ਨਹਿਰ ਕਿਨਾਰੇ 2 ਕਰੋੜ 7 ਲੱਖ ਦੀ ਲਾਗਤ ਨਾਲ ਲੱਗ ਰਹੀ ਰੇਲਿੰਗ ਦਾ ਖਨੌਰੀ ਇਲਾਕੇ ਨੂੰ ਵੱਡਾ ਤੋਹਫਾ ਦੇਣ ਲਈ ਐਮ ਐਲ ਏ ਬਰਿੰਦਰ ਗੋਇਲ ਜੀ ਦਾ ਧੰਨਵਾਦ : ਗੋਇਲ
ਕਮਲੇਸ਼ ਗੋਇਲ ਖਨੌਰੀ
ਖਨੌਰੀ 9 ਸਤੰਬਰ - ਬੀਤੇ ਕੱਲ ਜੋ ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਜੀ ਦੁਆਰਾ ਖਨੌਰੀ ਤੋਂ ਠਸਕਾ ਤੱਕ ਨਹਿਰ ਕਿਨਾਰੇ 2 ਕਰੋੜ 7 ਲੱਖ ਦੀ ਲਾਗਤ ਨਾਲ ਲੱਗਣ ਵਾਲੀਆਂ ਗਰਿੱਲਾਂ ਅਤੇ ਠਸਕਾ ਪਿੰਡ ਵਾਲੇ ਪੁਲ ਜਿਸਦੀ ਲਾਗਤ 3 ਕਰੋੜ 50 ਲੱਖ ਦਾ ਕੰਮ ਸ਼ੁਰੂ ਕਰਵਾਇਆ ਸੀ | ਇਹਨਾਂ ਕੰਮਾਂ ਦੀ ਸ਼ਲਾਘਾ ਖਨੌਰੀ ਇਲਾਕੇ ਵਿੱਚ ਲਗਭਗ ਹਰ ਪਾਸੇ ਕੀਤੀ ਜਾ ਰਹੀ ਹੈ ਕਿਉਂਕਿ ਨਹਿਰ ਕਿਨਾਰੇ ਗਰਿੱਲ ਨਾ ਹੋਣ ਕਾਰਨ ਹਾਦਸਿਆਂ ਵਿੱਚ ਸੈਂਕੜੇ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਸਨ, ਜਿਸ ਕਰਕੇ ਐਮ ਐਲ ਏ ਬਰਿੰਦਰ ਗੋਇਲ ਐਡਵੋਕੇਟ ਜੀ ਦਾ ਵਿਸ਼ੇਸ਼ ਧੰਨਵਾਦ ਕਰਦੇ ਹਾਂ | ਇਹਨਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਟਰੱਕ ਯੂਨੀਅਨ ਖਨੌਰੀ ਦੇ ਵਾਇਸ ਪ੍ਰਧਾਨ ਹੈਪੀ ਗੋਇਲ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਹਨਾਂ ਕਿਹਾ ਕਿ ਹੁਣ ਹਾਦਸੇ ਦਾ ਸ਼ਿਕਾਰ ਹੋ ਕੇ ਕਿਸੇ ਵੀ ਵਿਅਕਤੀ ਨੂੰ ਆਪਣੀ ਜਾਨ ਨਹੀਂ ਗੁਆਣੀ ਪਵੇਗੀ ਕਿਉਂਕਿ ਹੁਣ ਇਸ ਸਮੱਸਿਆ ਦਾ ਐਮ ਐਲ ਏ ਸਾਹਿਬ ਨੇ ਸਥਾਈ ਹੱਲ ਕਰਵਾ ਦਿੱਤਾ ਹੈ | ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਐਮ ਐਲ ਏ ਬਰਿੰਦਰ ਗੋਇਲ ਜੀ ਐਡਵੋਕੇਟ ਹਲਕੇ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ, ਉਸ ਲਈ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ | ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਨਿਲ ਕੁਮਾਰ ਗੋਇਲ, ਬੀਰਭਾਨ ਕਾਂਸਲ, ਡਾ ਸੀਸ਼ਪਾਲ ਮਲਿਕ ਕੱਚੀ ਖਨੌਰੀ, ਬਾਵਾ ਢਿੱਲੋਂ ਨਵਾਂਗਾਂਓ, ਹਰਪਾਲ ਸਿੰਘ ਸਾਬਕਾ ਕੌਂਸਲਰ, ਵਿਪਨ ਕੁਮਾਰ ਗੁਪਤਾ, ਗੁਰਪ੍ਰੀਤ ਸਿੰਘ ਚੱਠਾ, ਗੁਰਪਿੰਦਰ ਚੱਠਾ, ਰਾਜ ਕੁਮਾਰ ਚੱਠਾ, ਰਾਂਝਾ ਭੁੱਕਲ, ਦੀਪ ਚੱਠਾ ਅਤੇ ਹੋਰ ਵੀ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ |
0 comments:
एक टिप्पणी भेजें