ਅਕਾਲੀ ਦਲ ਬਾਦਲ ਵਿੱਚ ਤਾਨਾਸ਼ਾਹੀ ਫੁਰਮਾਨ ਜਾਰੀ ਕਰਨ ਦੇ ਨਾਲ ਵਰਕਰਾਂ ਦੇ ਵਿੱਚ ਲਗਾਤਾਰ ਵੱਧ ਰਹੀ ਮਾਯੂਸੀ: ਨਵੀਨ ਸ਼ਰਮਾ ਬਨਾਰਸੀ।
ਕਮਲੇਸ਼ ਗੋਇਲ ਖਨੌਰੀ
ਖਨੌਰੀ 12 ਸਤੰਬਰ -
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਵਲੋਂ ਹਰ ਰੋਜ਼ ਤਾਨਾਸ਼ਾਹੀ ਫੁਰਮਾਨ ਜਾਰੀ ਕਰਨ ਕਾਰਨ ਪਾਰਟੀ ਅੰਦਰ ਬੈਚੇਨੀ ਨਿਰਾਸ਼ਤਾ ਅਤੇ ਮਾਯੂਸੀ ਵਰਕਰਾਂ ਵਿੱਚ ਦਿਨੋਂ ਦਿਨ ਵੱਧ ਰਹੀ ਹੈ ਪਾਰਟੀ ਦੀ ਵਾਰ ਵਾਰ ਹੋਈ ਹਾਰ ਦੇ ਕਾਰਨਾਂ ਦੀ ਪੜਚੋਲ ਲਈ ਬਣਾਈ ਗਈ ਝੂੰਦਾਂ ਕਮੇਟੀ ਵਲੋਂ ਪਾਰਟੀ ਦੇ ਬੁਰੀ ਤਰਾਂ ਡਿੱਗੇ ਗ੍ਰਾਫ ਨੂੰ ਸੰਭਾਲਣ ਲਈ ਦਿੱਤੀ ਰਿਪੋਰਟ ਪੈਰਾਂ ਵਿੱਚ ਰੋਲ ਦਿੱਤੀ ਹੈ। ਲੀਡਰਸ਼ਿਪ ਨਾਲ ਬਿਨਾਂ ਸਲਾਹ ਕੀਤਿਆਂ ਆਪਣੇ ਚਹੇਤਿਆਂ ਅਤੇ ਜੀ ਹਜ਼ੂਰੀਆਂ ਨੂੰ ਕੋਰ ਕਮੇਟੀ ,ਹਲਕਾ ਇੰਚਾਰਜ ਅਤੇ ਹੁਣ ਜ਼ਿਲ੍ਹਾ ਪ੍ਰਧਾਨਾਂ ਦੀਆਂ ਨਿਯੁਕਤੀਆਂ ਵਰਕਰਾਂ ਉਪਰ ਨਾਦਰਸ਼ਾਹੀ ਫ਼ੈਸਲੇ ਥੋਪਣ ਦੀ ਗੈਰ ਲੋਕਤੰਤਰਿਕ ਪਰਿਕਿਰਿਆ ਹੈ। ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਅਸਤੀਫਿਆਂ ਦੀ ਝੜੀ ਲੱਗੀ ਹੋਈ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਸੰਯੁਕਤ ਯੂਥ ਆਗੂ ਨਵੀਨ ਸ਼ਰਮਾ ਬਨਾਰਸੀ ਨੇ ਪਤਰਕਾਰ ਨਾਲ ਗੱਲ ਬਾਤ ਕਰਦੇ ਕਹੀਆਂ ਉਨਾਂ ਨੇ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਚਹਾਉਣ ਵਾਲੀਆਂ ਦੀ ਸੰਖਿਆ ਹੁਣ ਵੀ ਬਹੁਤ ਹੈ। ਪਰ ਆਮ ਵਰਕਰਾਂ ਦਾ ਪੁਰਾਣੀ ਲੀਡਰਸ਼ਿਪ ਹੋਣ ਕਾਰਣ ਮੋਹ ਭੰਗ ਹੋ ਚੁਕਿਆ ਹੈ। ਇਹਨੀਂ ਵੱਡੀ ਹਾਰ ਹੋਣ ਦੇ ਬਾਵਜੂਦ ਵੀ ਵਰਕਰਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਪੰਜਾਬ ਦੇ ਆਮ ਲੋਕਾਂ ਦੀ ਭਾਵਨਾਵਾਂ ਵੀ ਪਾਰਟੀ ਦੇ ਲੀਡਰਸ਼ਿਪ ਬਦਲਣ ਦੀ ਹੈ ਜੋ ਝੂਦਾ ਕਮੇਟੀ ਵਿੱਚ ਵੀ ਸਾਮਿਲ ਹੈ। ਪਰ ਝੂਦਾ ਕਮੇਟੀ ਬਣੀ ਨੂੰ ਤਕਰੀਬਨ ਡੇਢ ਸਾਲ ਬੀਤ ਚੁਕਿਆਂ ਪਰ ਪਾਰਟੀ ਵੱਲੋਂ ਝੂਦਾ ਕਮੇਟੀ ਦੀ ਇਕ ਵੀ ਲਾਈਨ ਗੱਲ ਲਾਗੂ ਨਹੀ ਕੀਤੀ ਜਾ ਰਹੀ ਹੈ ਪਰ ਅਕਾਲੀ ਦੇ ਵਰਕਰਾਂ ਨੂੰ ਇਕ ਬਹੁਤ ਵੱਡੀ ਆਸ ਹੁਣ "ਸੱਚੇ ਅਕਾਲੀ ਪੱਕੇ ਅਕਾਲੀ" ਤੇ ਡਟ ਕੇ ਪਹਿਰਾ ਦੇਣ ਵਾਲੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਦੇ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਤੋਂ ਹੋਈ ਹੈ ਕਿਉਂਕਿ ਸੰਯੁਕਤ ਅਕਾਲੀ ਦਲ ਪੰਜਾਬ ਦੇ ਹਰ ਮੁੱਦੇ ਨੂੰ ਲੈ ਕੇ ਗਭੀਰ ਹੈ ਅਤੇ ਅਕਾਲੀ ਦਲ ਦੀ ਪੁਰਾਣੀ ਵਿਚਾਰਧਾਰਾਂ ਤੇ ਹੁਣ ਵੀ ਪਹਿਰਾ ਦੇ ਰਿਹਾ ਹੈ। ਜਿਸ ਤੇ ਲੋਕ ਵਿਸ਼ਵਾਸ ਕਰਕੇ ਪਾਰਟੀ ਵਿੱਚ ਹਰ ਰੋਜ ਵੱਡੀ ਗਿਣਤੀ ਵਿੱਚ ਸ਼ਾਮਿਲ ਹੋ ਰਹੇ ਹਨ।
0 comments:
एक टिप्पणी भेजें