ਦੇਸ਼ ਲਈ ਸ਼ਹਾਦਤ ਦੇਣ ਵਾਲੇ ਜਾਂਬਾਜ ਯੋਧਿਆਂ ਨੂੰ ਮੇਰੀ ਮਾਟੀ ਮੇਰਾ ਦੇਸ ਮੁਹਿੰਮ ਰਾਹੀਂ ਅਨੋਖੀ ਸ਼ਰਧਾਜਲੀ ਭੇਟ ਕਰ ਰਹੀ ਹੈ ਭਾਰਤ ਦੀ ਮੋਦੀ ਸਰਕਾਰ - ਭਾਜਪਾ ਸੈਨਿਕ ਸੈੱਲ
ਬਰਨਾਲਾ ਸਤੰਬਰ ਅਜਾਦੀ ਦੇ ਮਹਾਂਉਤਸਵ ਨੂੰ ਸਮਰਪਿਤ ਮੇਰੀ ਮਾਟੀ ਮੇਰਾ ਦੇਸ ਮੁਹਿੰਮ ਤਹਿਤ ਅਜਾਦੀ ਘੁਲਾਟੀਆਂ ਅਤੇ ਵੱਖ ਵੱਖ ਜੰਗਾਂ ਵਿੱਚ ਦੇਸ ਲਈ ਜਾਨਾਂ ਵਾਰਨ ਵਾਲੇ ਸਿਰਲੱਥ ਯੋਧਿਆਂ ਨੂੰ ਸਮਰਪਿਤ ਦਿੱਲੀ ਵਿੱਖੇ ਇੱਕ ਅਨੋਖੀ ਯਾਦਗਾਰ ਸਥਾਪਤ ਕੀਤੀ ਜਾ ਰਹੀ ਹੈ ਜਿਸ ਦਾ ਉਦਘਾਟਨ ਦੇਸ ਦੇ ਪ੍ਰਧਾਨ ਮੰਤਰੀ ਸ੍ਰੀ ਨਰਿਦਰ ਮੋਦੀ ਕਰਨ ਜਾ ਰਹੇ ਹਨ ਇਹ ਜਾਣਕਾਰੀ ਇੰਜ ਗੁਰਜਿੰਦਰ ਸਿੰਘ ਸਿੱਧੂ ਸੀਨੀਅਰ ਭਾਜਪਾ ਆਗੂ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਇਸ ਮੁਹਿੰਮ ਤਹਿਤ ਪਾਰਟੀ ਦੇ ਕਾਰਕੁਨ ਹਰ ਘਰ ਵਿੱਚ ਜਾਣਗੇ ਤੋਂ ਹਰੇਕ ਘਰ ਵਿੱਚੋਂ ਇੱਕ ਇੱਕ ਚੁੱਡੀ ਮਿੱਟੀ ਇਕੱਠੀ ਕਰਕੇ ਇੱਕ ਘੜੇ ਵਿੱਚ ਇਕੱਠੀ ਕਰ ਕੇ ਪੂਰੇ ਦੇਸ ਵਿੱਚੋ ਵਲਟੀਅਰ ਦਿੱਲੀ ਲੈਕੇ ਜਾਣਗੇ ਜਿੱਥੇ ਬਹੁਤ ਵੱਡਾ ਪ੍ਰੋਗਰਾਮ ਉਲੀਕਿਆ ਗਿਆ ਹੈ ਪੂਰੇ ਦੇਸ ਦੀ ਮਿੱਟੀ ਇੱਕ ਥਾ ਇਕੱਠੀ ਕਰਕੇ ਪ੍ਰਧਾਨ ਮੰਤਰੀ ਜੀ ਵੱਲੋ ਭਾਰਤ ਸਰਕਾਰ ਵੱਲੋਂ ਅਤੇ ਸਮੂਹ ਪਾਰਟੀ ਦੇ ਕਾਰਕੁਨਾਂ ਵੱਲੋਂ ਇਸ ਮਿੱਟੀ ਤੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹਜ਼ਾਰਾ ਦੀ ਤਾਦਾਦ ਵਿੱਚ ਬੂਟੇ ਲਗਾਏ ਜਾਣਗੇ ਅਤੇ ਸ਼ਹੀਦਾਂ ਨੂੰ ਯਾਦ ਕਰਕੇ ਸ਼ਰਧਾਜਲੀ ਭੇਟ ਕੀਤੀ ਜਾਵੇਗੀ ਇਹ ਪ੍ਰੋਗਰਾਮ 23 ਅਗਸਤ ਤੋ ਸੁਰੂ ਹੋ ਕੇ ਤਕਰੀਬਨ ਅਕਤੂਬਰ ਤੱਕ ਚਲੇਗਾ ਇਸ ਪ੍ਰੋਗਰਾਮ ਤਹਿਤ ਪੰਜ ਸਕਲਪ ਲਏ ਜਾਣਗੇ ਇੱਕ 2047 ਤੱਕ ਦੇਸ ਨੂੰ ਵਿਕਸਤ ਦੇਸਾਂ ਦੀ ਸੂਚੀ ਵਿੱਚ ਦਰਜ ਕੀਤਾ ਜਾਵੇਗਾ ਦੋ ਗੁਲਾਮੀ ਵਾਲੀ ਸੋਚ ਨੂੰ ਜੜ੍ਹੋਂ ਖਤਮ ਕੀਤਾ ਜਾਵੇਗਾ ਤਿੰਨ ਦੇਸ ਦੀ ਵਿਰਾਸਤ ਤੇ ਮਾਣ ਮਹਿਸੂਸ ਕਰਾਗੇ ਚਾਰ ਦੇਸ ਵਿੱਚ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਾਗੇ ਅਤੇ ਦੇਸ਼ ਦੀ ਅਜਾਦੀ ਲਈ ਮਰ ਮਿਟਣ ਵਾਲੇ ਅਮਰ ਸ਼ਹੀਦਾਂ ਦਾ ਸਤਿਕਾਰ ਕਰਾਗੇ ਅਤੇ ਪੰਜਵਾਂ ਦੇਸ ਲਈ ਇੱਕ ਚੰਗੇ ਨਾਗਰਿਕ ਦੀ ਭੂਮਿਕਾ ਨਿਭਾਵਾਗੇ।ਇੰਜ ਸਿੱਧੂ ਨੇ ਸਮੂਹ ਦੇਸ ਵਾਸੀਆਂ ਨੂੰ ਇਸ ਆਜਾਦੀ ਦੇ ਮਹਾਂਉਤਸਵ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਇਸ ਮੌਕੇ ਵਰੰਟ ਅਫਸਰ ਬਲਵਿੰਦਰ ਸਿੰਘ ਢੀਂਡਸਾ ਅਵਤਾਰ ਸਿੰਘ ਭੁਰੇ ਸੂਬੇਦਾਰ ਸਰਬਜੀਤ ਸਿੰਘ ਸੂਬੇਦਾਰ ਧੰਨਾ ਸਿੰਘ ਧੌਲਾ ਹੌਲਦਾਰ ਰੂਪ ਸਿੰਘ ਮਹਿਤਾ ਹੌਲਦਾਰ ਬਸੰਤ ਸਿੰਘ ਉਗੋ ਆਦਿ ਆਗੂ ਹਾਜਰ ਸਨ
ਫੋਟੋ - ਮੇਰੀ ਮਾਟੀ ਮੇਰਾ ਦੇਸ ਮੁਹਿੰਮ ਸਬੰਧੀ ਜਾਣਕਾਰੀ ਦੇਂਦੇ ਹੋਏ ਸੀਨੀਅਰ ਭਾਜਪਾ ਆਗੂ ਇੰਜ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ ਸਾਬਕਾ ਸੈਨਿਕ
0 comments:
एक टिप्पणी भेजें