਰਣਬੀਰ ਸਿੰਘ ਗਣੇਸ਼ਪੁਰ ਵਾਸੀ ਅਮਰੀਕਾ ਵਲੋਂ ਦਿੱਤਾ ਜਾ ਰਿਹਾ ਹੈ। ਸਕੂਲ ਦੇ ਵਿਦਿਆਰਥੀਆਂ ਨੇ ਵੀ ਵਚਨਬੱਧਤਾ ਪ੍ਰਗਟਾਈ ਕਿ ਉਹ ਆਪਣੇ ਹੱਥੀ ਲਾਏ ਬੂਟਿਆਂ ਦੀ ਖੁਦ ਹੀ ਦੇਖਭਾਲ ਕਰਨਗੇ। ਅੱਜ ਇਸ ਲੜੀ ਤਹਿਤ ਰੀਤਿਕਾ, ਪ੍ਰਭਜੋਤ ਕੌਰ, ਧੀਰਜ ਹੀਰ, ਡੋਲੀ ਸਿੰਘ ਮਹਿਮੀ ਨੂੰ ਬੂਟੇ ਵੰਡੇ ਗਏ। ਸੁਰਿੰਦਰ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵਾਤਾਵਰਣ ਨਾਲ ਸਬੰਧਤ ਦਰਪੇਸ਼ ਚੁਣੋਤੀਆਂ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਵਲੋਂ ਆਪਣੇ ਚੋਗਿਰਦੇ ਨੂੰ ਹਰਾ-ਭਰਾ ਰੱਖਣ ਦਾ ਅਹਿਦ ਵੀ ਲਿਆ ਗਿਆ। ਇਸ ਮੌਕੇ ਹੋਰਨਾ ਤੋਂ ਇਲਾਵਾ ਸੁਰਿੰਦਰ ਸਿੰਘ, ਜਸਵੰਤ ਰਾਏ, ਮੈਡਮ ਰਚਨਾ ਬਿਰਲਾ, ਤਰਲੋਚਨ ਸਿੰਘ, ਨਵਜੋਤ ਸਿੰਘ, ਮੋਹਣ ਸਿੰਘ ਹਾਜ਼ਰ ਸਨ।

 ਸਰਕਾਰੀ ਹਾਈ ਸਕੂਲ ਲਕਸੀਹਾਂ ਵਿਖੇ ਵਿਦਿਆਰਥੀਆਂ ਨੂੰ ਬੂਟੇ ਵੰਡੇ ਗਏ
  • Title : ਸਰਕਾਰੀ ਹਾਈ ਸਕੂਲ ਲਕਸੀਹਾਂ ਵਿਖੇ ਵਿਦਿਆਰਥੀਆਂ ਨੂੰ ਬੂਟੇ ਵੰਡੇ ਗਏ
  • Posted by :
  • Date : अगस्त 04, 2023
  • Labels :
  • Blogger Comments
  • Facebook Comments

0 comments:

एक टिप्पणी भेजें

Top