ਟ੍ਰਾਈਡੈਂਟ ਫਾਊਂਡੇਸ਼ਨ ਨੇ ਲਗਾਇਆ ਖੂਨਦਾਨ ਕੈਂਪ, 125 ਲੋਕਾਂ ਨੇ ਕੀਤਾ ਖੂਨਦਾਨ
ਕੇਸ਼ਵ ਵਰਦਾਨ ਪੁੰਜ
ਡਾ ਰਾਕੇਸ਼ ਪੁੰਜ
ਬਰਨਾਲਾ
ਟ੍ਰਾਈਡੈਂਟ ਗਰੁੱਪ ਦੀ ਗੈਰ-ਲਾਭਕਾਰੀ ਸੰਸਥਾ ਟ੍ਰਾਈਡੈਂਟ ਫਾਊਂਡੇਸ਼ਨ ਨੇ ਅੱਜ ਬਰਨਾਲਾ ਦੇ ਸੰਘੇੜਾ ਵਿਖੇ ਆਪਣੇ ਨਿਰਮਾਣ ਪਲਾਂਟ ਵਿੱਚ "ਬਲੱਡ ਬੈਂਕ ਬਰਨਾਲਾ" ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ। ਇਹ ਖੂਨਦਾਨ ਕੈਂਪ ਨੂੰ ਇਲਾਕੇ ਵਿੱਚ ਖੂਨ ਦੀ ਲੋੜੀਂਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਅਤੇ ਖੂਨਦਾਨ ਦੀ ਲੋੜ ਨੂੰ ਪੂਰਾ ਕਰਨ ਲਈ ਟ੍ਰਾਈਡੈਂਟ ਫਾਊਂਡੇਸ਼ਨ ਦੇ ਯਤਨਾਂ ਨਾਲ ਲਗਾਇਆ ਗਿਆ । ਕੈਂਪ ਵਿੱਚ 125 ਵਿਅਕਤੀਆਂ ਨੇ ਖੂਨਦਾਨ ਕਰਕੇ ਇਸ ਨੇਕ ਕਾਰਜ ਵਿੱਚ ਯੋਗਦਾਨ ਪਾਇਆ।ਇਸ ਮੌਕੇ 'ਤੇ ਬੋਲਦਿਆਂ ਪਦਮ ਸ਼੍ਰੀ ਰਜਿੰਦਰ ਗੁਪਤਾ ਚੇਅਰਮੈਨ ਐਮਰੀਟਸ, ਟ੍ਰਾਈਡੈਂਟ ਗਰੁੱਪ ਨੇ ਕਿਹਾ ਕਿ "ਸਾਡੇ ਸਮਾਜ ਦੀ ਸਿਹਤ ਸੰਭਾਲ ਅਤੇ ਤੰਦਰੁਸਤੀ ਸਾਡੇ ਲਈ ਬਹੁਤ ਮਹੱਤਵ ਰੱਖਦੀ ਹੈ, ਸਾਨੂੰ ਵਿਸ਼ਵਾਸ ਹੈ ਕਿ ਅਜਿਹੇ ਯਤਨਾਂ ਦੁਆਰਾ ਅਸੀਂ ਜੀਵਨ ਨੂੰ ਬਿਹਤਰ ਬਣਾਉਣ ਦੇ ਯੋਗ ਹੋਵਾਂਗੇ। ਉਨ੍ਹਾਂ ਨੇ ਅੱਗੇ ਕਿਹਾ, "ਮੈਨੂੰ ਖੁਸ਼ੀ ਹੈ ਕਿ ਅਜਿਹੀਆਂ ਪਹਿਲਕਦਮੀਆਂ ਰਾਹੀਂ ਅਸੀਂ ਲਗਾਤਾਰ ਸਮਾਜ ਦੀ ਬਿਹਤਰੀ ਲਈ ਵੱਡੇ ਪੱਧਰ 'ਤੇ ਯੋਗਦਾਨ ਪਾ ਰਹੇ ਹਾਂ।ਪਿਛਲੇ ਕੁਝ ਸਾਲਾਂ ਦੌਰਾਨ ਟ੍ਰਾਈਡੈਂਟ ਫਾਊਂਡੇਸ਼ਨ ਨੇ ਆਪਣੀਆਂ ਵੱਖ-ਵੱਖ ਪਹਿਲਕਦਮੀਆਂ ਜਿਵੇਂ ਕਿ "ਸਵਾਸ", "ਸ੍ਰੀਜਨ" ਅਤੇ "ਸਮਰਪਣ" ਰਾਹੀਂ ਭਾਈਚਾਰੇ ਨੂੰ ਪਹੁੰਚਯੋਗ ਸਿਹਤ ਸੰਭਾਲ ਪ੍ਰਦਾਨ ਕਰਨ ਵਿੱਚ ਬਹੁਤ ਯੋਗਦਾਨ ਪਾਇਆ ਹੈ।ਟ੍ਰਾਈਡੈਂਟ ਫਾਊਂਡੇਸ਼ਨ ਦੀਆਂ ਅਜਿਹੀਆਂ ਗਤੀਵਿਧੀਆਂ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਲੋੜਵੰਦਾਂ ਨੂੰ ਸਿੱਖਿਆ, ਸਿਹਤ ਸੰਭਾਲ ਅਤੇ ਸੈਨੀਟੇਸ਼ਨ ਵਰਗੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਅਤੇ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ 'ਤੇ ਕੇਂਦਰਿਤ ਹਨ।
ਇਸ ਮੌਕੇ ਟ੍ਰਾਈਡੈਂਟ ਫਾਊਂਡੇਸ਼ਨ ਦੀ ਸੀ.ਈ.ਓ. ਸ਼੍ਰੀਮਤੀ ਮਧੂ ਗੁਪਤਾ ਨੇ ਦੱਸਿਆ ਕਿ “ਟ੍ਰਾਈਡੈਂਟ ਫਾਊਂਡੇਸ਼ਨ ਪੰਜਾਬ ਅਤੇ ਮੱਧ ਪ੍ਰਦੇਸ਼ ਵਿੱਚ ਸਥਿਤ ਆਪਣੀਆਂ ਨਿਰਮਾਣ ਸੁਵਿਧਾਵਾਂ ਦੇ ਆਲੇ-ਦੁਆਲੇ ਸਥਾਨਕ ਭਾਈਚਾਰੇ ਨੂੰ ਸਿੱਖਿਅਤ ਅਤੇ ਸਸ਼ਕਤ ਕਰਨ ਲਈ ਕਈ ਕਲਿਆਣਕਾਰੀ ਪ੍ਰੋਗਰਾਮਾਂ 'ਤੇ ਕੰਮ ਕਰ ਰਹੀ ਹੈ। ਇਨ੍ਹਾਂ ਪ੍ਰੋਗਰਾਮਾਂ ਨੇ ਭਾਈਚਾਰੇ ਦੇ ਵਿਕਾਸ 'ਤੇ ਡੂੰਘਾ ਪ੍ਰਭਾਵ ਪਾਇਆ ਹੈ ਅਤੇ ਭਵਿੱਖ ਵਿੱਚ ਟਰਾਈਡੈਂਟ ਫਾਊਂਡੇਸ਼ਨ ਉਨ੍ਹਾਂ ਦੇ ਬਿਹਤਰ ਅਤੇ ਸਿਹਤਮੰਦ ਭਵਿੱਖ ਲਈ ਅਜਿਹੇ ਯਤਨ ਜਾਰੀ ਰੱਖੇਗੀ।
0 comments:
एक टिप्पणी भेजें