Contact for Advertising

Contact for Advertising

Latest News

सोमवार, 4 सितंबर 2023

ਗੂਗਾ ਮੈੜੀ ਮੰਦਿਰ ਖਨੌਰੀ ਖੁਰਦ ਵਿਖੇ ਚੋਥੇ ਜਾਗਰਣ ਦੀ ਤਿਆਰੀ ਜੋਰਾ ਤੇ

 ਗੂਗਾ ਮੈੜੀ ਮੰਦਿਰ ਖਨੌਰੀ ਖੁਰਦ ਵਿਖੇ  ਚੋਥੇ ਜਾਗਰਣ ਦੀ ਤਿਆਰੀ ਜੋਰਾ ਤੇ

    ਕਮਲੇਸ਼ ਗੋਇਲ ਖਨੌਰੀ 

 ਖਨੌਰੀ 04 ਸਤੰਬਰ - 

ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਪੰਜਾਬ ਸਕੱਤਰ ਕੋਮਲ ਪ੍ਰੀਤ ਸਿੰਘ ਮਲਿਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖਨੌਰੀ ਖੁਰਦ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੂਗਾ ਪੀਰ ਜੀ ਦਾ ਜਾਗਰਣ ਜਨਮ ਅਸਟਮੀ ਵਾਲੇ ਦਿਨ ਮਿਤੀ 07-09-23 ਨੂੰ ਦਿਨ ਵੀਰਵਾਰ ਨੂੰ ਰਾਤ ਨੂੰ 8ਵਜੇ ਤੋ ਸ਼ੁਰੂ ਹੋ ਕੇ ਕਰੀਬ4-5 ਘੰਟੇ ਤਕ ਚਲੇਗਾ ਅਤੇ ਉਸਤੋਂ ਅਗਲੇ ਦਿਨ 8 ਨੂੰ ਤਾਰਿਕ ਨੂੰ ਲੰਗਰ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਗੂਗਾ ਮੈਡੀ ਦੇ ਪ੍ਰਧਾਨ ਅਜੈ ਮਲਿਕ ਨੇ ਦੱਸਿਆ ਕਿ ਬਾਹਰੋਂ ਪ੍ਰੇਮ ਕੌਂਸਲ ਅਤੇ ਗੋਬਿੰਦ ਨਾਮਕ ਸੂਫੀ ਕਲਾਕਾਰ ਇੱਥੇ ਜਾਗਰਣ ਲਈ ਪਹੂੰਚ ਰਹੇ ਹਨ। ਜਿਹਨਾਂ ਵੱਲੋਂ ਗੂਗਾ ਪੀਰ ਜੀ ਦਾ ਸ਼ਬਦਾਂ ਦੇ ਰੂਪ ਵਿੱਚ ਗੁਣਗਾਨ ਕੀਤਾ ਜਾਵੇਗਾ। ਇਸ ਮੋਕੇ ਪਿੰਡ ਦੇ ਮੌਜੂਦਾ ਆਮ ਆਦਮੀ ਪਾਰਟੀ ਦੇ ਜੁਝਾਰੂ ਆਗੂ ਨੰਬਰਦਾਰ ਸ਼ੀਸ਼ਪਾਲ ਮਲਿਕ ਜੀ, ਰਵੀ ਕੁਮਾਰ, ਅਨਮੋਲ ਟਾਕ, ਬਲਵਿੰਦਰ ਸਿੰਘ ਸਾਬਕਾ ਮੈਂਬਰ, ਅਜੈ ਮਲਿਕ ਗੂਗਾ ਮੈਡੀ ਕਮੇਟੀ ਦੇ ਪ੍ਰਧਾਨ, ਭੁਪਿੰਦਰ ਸਿੰਘ ਸ਼ੀਰੂ ਕਮੇਟੀ ਸੱਕਤਰ , ਭਗਤ ਇੰਦਰਵੀਰ ਸਿੰਘ ਚਮਕੀਲਾ ਖਜਾਨਚੀ, ਜਰਨੈਲ ਭਗਤ,ਸਾਬਕਾ ਲੀਲਾ ਸਰਪੰਚ, ਸਾਬਕਾ ਮਾਂਗ਼ਾ ਸਰਪੰਚ, ਕਾਕਾ, ਲਖਵਿੰਦਰ, ਗੁਰਪ੍ਰੀਤ ਸਿੰਘ ਮਲਿਕ, ਲਖਵਿੰਦਰ ਸਿੰਘ ਲੱਖਾ, ਗੁਰਜੀਤ ਮਲਿਕ, ਸਤਨਾਮ ਸਿੰਘ, ਜੱਸੀ ਮਲਿਕ,ਰਾਹੁਲ, ਅੰਕਿਤ ਮਲਿਕ, ਜਸ ਮੀਤ ਸਿੰਘ, ਅਤੇ ਕੋਮਲ ਪ੍ਰੀਤ ਸਿੰਘ ਮਲਿਕ ਆਦਿ ਮੈਂਬਰ ਸ਼ਾਮਿਲ ਸਨ।

ਗੂਗਾ ਮੈੜੀ ਮੰਦਿਰ ਖਨੌਰੀ ਖੁਰਦ ਵਿਖੇ  ਚੋਥੇ ਜਾਗਰਣ ਦੀ ਤਿਆਰੀ ਜੋਰਾ ਤੇ
  • Title : ਗੂਗਾ ਮੈੜੀ ਮੰਦਿਰ ਖਨੌਰੀ ਖੁਰਦ ਵਿਖੇ ਚੋਥੇ ਜਾਗਰਣ ਦੀ ਤਿਆਰੀ ਜੋਰਾ ਤੇ
  • Posted by :
  • Date : सितंबर 04, 2023
  • Labels :
  • Blogger Comments
  • Facebook Comments

0 comments:

एक टिप्पणी भेजें

Top