Contact for Advertising

Contact for Advertising

Latest News

गुरुवार, 31 अगस्त 2023

ਪੀਐੱਨਬੀ ਨੇ ਫ਼ੀਲਖਾਨਾ ਵਿਖੇ ਵਣ ਮਹਾਂਉਤਸਵ ਮਨਾਇਆ

 ਪੀਐੱਨਬੀ ਨੇ ਫ਼ੀਲਖਾਨਾ ਵਿਖੇ ਵਣ ਮਹਾਂਉਤਸਵ ਮਨਾਇਆ




    ਕਮਲੇਸ਼ ਗੋਇਲ ਖਨੌਰੀ 

  ਪਟਿਆਲਾ  31 ਅਗਸਤ -

ਸਕੂਲ ਆਫ ਐਮੀਨੈਸ  ਫੀਲਖਾਨਾ ਪਟਿਆਲਾ ਵਿਖੇ ਪੰਜਾਬ ਨੈਸ਼ਨਲ ਬੈਂਕ ਵੱਲੋਂ ਵਣ ਮਹਾਂ ਉਤਸਵ ਮਨਾਇਆ ਗਿਆ। ਸਾਦੇ ਅਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਦੇ ਵਿੱਚ ਸ੍ਰੀ ਮਨੋਜ ਸ੍ਰੀਵਾਸਤਵ ਡੀ ਜੀ ਐਮ/ ਸਰਕਲ ਹੈਡ ਪੰਜਾਬ ਨੈਸ਼ਨਲ ਬੈਂਕ, ਜੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ, ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਅੱਜ ਗਲੋਬਲ ਵਾਰਮਿੰਗ ਕਰਕੇ ਹਰ ਇੱਕ ਮਨੁੱਖ ਨੂੰ ਘੱਟੋ-ਘੱਟ ਪੰਜ ਤੋਂ ਦੱਸ ਅਜਿਹੇ ਪੌਦੇ ਲਗਾਉਣੇ ਚਾਹੀਦੇ ਹਨ ਜਿਨ੍ਹਾਂ ਦੀ ਛਾਂ ਵੀ ਹੋਵੇ ਅਤੇ ਫਲਾਂ ਦਾ  ਆਨੰਦ ਵੀ ਲੋਕ ਮਾਣ ਸਕਣ। ਇਸ ਮੌਕੇ ਉਹਨਾਂ ਨੇ ਪ੍ਰਿੰਸੀਪਲ ਸ੍ਰੀ ਗੁਪਤਾ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਫ਼ੀਲਖਾਨਾ  ਸਕੂਲ ਵਿੱਚ ਉਨ੍ਹਾਂ ਨੂੰ ਆਉਣ ਦਾ ਮੌਕਾ ਦਿੱਤਾ, ਸਟੇਟ ਐਵਾਰਡੀ ਪ੍ਰਿੰਸੀਪਲ ਡਾਕਟਰ ਰਜਨੀਸ਼ ਗੁਪਤਾ ਜੀ ਨੇ ਪੀ ਐਨ ਬੀ ਦਾ ਧੰਨਵਾਦ ਕਰਦੇ ਕਿਹਾ ਕਿ ਅੱਜ ਪੀਐਨਬੀ ਵੱਲੋਂ ਜੋ ਬੂਟੇ ਸਕੂਲ ਦੇ ਵਿੱਚ ਦਿੱਤੇ ਗਏ ਹਨ ਉਹ ਉਨ੍ਹਾਂ ਬੂਟਿਆਂ ਨੂੰ ਪਾਲਣ ਲਈ ਵਚਨਬੱਧ ਰਹਿਣਗੇ, ਪ੍ਰਿੰਸੀਪਲ ਗੁਪਤਾ ਜੀ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਤੌਰ ਤੇ ਫ਼ੀਲਖਾਨਾ ਸਕੂਲ ਦੀ  ਦਿੱਖ ਹੋਰ ਵੀ ਬੇਹਤਰ ਬਣਾਈ ਜਾ ਰਹੀ ਹੈ, ਪੀਐੱਨ ਬੀ ਵੱਲੋ ਦਿੱਤੇ ਬੂਟਿਆਂ ਨੂੰ ਵਿਸ਼ੇਸ਼ ਤੌਰ ਤੇ ਸ਼੍ਰੀ  ਅਨਿਲ ਮਿੱਤਲ ਏ ਜੀ ਐਮ ਪੀ ਐਨ ਬੀ, ਸਰਦਾਰ ਬਲਜੀਤ ਸਿੰਘ ਚੀਫ਼ ਮੈਨੇਜਰ ਪੀ ਐਨ ਬੀ ਅਤੇ ਸ਼੍ਰੀਮਤੀ ਮੋਨੀਕਾ ਸਿੰਗਲਾ ਮੈਨੇਜਰ ਪੀ ਐੱਨ ਬੀ ਬੁੱਢਾ ਦਲ ਬਰਾਂਚ ਨੇ ਆਪਣੇ ਹੱਥਾਂ ਨਾਲ ਇੱਕ-ਇੱਕ ਬੂਟੇ ਨੂੰ ਲਗਾ ਕੇ ਪਾਣੀ ਵੀ ਦਿੱਤਾ।

ਇਸ ਮੌਕੇ ਸਕੂਲ ਦੇ ਐਨ ਐਸ ਐਸ ਯੂਨਿਟ ਵੱਲੋਂ ਸ੍ਰੀ ਮਨੋਜ ਥਾਪਰ ਪ੍ਰੋਗਰਾਮ ਅਫ਼ਸਰ ਅਤੇ ਉਨ੍ਹਾਂ ਦੇ ਵਲੰਟੀਅਰਜ਼ ਨੇ ਬੂਟਿਆਂ ਨੂੰ ਲਗਾਉਣ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਵਲੰਟੀਅਰਜ ਨੇ ਇਹ ਸੁੰਹ ਚੁੱਕੀ ਕਿ ਅਸੀਂ ਵਾਤਾਵਰਣ ਦੀ ਸੰਭਾਲ ਅਤੇ ਬੂਟਿਆਂ ਦੀ ਸੰਭਾਲ ਲਈ ਯਤਨਸ਼ੀਲ ਰਹਾਂਗੇ।

ਇਸ ਪ੍ਰੋਗਰਾਮ ਵਿੱਚ ਹੋਰਨਾਂ ਤੋਂ ਇਲਾਵਾ ਸਰਦਾਰ ਚਰਨਜੀਤ ਸਿੰਘ ਲੈਕਚਰਾਰ , ਸ੍ਰੀ ਮਨਦੀਪ ਕੁਮਾਰ ਡੀ ਪੀ  ਈ ਅਤੇ ਸ੍ਰੀ ਅਕਸ਼ੇ ਖਨੌਰੀ ਮੀਡੀਆ ਕੁਆਡੀਨੇਟਰ ਫੀਲਖਾਨਾ ਸਕੂਲ ਪਟਿਆਲਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ  l

ਪੀਐੱਨਬੀ ਨੇ ਫ਼ੀਲਖਾਨਾ ਵਿਖੇ ਵਣ ਮਹਾਂਉਤਸਵ ਮਨਾਇਆ
  • Title : ਪੀਐੱਨਬੀ ਨੇ ਫ਼ੀਲਖਾਨਾ ਵਿਖੇ ਵਣ ਮਹਾਂਉਤਸਵ ਮਨਾਇਆ
  • Posted by :
  • Date : अगस्त 31, 2023
  • Labels :
  • Blogger Comments
  • Facebook Comments

0 comments:

एक टिप्पणी भेजें

Top