ਬਲਬੀਰ ਕੌਰ ਰਾਏਕੋਟੀ ਸਾਹਿਤਕਾਰਾਂ ਦੇ ਰੂ-ਬ-ਰੂ ਹੋਣਗੇ 29 ਅਕਤੂਬਰ ਨੂੰ
ਕਮਲੇਸ਼ ਗੋਇਲ ਖਨੌਰੀ
ਸੰਗਰੂਰ, 24 ਅਕਤੂਬਰ - ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ 29 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਗੁਰਦੁਆਰਾ ਸ੍ਰੀ ਜੋਤੀਸਰ ਸਾਹਿਬ, ਨਾਭਾ ਗੇਟ, ਸੰਗਰੂਰ ਵਿਖੇ ਸਾਹਿਤਕ ਸਮਾਗਮ ਹੋ ਰਿਹਾ ਹੈ, ਜਿਸ ਵਿੱਚ ਲੈਕ. ਬਲਬੀਰ ਕੌਰ ਰਾਏਕੋਟੀ ਪ੍ਰਧਾਨ (ਭਾਰਤ) ਵਿਸ਼ਵ ਪੰਜਾਬੀ ਸਭਾ ਕੈਨੇਡਾ ਸਾਹਿਤਕਾਰਾਂ ਦੇ ਰੂ-ਬ-ਰੂ ਹੋਣਗੇ। ਸਭਾ ਦੇ ਪ੍ਰੈਸ ਸਕੱਤਰ ਅਮਨ ਜੱਖਲਾਂ ਨੇ ਦੱਸਿਆ ਕਿ ਬਲਬੀਰ ਕੌਰ ਰਾਏਕੋਟੀ ਦੀ ਕਲਮ ਤੋਂ ਦੋ ਕਾਵਿ-ਸੰਗ੍ਰਹਿ ‘ਸਧਰਾਂ ਦੇ ਸਿਰਨਾਵੇਂ’ ਅਤੇ ‘ਸੂਰਜ ਮਘਦਾ ਰੱਖਾਂਗੇ’, ਇਤਿਹਾਸਕ ਪੁਸਤਕ ‘ਸੰਤ ਬਾਬਾ ਮੇਲਾ ਰਾਮ ਜੀ ਭਰੋਮਾਜਰਾ ਵਿਚਾਰਧਾਰਾ ਤੇ ਸਿਧਾਂਤ’, (ਇਤਿਹਾਸਕ ਖੋਜ ਕਾਰਜ) ਤਿੰਨ ਸਾਂਝੇ ਕਾਵਿ-ਸੰਗ੍ਰਹਿ ਅਤੇ ਆਲੋਚਨਾਤਮਿਕ ਨਿਬੰਧ ਆਦਿ, ਦੋ ਸੰਪਾਦਿਤ ਪੁਸਤਕਾਂ ‘ਪੰਜਾਬੀ ਭਾਸ਼ਾ ਅਤੇ ਵਿਰਸਾ’ ਅਤੇ ‘ਆਓ ਸਕੂਲ ਚੱਲੀਏ’ ਦੀ ਸਿਰਜਣਾ ਕਰ ਕੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ। ਇਸ ਮੌਕੇ ਆਦਿ ਕਵੀ ਮਹਾਂਰਿਸ਼ੀ ਵਾਲਮੀਕ ਜੀ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਵੀ ਹੋਵੇਗਾ।
0 comments:
एक टिप्पणी भेजें