Contact for Advertising

Contact for Advertising

Latest News

सोमवार, 30 अक्तूबर 2023

*ਸਵ: ਮਾਤਾ ਨਿਰਮਲਾ ਦੇਵੀ ਜੀ ਦੀ ਦੂਸਰੀ ਬਰਸੀ ਸਮਰਪਿਤ ਲੱਗੇ ਵਿਸ਼ਾਲ ਮੈਡੀਕਲ ਕੈਂਪ ’ਚ 700 ਤੋਂ ਵੱਧ ਮਰੀਜਾਂ ਦਾ ਚੈਕਅੱਪ ਕੀਤਾ ਗਿਆ

 *ਸਵ: ਮਾਤਾ ਨਿਰਮਲਾ ਦੇਵੀ ਜੀ ਦੀ ਦੂਸਰੀ ਬਰਸੀ ਸਮਰਪਿਤ ਲੱਗੇ ਵਿਸ਼ਾਲ ਮੈਡੀਕਲ ਕੈਂਪ ’ਚ 700 ਤੋਂ ਵੱਧ ਮਰੀਜਾਂ ਦਾ ਚੈਕਅੱਪ ਕੀਤਾ ਗਿਆ*





*ਮੈਕਸ ਹਸਪਤਾਲ ਬਠਿੰਡਾ ਤੋਂ ਪੁਹੰਚੇ 4  ਡਾਕਟਰਾਂ ਸਮੇਤ 10 ਡਾਕਟਰਾਂ ਦੀ ਟੀਮ ਨੇ 'ਲਾਇਨਜ ਕਲੱਬ ਬਰਨਾਲਾ ਸੁਪਰੀਮ' ਦੇ ਸਹਿਯੋਗ ਨਾਲ ਲੱਗੇ ਇਸ ਕੈਂਪ 'ਚ ਵੱਖ-ਵੱਖ ਬਿਮਾਰੀਆਂ ਦੇ ਮਰੀਜਾਂ ਨੂੰ ਚੈਕ ਕਰਕੇ ਮੁਫਤ ਦਵਾਈਆਂ ਦਿੱਤੀਆਂ*






ਸਵ: ਮਾਤਾ ਨਿਰਮਲਾ ਦੇਵੀ ਦੀ ਦੂਸਰੀ ਬਰਸੀ ਨੂੰ ਸਮਰਪਿਤ ਨੂੰ ਇੱਕ ਵਿਸ਼ਾਲ ਮੈਡੀਕਲ ਕੈਂਪ ਲਾਇਨਜ ਕਲੱਬ ਬਰਨਾਲਾ ਸੁਪਰੀਮ ਦੇ ਸਹਿਯੋਗ ਨਾਲ ਸਥਾਨਿਕ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਲਗਾਇਆ ਗਿਆ। ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਇਸ ਕੈਂਪ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਜੋਤੀ ਪ੍ਰਚੰਡ ਕਰਨ ਦੀ ਰਸਮ ਸਨਾਤਨ ਅਚਾਰੀਆ ਪੰਡਿਤ ਸ਼ਿਵ ਕੁਮਾਰ ਗੌੜ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਐੱਸ.ਡੀ ਸਭਾ ਦੇ ਚੇਅਰਮੈਨ ਸ਼ਿਵਦਰਸ਼ਨ ਕੁਮਾਰ ਸਰਮਾ, ਪ੍ਰਧਾਨ ਡਾ: ਭੀਮ ਸੈਨ ਗਰਗ ਅਤੇ ਮੀਤ ਪ੍ਰਧਾਨ ਵਿਜੈ ਕੁਮਾਰ ਭਦੌੜ ਵੱਲੋਂ ਨਿਭਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਇਨਜ ਕਲੱਬ ਬਰਨਾਲਾ ਸੁਪਰੀਮ ਦੇ ਪ੍ਰਧਾਨ ਰਵਿੰਦਰ ਬਾਂਸਲ, ਪ੍ਰੋਜੈਕਟ ਚੇਅਰਮੈਨ ਮਨਜੀਤ ਕਾਂਸਲ ਅਤੇ ਕੋਪ੍ਰੋਜੈਕਟ ਚੇਅਰਮੈਨ ਜਤਿੰਦਰ ਗੋਇਲ ਨੇ ਦੱਸਿਆ ਹੈ ਕਿ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਚੱਲੇ ਇਸ ਕੈਂਪ ਵਿੱਚ ਵੱਖ ਵੱਖ ਬਿਮਾਰੀਆਂ ਦੇ ਮਾਹਿਰ 10 ਡਾਕਟਰਾਂ ਵੱਲੋਂ ਆਪਣੀਆਂ ਟੀਮਾਂ ਸਮੇਤ 700 ਤੋਂ ਵੱਧ ਮਰੀਜਾਂ ਦਾ ਚੈਕਅੱਪ ਕੀਤਾ ਗਿਆ। 


ਇਸ ਕੈਂਪ ਵਿੱਚ ਜਿਥੇ ਮੈਕਸ ਹਸਪਤਾਲ ਬਠਿੰਡਾ ਤੋਂ ਵਿਸ਼ੇਸ਼ ਤੌਰ ’ਤੇ ਪੁਹੰਚੇ ਪ੍ਰਸਿੱਧ ਡਾਕਟਰ ਸੁਸੀਲ ਕੋਟਰੂ, ਡਾਕਟਰ ਪੱਲਵ ਜੈਨ, ਡਾ: ਭੁਪਿੰਦਰ ਸਿੰਘ ਬਰਾੜ ਅਤੇ ਡਾਕਟਰ ਨੀਰਜ ਵੱਲੋਂ ਮਰੀਜਾਂ ਦਾ ਚੈਕਅੱਪ ਕੀਤਾ ਗਿਆ, ਉਥੇ ਬਰਨਾਲਾ ਸ਼ਹਿਰ ਦੇ ਨਾਮੀ ਡਾਕਟਰ ਡਾਕਟਰ ਅੰਸ਼ੁਲ ਗਰਗ, ਡਾਕਟਰ ਰੋਹਿਤ ਗਾਰਗੀ, Dr Rupesh singla, ਪ੍ਰਸ਼ਾਂਤ ਮਿੱਤਲਅਤੇ ਡਾਕਟਰ ਦੀਪਕ ਨੇ ਵੀ ਮਰੀਜਾਂ ਦਾ ਚੈਕਅੱਪ ਕਰਕੇ ਫਰੀ ਦਵਾਈਆਂ ਦਿੱਤੀਆਂ ਗਈਆਂ। 

ਇਸ ਮੌਕੇ ਸਹਿਰ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਸਾਂਝਾ ਆਸਰਾ ਵੈਲਫੇਅਰ ਸੁਸਾਇਟੀ ਵੱਲੋਂ ਮਰੀਜਾਂ ਦੇ ਸਾਰੇ ਟੈਸਟ ਮੁਫਤ ਕੀਤੇ ਗਏ। ਇਸ ਮੌਕੇ ਜਰੂਰਤਮੰਦ ਮਰੀਜਾਂ ਨੂੰ ਫਰੀ ਦਵਾਈਆਂ ਵੀ ਦਿੱਤੀਆਂ ਗਈਆਂ। 




ਇਸ ਕੈਂਪ ਵਿੱਚ ਵਿਸੇਸ ਤੌਰ ’ਤੇ ਡਾਕਟਰ ਭੇਜਣ ਲਈ ਮੈਕਸ ਹਸਪਤਾਲ ਦੇ ਵਾਇਸ ਪ੍ਰਧਾਨ ਡਾ: ਪੀਨਾਕ ਮੋਦਗਿੱਲ ਦਾ ਵੀ ਵਿਸੇਸ ਧੰਨਵਾਦ ਕੀਤਾ।

। ਇਸ ਮੌਕੇ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਚੇਅਰਮੈਨ ਰਾਮ ਤੀਰਥ ਮੰਨਾ, ਆਪ ਦੇ ਬਲਾਕ ਪ੍ਰਧਾਨ ਮਲਕੀਤ ਸਿੰਘ ਸੰਘੇੜਾ, ਅਕਾਲੀ ਆਗੂ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਤੋਂ ਇਲਾਵਾ ਲਾਇਨ ਹੀਰਾ ਲਾਲ, ਲਾਇਨ ਐਨ.ਐਸ ਜੰਡੂ, Lion Gautam Anand, Lion surinder Mittal , Lion Yash pal , Lਲਾਇਨ ਆਰੁਣ ਬਾਂਸਲ, ਲਾਇਨ ਅਸ਼ੋਕ ਕੁਮਾਰ, ਲਾਇਨ ਸੁਖਦਰਸ਼ਨ ਸਿੰਘ, ਲਾਇਨ ਪਵਨ ਬਾਂਸਲ ਅਤੇ ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਦੇ ਸਮੂਹ ਮੈਂਬਰਾਨ ਸਮੇਤ ਬਰਨਾਲਾ ਸਹਿਰ ਦੇ ਹੋਰ ਵੀ ਬਹੁਤ ਸਾਰੇ ਪਤਵੰਤਿਆਂ ਨੇ ਸਿਰਕਤ ਕਰਦਿਆਂ ਇਸ ਉਦਮ ਦੀ ਸਾਲਾਘਾ ਕੀਤੀ।

 *ਸਵ: ਮਾਤਾ ਨਿਰਮਲਾ ਦੇਵੀ ਜੀ ਦੀ ਦੂਸਰੀ ਬਰਸੀ ਸਮਰਪਿਤ ਲੱਗੇ ਵਿਸ਼ਾਲ ਮੈਡੀਕਲ ਕੈਂਪ ’ਚ 700 ਤੋਂ ਵੱਧ ਮਰੀਜਾਂ ਦਾ ਚੈਕਅੱਪ ਕੀਤਾ ਗਿਆ
  • Title : *ਸਵ: ਮਾਤਾ ਨਿਰਮਲਾ ਦੇਵੀ ਜੀ ਦੀ ਦੂਸਰੀ ਬਰਸੀ ਸਮਰਪਿਤ ਲੱਗੇ ਵਿਸ਼ਾਲ ਮੈਡੀਕਲ ਕੈਂਪ ’ਚ 700 ਤੋਂ ਵੱਧ ਮਰੀਜਾਂ ਦਾ ਚੈਕਅੱਪ ਕੀਤਾ ਗਿਆ
  • Posted by :
  • Date : अक्तूबर 30, 2023
  • Labels :
  • Blogger Comments
  • Facebook Comments

0 comments:

एक टिप्पणी भेजें

Top