Contact for Advertising

Contact for Advertising

Latest News

बुधवार, 13 सितंबर 2023

ਫਲਾਈਟ ਲੈਫਟੀਨੈਂਟ ਜੋਗਿੰਦਰ ਸਿੰਘ ਸੇਖੋਂ ਨੂੰ ਏਅਰ ਫੋਰਸ ਨੇ ਅੰਤਿਮ ਵਿਦਾਇਗੀ ਮੌਕੇ ਦਿੱਤਾ ਗਾਰਡ ਆਫ ਆਨਰ - ਇੰਜ ਸਿੱਧੂ

 ਫਲਾਈਟ ਲੈਫਟੀਨੈਂਟ ਜੋਗਿੰਦਰ ਸਿੰਘ ਸੇਖੋਂ ਨੂੰ ਏਅਰ ਫੋਰਸ ਨੇ ਅੰਤਿਮ ਵਿਦਾਇਗੀ ਮੌਕੇ ਦਿੱਤਾ ਗਾਰਡ ਆਫ ਆਨਰ -  ਇੰਜ ਸਿੱਧੂ


ਬਰਨਾਲਾ  13  ਸਤੰਬਰ  ਸਥਾਨਕ ਫਰਵਾਹੀ ਵਾਲੇ ਕੋਠੀਆ ਵਿੱਚ ਰਹਿ ਰਹੇ ਤਿੰਨ ਜੰਗਾਂ ਨੂੰ ਲੜ ਚੁੱਕੇ 95 ਸਾਲਾਂ ਏਅਰ ਫੋਰਸ ਵੇਟਰਨ ਫਲਾਈਟ ਲੈਫਟੀਨੈਂਟ ਜੋਗਿੰਦਰ ਸਿੰਘ ਸੇਖੋਂ ਜਿਹਨਾਂ ਨੇ ਆਪਣੇ ਨਿਵਾਸ ਸਥਾਨ ਤੇ ਆਪਣੇ ਪ੍ਰਵਾਰਿਕ ਮੈਬਰਾਂ ਦੀ ਹਾਜ਼ਰੀ ਵਿੱਚ ਅੱਜ ਸਵੇਰੇ ਆਖ਼ਰੀ ਸਵਾਸ ਲਏ ਅਤੇ ਉਹਨਾਂ ਦੀ ਅੰਤਿਮ ਯਾਤਰਾ ਸਮੇ ਸਥਾਨਕ ਏਅਰ ਫੋਰਸ ਸਟੇਸ਼ਨ ਦੇ ਜਵਾਨਾਂ ਦੀ ਟੁਕੜੀ ਨੇ ਐਮ ਡਵਲੀਓ ਐਸ ਪੀ ਪ੍ਰਸਾਦ ਦੀ ਅਗਵਾਈ ਹੇਠ ਗਾਰਡ ਆਫ ਆਨਰ ਦਿੱਤਾ ਗਿਆ ਅਤੇ ਏਅਰ ਫੋਰਸ ਦਾ ਝੰਡਾ ਉਹਨਾਂ ਦੀ ਅਰਥੀ ਤੇ ਪਾਇਆ ਇਹ ਜਾਣਕਾਰੀ ਪ੍ਰੈਸ ਦੇ ਨਾ ਪ੍ਰੈਸ ਨੋਟ ਜਾਰੀ ਕਰਦਿਆਂ ਭਾਜਪਾ ਪੰਜਾਬ ਸੈਨਿਕ ਵਿੰਗ ਦੇ ਸੀਨੀਅਰ ਆਗੂ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਜੋਗਿੰਦਰ ਸਿੰਘ ਰੋਇਅਲ ਏਅਰ ਫੋਰਸ ਵਿੱਚ ਭਰਤੀ 1947 ਤੋਂ ਪਹਿਲਾ ਹੋਏ ਤੇ ਫਿਰ ਦੇਸ ਆਜਾਦ ਹੋਣ ਤੋਂ ਬਾਦ ਇੰਡੀਅਨ ਏਅਰ ਫੋਰਸ ਵਿੱਚ ਤਬਦੀਲ ਹੋਏ ਅਤੇ ਇਸ ਜਾਂਬਾਜ ਯੋਧੇ ਨੇ ਇੱਕ ਚਾਈਨਾ ਤੇ ਦੋ ਪਾਕਿ ਨਾਲ ਹੋਇਆ ਜੰਗਾਂ ਵਿਚ ਬੜੀ ਬਹਾਦਰੀ ਨਾਲ ਸਮੂਲੀਅਤ ਕੀਤੀ। ਜਿਕਰਯੋਗ ਹੈ ਇਹਨਾਂ ਦੇ ਤਿੰਨ ਭਰਾ ਅਤੇ ਇੱਕ ਭਤੀਜਾ ਵਾਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ ਚਾਰ ਪ੍ਰਵਾਰਿਕ ਮੈਬਰ ਭੀ ਏਅਰ ਫੋਰਸ ਵਿੱਚੋ ਰਿਟਾਇਰ ਹੋਏ ਹਨ।ਇਸ ਮੌਕੇ ਉਹਨਾਂ ਦੀ ਮ੍ਰਿਤਕ ਦੇਹ ਉਪਰ ਚੀਫ ਆਫ ਏਅਰ ਸਟਾਫ ਏਅਰ ਫੋਰਸ ਸਟੇਸ਼ਨ ਕਮਾਂਡਰ ਵੱਲੋ ਰੀਥ ਅਰਪਨ ਕੀਤੀ ਗਈ ਭਾਜਪਾ ਸੈਨਿਕ ਵਿੰਗ ਵੱਲੋ ਇੰਜ ਸਿੱਧੂ ਨੇ ਰੀਥ ਅਰਪਨ ਕੀਤੀ ਅਤੇ ਅੰਤ ਵਿਚ ਉਹਨਾਂ ਦੇ ਸਪੁੱਤਰ ਹਰਬੰਸ ਸਿੰਘ ਸੇਖੋਂ ਨੇ ਉਹਨਾਂ ਦੀ ਚਿਖਾ ਨੂੰ ਅਗਨੀ ਭੇਟ ਕੀਤੀ ਇਸ ਮੌਕੇ ਵਾਰੰਟ ਅਗਸਤ ਬਲਵਿੰਦਰ ਸਿੰਘ ਢੀਂਡਸਾ ਰਣਧੀਰ ਸਿੰਘ ਸਮਸ਼ੇਰ ਸਿੰਘ ਹਰਬੰਸ ਸਿੰਘ ਸੂਬੇਦਾਰ ਧੰਨਾ ਸਿੰਘ ਸੂਬੇਦਾਰ ਸਰਬਜੀਤ ਸਿੰਘ ਹੌਲਦਾਰ ਰੂਪ ਸਿੰਘ ਮਹਿਤਾ ਕੈਪਟਨ ਵਿਕਰਮ ਸਿੰਘ ਹੌਲਦਾਰ ਬਸੰਤ ਸਿੰਘ ਉਗੋ ਹੌਲਦਾਰ ਕੁਲਦੀਪ ਸਿੰਘ  ਜਥੇਦਾਰ ਜਸਵਿੰਦਰ ਸਿੰਘ ਅਤੇ ਹੋਰ ਬਹੁਤ ਸਾਰੇ ਨਗਰ ਵਾਸੀ ਤੇ ਵੱਡੀ ਗਿਣਤੀ ਵਿੱਚ ਸਾਬਕਾ ਸੈਨਿਕ ਹਾਜਰ ਸਨ।

 



ਫੋਟੋ - ਇੰਜ ਗੁਰਜਿੰਦਰ ਸਿੰਘ ਸਿੱਧੂ ਰੀਥ ਭੇਟ ਕਰਕੇ ਫਲਾਈਟ ਲੈਫਟੀਨੈਂਟ ਜੋਗਿੰਦਰ ਸਿੰਘ ਨੂੰ ਸਰਧਾਲਜੀ ਭੇਟ ਕਰਦੇ ਹੋਏ ਨਾਲ ਹੋਰ ਸਾਬਕਾ ਸੈਨਿਕ ਅਤੇ ਏਅਰ ਫੋਰਸ ਦੇ ਜਵਾਨ

ਫਲਾਈਟ ਲੈਫਟੀਨੈਂਟ ਜੋਗਿੰਦਰ ਸਿੰਘ ਸੇਖੋਂ ਨੂੰ ਏਅਰ ਫੋਰਸ ਨੇ ਅੰਤਿਮ ਵਿਦਾਇਗੀ ਮੌਕੇ ਦਿੱਤਾ ਗਾਰਡ ਆਫ ਆਨਰ  -  ਇੰਜ ਸਿੱਧੂ
  • Title : ਫਲਾਈਟ ਲੈਫਟੀਨੈਂਟ ਜੋਗਿੰਦਰ ਸਿੰਘ ਸੇਖੋਂ ਨੂੰ ਏਅਰ ਫੋਰਸ ਨੇ ਅੰਤਿਮ ਵਿਦਾਇਗੀ ਮੌਕੇ ਦਿੱਤਾ ਗਾਰਡ ਆਫ ਆਨਰ - ਇੰਜ ਸਿੱਧੂ
  • Posted by :
  • Date : सितंबर 13, 2023
  • Labels :
  • Blogger Comments
  • Facebook Comments

0 comments:

एक टिप्पणी भेजें

Top