*ਪਾਤੜਾਂ ਸ਼ਹਿਰ ਵਿੱਚ ਲੁਟਾ ਕਰਨ ਵਾਲੇ ਗਿਰੋਹ ਦੇ ਹੌਸਲੇ ਬੁਲੰਦ ਬੁਲੰਦ*
***********************
* ਲੱਖ ਬਸਤੀ ਦੇ ਨੇੜੇ ਤਿੰਨ ਹਮਲਰਾਂ ਵੱਲੋਂ ਤਲਵਾਰ ਦੀ ਨੋਕ ਤੇ ਇੱਕ ਵਪਾਰੀ ਤੋਂ ਲੁੱਟ ਕਰਕੇ ਭੱਜੇ*
ਕਮਲੇਸ਼ ਗੋਇਲ ਖਨੌਰੀ
ਖਨੌਰੀ 5 ਸਤੰਬਰ -
ਪਾਤੜਾਂ ਸ਼ਹਿਰ ਦੇ ਅੰਦਰ ਗੁੰਡਾਗਰਦੀ ਨੂੰ ਲੈ ਕੇ ਜਾਂ ਚੋਰੀਆਂ ਲੁਟੇਰਿਆਂ ਨੂੰ ਲੈ ਕੇ ਨਿੱਤ ਨਵੀ ਖ਼ਬਰ ਸੁਨਣ ਨੂੰ ਮਿਲ ਰਹੀ ਹੈ ਜਿਸ ਦੇ ਤਹਿਤ ਬੀਤੇ ਦਿਨ ਸੀ ਆਈ ਏ ਸਟਾਫ ਸਮਾਣਾ ਦੇ ਨਸ਼ਾ ਤਸਕਰਾਂ ਨੇ ਗੱਡੀ ਚੜਾ ਕੇ ਇੱਕ ਹੋਲਦਾਰ ਦੀ ਲੱਤਾਂ ਬਾਹਾਂ ਤੋੜ ਦਿੱਤੀਆਂ ਹਨ ਅੱਜ ਹੁਣ ਥੋੜੀ ਦੇਰ ਪਹਿਲਾਂ ਲੱਖ ਵਾਲੀ ਬਸਤੀ ਦੇ ਨੇੜੇ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਨਾਲ ਲੱਗਦੇ ਥਾਂ ਉੱਪਰ ਇੱਕ ਵਪਾਰੀ ਨੂੰ ਤਿੰਨ ਲੁਟੇਰਿਆਂ ਨੇ ਕਿਰਪਾਨ ਦੀ ਨੋਕ ਤੇ ਘੇਰ ਕੇ ਲੁੱਟ ਲਿਆ ਜਦੋਂ ਉਸ ਨੇ ਰੌਲਾ ਪਾਇਆ ਤਾਂ ਇਕੱਠੇ ਹੋਏ ਲੋਕਾਂ ਨੂੰ ਵੇਖ ਕੇ ਉਹ ਤਿੰਨੋਂ ਲੁਟੇਰੇ ਭੱਜ ਗਏ ਚਾਹੇ ਸਿਟੀ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਪ੍ਰੰਤੂ ਪੁਲਿਸ ਵੱਲੋਂ ਇਸ ਤੇ ਕੀ ਐਕਸ਼ਨ ਲਿਆ ਜਾਵੇਗਾ ਉਹ ਆਉਣ ਵਾਲਾ ਦੱਸੇਗਾ*
*ਲੋਕਾਂ ਨੇ ਦੱਸਣ ਮੁਤਾਬਿਕ ਪਰਸ਼ੋਤਮ ਸਿੰਗਲਾ ਦਾ ਭਤੀਜਾ ਆਪਣੀ ਦੁਕਾਨ ਬੰਦ ਕਰਕੇ ਆਪਣੇ ਘਰ ਵੱਲ ਆ ਰਿਹਾ ਸੀ ਕਿ ਉਸ ਨੂੰ ਘਾਰ ਤੋਂ ਪਹਿਲਾਂ ਹੀ ਕੁੱਝ ਲੁਟੇਰਿਆਂ ਵਲੋਂ ਕਿਰਪਾਲ ਦੀ ਨੋਕ ਤੇ ਘੇਰਿਆ ਤੇ ਉਸ ਦੀਆਂ ਅੱਖਾਂ ਵਿੱਚ ਮਿਰਚ ਪਾ ਕੇ ਉਸਦੇ ਹੱਥ ਵਿੱਚ ਜਿਹੜਾ ਕੈਸ਼ ਵਾਲਾ ਬੈਗ ਸੀ ਉਸ ਨੂੰ ਖੋਹ ਕਰਨ ਵਿੱਚ ਕਾਮਯਾਬ ਹੋ ਗਏ ਉਸ ਵੱਲੋਂ ਰੌਲਾ ਪਾਉਣ ਤੇ ਜਦੋਂ ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋਇਆ ਤਾਂ ਉਹ ਤੁਰੰਤ ਭੱਜ ਗਏ ਲੋਕਾਂ ਵਿੱਚ ਚਰਚਾ ਹੈ ਕੀ ਇਹਨਾਂ ਲੁਟੇਰਿਆਂ ਨੇ ਸ਼ਹਿਰ ਦੇ ਲੋਕਾਂ ਦੇ ਨੱਕ ਵਿੱਚ ਦਮ ਕਰ ਦਿੱਤਾ ਹੈ ਹੁਣ ਇਹਨਾਂ ਤੋਂ ਪੈਂਡਾਂ ਛੁਡਾਣ ਲਈ ਹੁਣ ਇੱਕ ਬਹੁਤ ਵੱਡੇ ਮੰਚ ਤੇ ਇਕੱਠੇ ਹੋਣ ਦੀ ਲੋੜ ਹੈ*
0 comments:
एक टिप्पणी भेजें