ਬਰਨਾਲਾ ਵੈਲਫੇਅਰ ਕਲੱਬ ਵੱਲੋਂ ਬਰਨਾਲਾ ਚੈਰੀਟੇਬਲ ਡਿਜੀਟਲ ਐਕਸ-ਰੇ ਸੈਂਟਰ ਸ਼ੁਰੂ ,ਸਿਰਫ @100 ਰੁਪਏ ਵਿੱਚ ਹੋਵੇਗਾ x-ray
ਕੇਸ਼ਵ ਵਰਦਾਨ ਪੁੰਜ
ਡਾ ਰਾਕੇਸ਼ ਪੁੰਜ
ਬਰਨਾਲਾ
- ਸਮਾਜ ਭਲਾਈ ਕੰਮਾਂ ਚ ਹਮੇਸ਼ਾਂ ਮੋਹਰੀ ਭੂਮਿਕਾ ਨਿਭਾਉਣ ਵਾਲੇ ਬਰਨਾਲਾ ਵੈਲਫੇਅਰ ਕਲੱਬ ਰਜਿਸਟਰਡ ਵਲੋਂ ਇਕ ਹੋਰ ਸਮਾਜਿਕ ਕਾਰਜ ਕਰਨ ਦਾ ਉੱਧਮ ਕੀਤਾ ਹੈ ਸਭ ਤੋ ਪਹਿਲਾ ਪ੍ਰਧਾਨ ਨਰੇਸ਼ ਗਰੋਵਰ ਅਤੇ ਪ੍ਰੋਜੈਕਟ ਚੈਅਰਮੇਨ ਉਮੇਸ਼ ਬਾਂਸਲ ਵਲੋ ਕੰਨਿਆ ਪੂਜਨ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਵਿਧਿਵਤ ਰੂਪ ਵਿਚ ਸੈਟਰ ਦੀ ਸ਼ੁਰੂਆਤ ਕਰ ਦਿਤੀ ਗਈ ਇਸ ਸੰਬੰਧੀ ਕਲੱਬ ਦੇ ਪ੍ਰਧਾਨ ਸ਼੍ਰੀ ਵਿਵੇਕ ਸਿੰਧਵਾਨੀ ਨੇ ਜਾਣਕਾਰੀ ਦੱਸਿਆ ਕਿ ਉਦਯੋਗਿਕ ਟਰਾਈਡੈਂਟ ਗਰੁੱਪ ਅਤੇ ਆਈ ਓ ਐੱਲ ਦੇ ਵਿਸ਼ੇਸ਼ ਸਹਿਯੋਗ ਸਦਕਾ ਇਸ ਸੈਟਰ ਦੀ ਲਾਗਤ ਦਾ ਵੱਡਾ ਹਿੱਸਾ ਦਿਤਾ ਗਿਆ ਹੈ। ਜਿਸ ਲਈ ਉਨ੍ਹਾਂ ਦਾ ਕੱਲਬ ਟਰਾਈਡੈਟ ਦੇ ਸੰਸਥਾਪਕ ਪਦਮ ਸ਼੍ਰੀ ਰਾਜਿੰਦਰ ਗੁਪਤਾ ਅਤੇ ਆਈ ਉ ਐਲ ਕੰਪਨੀ ਦੇ ਐਮ ਡੀ ਸ਼੍ਰੀ ਵਰਿੰਦਰ ਗੁਪਤਾ ਅਤੇ ਸੀਨੀਅਰ ਮੈਨੇਜਰ ਬਸੰਤ ਸਿੰਘ ਜਵੰਧਾ ਦਾ ਧੰਨਵਾਦ ਕੀਤਾ ਆਮ ਲੋਕਾਂ ਤੇ ਲੋੜਵੰਦਾਂ ਨੂੰ ਬਰਨਾਲਾ ਵੈਲਫੇਅਰ ਕਲੱਬ ਵੱਲੋਂ ਸਹਾਇਤਾ ਪ੍ਰਧਾਨ ਕਰਦਿਆਂ ਸਿਵਲ ਹਸਪਤਾਲ ਬਰਨਾਲਾ ਦੇ ਨੇੜੇ ਸਟੇਟ ਬੈਂਕ ਆਫ ਇੰਡੀਆ ਦੇ ਬਾਹਰ ਬਰਨਾਲਾ ਡਿਜੀਟਲ ਐਕਸ-ਰੇ ਸੈਂਟਰ ਸ਼ੁਰੂ ਕਰ ਦਿੱਤਾ ਗਿਆ ਹੈ। ਜਿਥੇ ਸਰਕਾਰੀ ਰੇਟਾਂ ਤੋਂ ਵੀ ਘੱਟ ਸਿਰਫ 100 ਰੁਪਏ ਵਿਚ ਐਕਸ-ਰੇ ਕੀਤੇ ਜਾਂਦੇ ਹਨ। ਉਹਨਾਂ ਕਿਹਾ ਕਿ ਅੱਤ ਦੀ ਮਹਿੰਗਾਈ ਦੇ ਮੱਧੇਨਜਰ ਪ੍ਰਾਈਵੇਟ ਸੈਂਟਰਾਂ ਦੀ ਲੁੱਟ ਤੋਂ ਬਚਦਿਆਂ ਲੋੜਵੰਦ ਬਹੁਤ ਹੀ ਨਿਗੂਣੇ ਜਿਹੇ ਰੇਟਾਂ ਤੇ ਆਪਣੇ ਐਕ੍ਸਰੇ ਕਰਵਾ ਸਕਣਗੇ 1 ਸੁਰੁਆਤ ਕਰਵਾਉਣ ਸਮੇਂ ਸਹਿਰੀਆਂ ਵਲੋਂ ਇਸ ਨੇਕ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਗਈ ।
ਉਨ੍ਹਾਂ ਦਸਿਆ ਕਿ ਵੈਲਫੇਅਰ ਕੱਲਬ ਵਲੋ.ਲਾਇਨਜ਼ ਕੱਲਬ ਦੇ ਸਹਿਯੋਗ ਨਾਲ ਬਹੁਤ ਜਲਦ ਸਥਾਨਕ ਸੇਖਾ ਰੋਡ ਤੇ ਚੈਰੀਟੇਬਲ ਲੈਬੋਰੇਟਰੀ ਦੀ ਵੀ ਸਥਾਪਨਾ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਕੱਲਬ ਵਲੋ ਛੇਤੀ ਹੀ ਐਕਸ ਰੇ ਸੈਟਰ ਸੰਬੰਧੀ ਵੱਡਾ ਸਮਾਗਮ ਆਯੋਜਿਤ ਕੀਤਾ ਜਾਵੇਗਾ। ਇਸ ਮੌਕੇ ਕੱਲਬ ਦੇ ਪ੍ਰਧਾਨ ਨਰੇਸ਼ ਗਰੋਵਰ,ਜਨਰਲ ਸੱਕਤਰ ਰਾਜੀਵ ਜੈਨ,ਖਜਾਂਚੀ ਦਿਨੇਸ਼ ਆਨੰਦ ਦੀਪੂ,ਗਗਨ ਸੋਹਲ,ਪੁਸ਼ਪ ਬਾਂਸਲ,ਰਾਜ ਕੁਮਾਰ ਗੋਇਲ,ਨਵੀਨ ਮਿੱਤਲ ਸਾਹੌਰੀਆ,ਅਨੀਸ਼ ਗਰਗ ਅਲਾਲ ਵਾਲੇ,ਸੰਜੀਵ ਬਾਂਸਲ,ਸ਼ਾਮ ਸੁੰਦਰ ਜੈਨ,ਗੋਕੁਲ ਪ੍ਰਕਾਸ਼ ਗੁਪਤਾ,ਪੰਕਜ ਗੋਇਲ,ਜਗਸੀਰ ਸਿੰਘ ਸੰਧੂ,ਵਰੁਣ ਬੱਤਾ ਅਤੇ ਨਗਰ ਕੌਸਲਰ ਹੇਮਰਾਜ ਗਰਗ ਵੀ ਹਾਜ਼ਰ ਸਨ।
0 comments:
एक टिप्पणी भेजें