Contact for Advertising

Contact for Advertising

Latest News

शुक्रवार, 15 सितंबर 2023

4161 ਮਾਸਟਰ ਕਾਡਰ ਭਰਤੀ ਦੀ ਦੂਜੀ ਲਿਸਟ ਤੁਰੰਤ ਜਾਰੀ ਕਰਨ ਦੀ ਮੰਗ

 4161 ਮਾਸਟਰ ਕਾਡਰ ਭਰਤੀ ਦੀ ਦੂਜੀ ਲਿਸਟ ਤੁਰੰਤ ਜਾਰੀ ਕਰਨ ਦੀ ਮੰਗ

  ਕਮਲੇਸ਼ ਗੋਇਲ ਖਨੌਰੀ 

ਸੰਗਰੂਰ, (14 ਸਤੰਬਰ) -ਅੱਜ ਸੰਗਰੂਰ ਸਿਟੀ ਪਾਰਕ ਵਿਖੇ ਮਾਸਟਰ ਕਾਡਰ 4161 ਦੀ ਦੂਜੀ ਲਿਸਟ ਦੇ ਉਮੀਦਵਾਰਾਂ ਦੀ ਜਿਲ੍ਹਾ ਪੱਧਰੀ ਮੀਟਿੰਗ ਹੋਈ।

ਮਾਸਟਰ ਕਾਡਰ 4161 ਦੂਜੀ ਲਿਸਟ ਉਮੀਦਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਮਾਸਟਰ ਕਾਡਰ 4161 ਭਰਤੀ ਦੀ ਦੂਜੀ ਲਿਸਟ ਤੁਰੰਤ ਜਾਰੀ ਕਰਕੇ ਉਮੀਦਵਾਰਾਂ ਨੂੰ ਸਕੂਲਾਂ ਵਿਚ ਭੇਜਿਆ ਜਾਵੇ। ਯੂਨੀਅਨ ਆਗੂ ਸੰਦੀਪ ਸਿੰਘ  ਮਹਾਂਵੀਰ ਸਿੰਘ ਅਤੇ ਜਗਸੀਰ ਨੇ ਕਿਹਾ ਕਿ  ਮਾਸਟਰ ਕਾਡਰ 4161 ਭਰਤੀ ਦਾ ਇਸ਼ਤਿਹਾਰ 2021 ਵਿਚ ਆਇਆ ਸੀ ਪਰ ਭਰਤੀ ਅਜੇ ਵੀ ਵਿਚਕਾਰ ਹੀ ਲਟਕ ਰਹੀ ਹੈ । 9 ਮਈ 2023 ਤੋਂ ਸਰਕਾਰ ਨੇ ਮਾਸਟਰ ਕਾਡਰ 4161 ਭਰਤੀ ਦੀ ਪਹਿਲੀ ਲਿਸਟ ਵਾਲੇ ਉਮੀਦਵਾਰਾਂ ਨੂੰ ਲਿਸਟ ਜਾਰੀ ਕਰਕੇ ਸਕੂਲਾਂ ਵਿਚ ਭੇਜ ਦਿੱਤਾ ਹੈ, ਪਰ ਅੱਜ 4 ਮਹੀਨਿਆਂ ਤੋਂ ਵੱਧ ਸਮਾਂ ਬੀਤਣ 'ਤੇ ਵੀ ਉਡੀਕ ਸੂਚੀ ਵਾਲੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਨਹੀਂ ਕੀਤੀ ਗਈ । 

ਰਿੰਪੀ ਬਾਂਸਲ ਗੁਰਪਿਆਰ ਕੌਰ ਅਤੇ ਸੁਮੀਤ ਸੰਗਰੂਰ ਨੇ ਕਿਹਾ ਕਿ 30 ਅਗਸਤ 2023 ਨੂੰ ਯੁਨੀਅਨ ਆਗੂਆਂ ਦੀ ਮੀਟਿੰਗ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਨਾਲ ਚੰਡੀਗੜ੍ਹ ਵਿਖੇ ਹੋਈ ਸੀ, ਜਿੱਥੇ ਭਰੋਸਾ ਮਿਲਿਆ ਕਿ 10 ਦਿਨਾਂ ਵਿਚ ਵਿੱਚ ਦੂਜੀ ਲਿਸਟ ਜਾਰੀ ਕਰਕੇ ਸਾਰੇ ਉਮੀਦਵਾਰਾਂ ਨੂੰ ਸਕੂਲਾਂ ਵਿੱਚ ਭੇਜ ਦਿੱਤਾ ਜਾਵੇਗਾ। ਪਰ ਅੱਜ 14 ਦਿਨਾਂ ਬਾਅਦ ਵੀ ਦੂਜੀ ਸੂਚੀ ਜਾਰੀ ਨਹੀਂ ਕੀਤੀ ਤੇ ਉਡੀਕ ਸੂਚੀ ਵਾਲੇ ਉਮੀਦਵਾਰ ਮਾਨਸਿਕ ਤਣਾਅ ਵਿਚੋਂ ਗੁਜਰ ਰਹੇ ਹਨ। ਯੂਨੀਅਨ ਆਗੂਆਂ ਨੇ ਦੱਸਿਆ ਕਿ 4161 ਦੇ ਵੱਖ ਵੱਖ ਵਿਸ਼ਿਆਂ ਦੀਆਂ ਬਹੁਤ ਸਾਰੀਆਂ ਪੋਸਟਾਂ ਡੀ ਰਿਜ਼ਰਵ  ਹੋਣ ਤੋਂ ਰਹਿੰਦੀਆਂ ਹਨ। ਉਹਨਾਂ ਸਰਕਾਰ ਤੋਂ ਮੰਗ ਕੀਤੀ ਰਹਿੰਦੀਆਂ ਸਾਰੀਆਂ ਪੋਸਟਾਂ ਡੀ ਰਿਜ਼ਰਵ ਕਰਕੇ ਇੱਕ ਇੱਕ ਸੀਟ ਕਲੀਅਰ ਕਰਕੇ ਦੂਜੀ ਲਿਸਟ ਜਾਰੀ ਕੀਤੀ ਜਾਵੇ, ਤਾਂ ਕਿ ਵੱਧ ਤੋਂ ਵੱਧ ਉਮੀਦਵਾਰ ਦੂਜੀ ਲਿਸਟ ਵਿਚ ਹੀ ਕਲੀਅਰ ਹੋਕੇ ਸਕੂਲਾਂ ਵਿੱਚ ਆਪਣੀਆਂ ਸੇਵਾਵਾਂ ਦੇ ਸਕਣ। ਉਹਨਾਂ ਕਿਹਾ ਕਿ ਜੇਕਰ 4161 ਮਾਸਟਰ ਕਾਡਰ ਭਰਤੀ ਦੀ ਦੂਜੀ ਲਿਸਟ ਤੁਰੰਤ ਜਾਰੀ ਨਹੀਂ ਕੀਤੀ ਗਈ ਤਾਂ ਉਹਨਾਂ ਵੱਲੋਂ ਜਲਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ  ਜੀ ਦੇ ਘਰ ਦੇ ਗੇਟ 'ਤੇ ਗੰਭੀਰਪੁਰ ਵਿਖੇ ਪੱਕਾ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਸੰਦੀਪ ਸਿੰਘ ਮਹਾਂਵੀਰ ਸਿੰਘ ਜਗਸੀਰ ਸਿੰਘ ਮਨਵਿੰਦਰ ਸਿੰਘ ਰਿੰਪੀ ਬਾਂਸਲ ਗੁਰਪਿਆਰ ਕੌਰ ਸੁਮੀਤ ਸ਼ੀਲਾ ਦੇਵੀ ਜਸਪ੍ਰੀਤ ਕੌਰ ਊਸ਼ਾ ਰਾਣੀ ਮਨੀਸ਼ਾ ਅਮਨਦੀਪ ਕੌਰ ਮੰਜੂ ਰਾਣੀ ਆਦਿ ਮੈਂਬਰ ਵੀ ਸ਼ਾਮਿਲ ਹੋਏ।

 4161 ਮਾਸਟਰ ਕਾਡਰ ਭਰਤੀ ਦੀ ਦੂਜੀ ਲਿਸਟ ਤੁਰੰਤ ਜਾਰੀ ਕਰਨ ਦੀ ਮੰਗ
  • Title : 4161 ਮਾਸਟਰ ਕਾਡਰ ਭਰਤੀ ਦੀ ਦੂਜੀ ਲਿਸਟ ਤੁਰੰਤ ਜਾਰੀ ਕਰਨ ਦੀ ਮੰਗ
  • Posted by :
  • Date : सितंबर 15, 2023
  • Labels :
  • Blogger Comments
  • Facebook Comments

0 comments:

एक टिप्पणी भेजें

Top