Contact for Advertising

Contact for Advertising

Latest News

शुक्रवार, 1 सितंबर 2023

ਕੁੱਤੇ ਨੂੰ ਲੇ ਕੇ ਹੋਏ ਝਗੜੇ ਵਿੱਚ ਭਰਾ ਹਥੋ ਭਰਾ ਦਾ ਹੋਇਆ ਕਤਲ

ਕੁੱਤੇ ਨੂੰ ਲੇ ਕੇ ਹੋਏ ਝਗੜੇ ਵਿੱਚ ਭਰਾ ਹਥੋ ਭਰਾ ਦਾ ਹੋਇਆ ਕਤਲ 

 Keshav vardaan punj

Dr Rakesh punj 

ਪਟਿਆਲਾ 



 ਪਟਿਆਲਾ ਦੇ ਹਲਕਾ ਸਨੌਰ ਦੇ ਦੀਵਾਨ ਵਾਲਾ ਪਿੰਡ ਵਿਚ ਮਾਮੂਲੀ ਝਗੜੇ ਨੂੰ ਲੈ ਕੇ 2 ਭਰਾਵਾਂ ਵਿਚਾਲੇ ਹੋਏ ਝਗੜੇ ਵਿਚ ਇਕ ਭਰਾ ਦਾ ਕਤਲ ਹੋ ਗਿਆ। ਮ੍ਰਿਤਕ ਵਿਅਕਤੀ ਦਾ ਨਾਮ ਅਮਰੀਕ ਸਿੰਘ ਹੈ ਜਿਸ ਦਾ ਕਤਲ ਉਸ ਦੇ ਭਰਾ ਵੱਲੋਂ ਹੀ ਚਾਕੂ ਮਾਰ ਕੇ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੀਆਂ 3 ਧੀਆਂ ਹਨ ਅਤੇ ਘਰ ਵਿਚ ਉਹ ਇਕੱਲਾ ਹੀ ਕਮਾਉਣ ਵਾਲਾ ਸੀ। ਅਮਰੀਕ ਸਿੰਘ ਅਤੇ ਉਸ ਦੇ ਭਰਾ ਵਿਚਾਲੇ ਅਕਸਰ ਇਕ ਕੁੱਤੇ ਨੂੰ ਲੈ ਕੇ ਝਗੜਾ ਚੱਲਦਾ ਸੀ ਅਤੇ ਉਸ ਕੁੱਤੇ ਤੋਂ ਅਮਰੀਕ ਬਹੁਤ ਹੀ ਜ਼ਿਆਦਾ ਪ੍ਰੇਸ਼ਾਨ ਸੀ। ਇਹ ਵਿਵਾਦ ਇੰਨਾ ਵੱਧ ਗਿਆ ਕਿ ਬੀਤੇ ਦਿਨੀਂ ਅਮਰੀਕ ਦੇ ਭਰਾ ਨੇ ਉਸ ਦੇ ਘਰ ਦੀ ਪਹਿਲਾਂ ਤਾਂ ਬਿਜਲੀ ਦੀ ਤਾਰ ਕੱਟ ਦਿੱਤੀ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਮੁੜ ਤਕਰਾਰ ਹੋਈ ਅਤੇ ਫਿਰ ਅਮਰੀਕ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। 



ਅਮਰੀਕ ਸਿੰਘ ਤਿੰਨ ਧੀਆਂ ਦਾ ਪਿਓ ਸੀ। ਦੂਜੇ ਪਾਸੇ ਥਾਣਾ ਸਨੌਰ ਦੀ ਐੱਸ. ਐੱਚ. ਓ. ਪਰੀਆਂਸ਼ੂ ਸਿੰਘ ਨੇ ਦੱਸਿਆ ਕਿ ਅਸੀਂ ਦੋਸ਼ੀਆਂ ਖ਼ਿਲਾਫ ਧਾਰਾ 302, 307 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਵੀ ਹੋ ਚੁੱਕੀ ਹੈ। ਇਸ ਵਾਰਦਾਤ ਵਿਚ ਕੁੱਲ 5 ਵਿਕਤੀ ਜ਼ਖਮੀ ਹੋਏ ਹਨ। ਇਸ ਝਗੜੇ ’ਚ ਅਮਰੀਕ ਸਿੰਘ ਦੀ ਹਸਪਤਾਲ ਪਹੁੰਚਦੇ ਹੀ ਮੌਤ ਹੋ ਗਈ ਸੀ। ਵਾਰਦਾਤ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹੈ। ਮ੍ਰਿਤਕ ਦੇ ਪਰਿਵਾਰ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਕੁੱਤੇ ਨੂੰ ਲੇ ਕੇ ਹੋਏ ਝਗੜੇ ਵਿੱਚ ਭਰਾ ਹਥੋ ਭਰਾ ਦਾ ਹੋਇਆ ਕਤਲ
  • Title : ਕੁੱਤੇ ਨੂੰ ਲੇ ਕੇ ਹੋਏ ਝਗੜੇ ਵਿੱਚ ਭਰਾ ਹਥੋ ਭਰਾ ਦਾ ਹੋਇਆ ਕਤਲ
  • Posted by :
  • Date : सितंबर 01, 2023
  • Labels :
  • Blogger Comments
  • Facebook Comments

0 comments:

एक टिप्पणी भेजें

Top