ਜਰਮਨ,ਆਸਟਰੀਆ ਤੋਂ ਦੁਨੀਆ ਘੁੰਮਣ ਨਿਕਲੇ ਸਾਇਕਲਿਸਟ ਪਹੁੰਚੇ ਹੁਸ਼ਿਆਰਪੁਰ
= ਦਲਜੀਤ ਅਜਨੋਹਾ
ਪਿਛਲੇ ਪੰਦਰਾਂ ਮਹੀਨੇ ਤੋਂ ਸਾਇਕਲ ਚਲਾ ਕੇ ਜਰਮਨ ਤੋਂ ਦੁਨੀਆਂ ਦੇਖਣ ਲਈ ਸਾਇਕਲ ਤੇ ਨਿਕਲੇ ਫੀਲਿਕਸ ਤੇ ਲੀਊਨੀ ਪਾਕਿਸਤਾਨ ਤੋ ਵਾਹਗਾ ਬਾਰਡਰ ਅੰਮ੍ਰਿਤਸਰ, ਰਾਹੀ ਦਾਖਲ ਹੋ ਕੇ ਹੁਸ਼ਿਆਰਪੁਰ ਪਹੁੰਚੇ, ਸਾਇਕਲਿਸਟ ਬਲਰਾਜ ਸਿੰਘ ਚੌਹਾਨ ਨੇ ਦੱਸਿਆ ਕਿ ਰੋਜ ਦੀ ਤਰਾਂ ਸਵੇਰੇ ਮੈਂ ਸਾਇਕਲਿੰਗ ਕਰਦਾ ਜਾ ਰਿਹਾ ਸੀ ਤਾ ਜਲੰਧਰ ਰੋਡ ਪਿੱਪਲਾਂਵਾਲਾ ਕੋਲ ਏਹ ਸਾਇਕਲਿਸਟ ਮਿਲੇ ਤੇ ਆਪਣਾ ਫਰਜ਼ ਸਮਝਦਿਆਂ ਆਪਣੇ ਘਰੇ ਲਿਆ ਕੇ ਆਲੂ ਪਰੌਠੇਂ ਤੇ ਚਾਹ ਪਾਣੀ ਦੀ ਸੇਵਾ ਕੀਤੀ। ਪੱਤਰਕਾਰਾਂ ਨਾਲ ਗੱਲ ਕਰਦਿਆਂ ਏਨਾ ਵਿਦੇਸ਼ੀ ਸਾਇਕਲਿਸਟਾਂ ਨੇ ਦੱਸਿਆ ਕਿ ਉਹ ਦੁਨੀਆਂ ਨੂੰ ਨੇੜੇ ਤੋ ਹੋ ਕੇ ਦੇਖਣਾ ਚਾਹੁੰਦੇ ਹਨ ਏਸ ਲਈ ਸਾਇਕਲ ਤੇ ਨਿਕਲੇ, ਏਨਾਂ ਚੋ ਫਿਲਿਕਸ ਇਕ ਯੋਗਾ ਅਧਿਆਪਕ, ਲੜਕੀ ਲਿਓਨੀ ਮੈਂਟਲ ਡਿਸਏਬਲ ਲੋਕਾ ਲਈ ਸ਼ੋਸ਼ਲ ਵਰਕਰ ਦਾ ਕੰਮ ਕਰਦੀ ਹੈ। ਐਟਰਿਊ ਦਾ ਦਾਦਾ ਪੰਜਾਬੀ ਸੀ ਉਹ ਥੋੜੀ ਪੰਜਾਬੀ ਵੀ ਬੋਲ ਲੈਦਾ ਹੈ, ਥੋੜੇ ਸਮੇਂ ਤੋ ਲੁਧਿਆਣੇ ਚ ਹੈ । ਜਰਮਨ, ਗਰੀਸ, ਤੁਰਕੀ, ਇਰਾਨ, ਪਾਕਿਸਤਾਨ ਹੋ ਕੇ ਵਾਹਗਾ ਬਾਰਡਰ ਰਾਹੀਂ ਭਾਰਤ ਚ ਦਾਖਲ ਹੋਏ ਤੇ ਅੰਮ੍ਰਿਤਸਰ, ਜਲੰਧਰ ਹੋ ਕੇ ਹੁਸ਼ਿਆਰਪੁਰ ਪਹੁੰਚੇ। ਹੁਣ ਤੱਕ ਪੰਦਰਾਂ ਹਜਾਰ ਕਿਲੋਮੀਟਰ ਸਾਇਕਲਿੰਗ ਕਰ ਚੁੱਕੇ ਹਨ। ਅੱਗੇ ਧਰਮਸ਼ਾਲਾ , ਨੇਪਾਲ ਸ਼੍ਰੀ ਲੰਕਾ ਤੇ ਹੋਰ ਦੇਸ਼ਾਂ ਚ ਜਾਣਾ ਹੈ। ਉਨਾਂ ਦਾ ਮਿਸ਼ਨ ਪਲਿਊਸ਼ਨ ਮੁਕਤ ਤੇ ਸਾਇਕਲਿੰਗ ਨੂੰ ਪ੍ਰਮੋਟ ਕਰਨਾ, ਵਾਤਾਵਰਣ ਨੂੰ ਸਾਫ ਸੁਥਰਾ ਰੱਖਣਾ ਹੈ। ਉਹ ਪੰਜਾਬ ਦੀ ਹਰਿਆਲੀ ਤੇ ਮਹਿਮਾਨ ਨਿਵਾਜੀ ਤੋ ਕਾਫੀ ਖੁਸ਼ ਸਨ। ਬਲਰਾਜ ਚੌਹਾਨ ਦੀਆਂ ਪਰਾਪਤੀਆਂ ਬਾਰੇ ਘਰੇ ਪਏ ਮੈਡਲਾ ਤੇ ਰਿਕਾਰਡਜ ਤੋ ਉਹ ਪ੍ਰਭਾਵਿਤ ਸਨ । ਚੌਹਾਨ ਨੇ ਉਨਾਂ ਨਾਲ ਸਾਇਕਲਿੰਗ ਕਰਕੇ ਹੁਸ਼ਿਆਰਪੁਰ ਸ਼ਹਿਰ ਦਿਖਾਇਆ ਤੇ ਹਿਮਾਚਲ ਪ੍ਰਦੇਸ਼ ਦੀ ਹੱਦ ਤੱਕ ਛੱਡ ਕੇ ਆਏ।
0 comments:
एक टिप्पणी भेजें