ਸੁਰਜਣ ਜ਼ੀਰਵੀ ਦੇ ਦੇਹਾਂਤ 'ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਦੁੱਖ ਦਾ ਇਜ਼ਹਾਰ
ਅੰਮ੍ਰਿਤਸਰ, 25 ਅਕਤੂਬਰ :- ਨਾਮਵਰ ਪੱਤਰਕਾਰ, ਕਾਲਮ ਨਵੀਸ ਅਤੇ ਪਰਵਾਸੀ ਸਾਹਿਤਕਾਰ ਸ਼੍ਰੀ ਸੁਰਜਣ ਜ਼ੀਰਵੀ ਦੇ ਦੇਹਾਂਤ 'ਤੇ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ ਅਤੇ ਸੀਨੀਅਰ ਮੀਤ ਪ੍ਰਧਾਨ ਡਾ ਹਰਜਿੰਦਰ ਸਿੰਘ ਅਟਵਾਲ ਦੇ ਹਵਾਲੇ ਨਾਲ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਅਜ ਏਥੋਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਕਨੇਡਾ ਜਾ ਵੱਸੇ ਸਾਥੀ ਜ਼ੀਰਵੀ ਨੇ ਕਈ ਕਿਤਾਬਾਂ ਲਿਖੀਆਂ ਜਿਹਨਾਂ ਵਿੱਚ ਖਾਸ ਕਰਕੇ "ਆਉ ਸੱਚ ਜਾਣੀਏ" ਅਤੇ "ਇਹ ਹੈ ਬਾਰਬੀ ਸੰਸਾਰ" "ਖ਼ਯਾਮ ਦੀਆਂ ਰੁਬਾਈਆਂ ਦਾ ਪੰਜਾਬੀ ਰੂਪ", "ਜਮਹੂਰੀਅਤ: ਕੁੱਝ ਪ੍ਰਸ਼ਨ", "ਖੂਬਸੂਰਤੀ ਦੇ ਮੁਖੌਟੇ ਪਿਛੇ ਲੁਕੀ ਦਰਿੰਦਗੀ", "ਮੇਰੀ ਪੱਤਰਕਾਰੀ ਦੇ ਰੰਗ" ਅਤੇ "ਸਾਡਾ ਦੇਸ਼ ਬੀਮਾਰ ਹੈ" ਆਦਿ ਜ਼ਿਕਰਯੋਗ ਹਨ।
ਸਭਾ ਦੇ ਅਹੁਦੇਦਾਰਾਂ ਸੁਰਿੰਦਰਪ੍ਰੀਤ ਘਣੀਆਂ,ਮਨਜੀਤ ਇੰਦਰਾ, ਭੁਪਿੰਦਰ ਕੌਰ ਪ੍ਰੀਤ, ਸ਼ੈਲਿੰਦਰਜੀਤ ਰਾਜਨ,ਦਲਜੀਤ ਸਿੰਘ ਸ਼ਾਹੀ, ਬਲਵਿੰਦਰ ਸੰਧੂ, ਮੂਲ ਚੰਦ ਸ਼ਰਮਾ ਅਤੇ ਰਜਿੰਦਰ ਰਾਜਨ, ਮਖਣ ਕੁਹਾੜ ਅਤੇ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਜ਼ੀਰਵੀ ਹੁਰਾਂ ਅਨੇਕਾਂ ਅਖਬਾਰਾਂ ਵਾਸਤੇ ਕਈ ਲੇਖ ਲਿਖੇ , ਪੱਤਰਕਾਰੀ ਨੂੰ ਰੱਜਕੇ ਮਾਣਿਆ ਤੇ ਹਰ ਪਾਸਿਓਂ ਸ
ਸ਼ਲਾਘਾ ਖੱਟੀ । ਉਸਦੇ ਮੁੱਖ ਖਬਰਾਂ ਦੇ ਹੈਡਿੰਗ ਜਿਹੜੇ ਸਾਹਿਤ ਦੀ ਅਮੀਰੀ , ਵਿਅੰਗ ਤੇ ਜ਼ਬਰਦਸਤ ਠੇਠ ਪੰਜਾਬੀ ਸ਼ਬਦਾਵਲੀ ਪੱਖੋਂ ਵਧੀਆ ਦਰਜੇ ਦੇ ਹੁੰਦੇ ਸਨ , ਪੜ੍ਹਕੇ ਹਰ ਕਿਸੇ ਦੀ ਰੂਹ ਖੁਸ਼ ਹੋ ਜਾਂਦੀ ਸੀ ।
ਸੁਰਜਣ ਜ਼ੀਰਵੀ ਦੇ ਦੇਹਾਂਤ 'ਤੇ ਗੁਰਭੇਜ ਸਿੰਘ ਗੁਰਾਇਆ, ਡਾ. ਉਮਿੰਦਰ ਜੌਹਲ, ਡਾ. ਸ਼ਿੰਦਰਪਾਲ ਸਿੰਘ, ਪਰਮਜੀਤ ਸਿੰਘ ਬਾਠ, ਮਨਜੀਤ ਸਿੰਘ ਵਸੀ, ਹਰਪਾਲ ਨਾਗਰਾ, ਗੁਰਪ੍ਰੀਤ ਸਿੰਘ ਰੰਗੀਲਪੁਰ, ਗੁਰਮੀਤ ਬਾਜਵਾ, ਦੀਪਕ ਸ਼ਰਮਾ ਚਨਾਰਥਲ,ਬਲਵਿੰਦਰ ਸੰਧੂ, ਅਮਰਜੀਤ ਸਿੰਘ ਜੀਤ, ਗੁਰਬਿੰਦਰ ਸਿੰਘ ਮਾਣਕ, ਡਾ. ਹਰਪ੍ਰੀਤ ਸਿੰਘ ਰਾਣਾ, ਯਤਿੰਦਰ ਕੌਰ ਮਾਹਲ, ਜਸਵੰਤ ਰਾਏ, ਗੁਰਮੀਤ ਸਿੰਘ ਸਰਾਂ,ਰਿਸ਼ੀ ਹਿਰਦੇ ਪਾਲ, ਸੁਰਿੰਦਰਜੀਤ ਚੌਹਾਨ, ਡਾ. ਦੇਵਿੰਦਰ ਸੈਫੀ, ਗੁਰਸੇਵਕ ਸਿੰਘ ਢਿੱਲੋਂ, ਸੰਪੂਰਨ ਟੱਲੇਵਾਲੀਆ, ਤੇਜਾ ਸਿੰਘ ਤਿਲਕ, ਸੁਰਿੰਦਰ ਸਿੰਘ ਖੀਵਾ, ਮਦਨ ਵੀਰਾ, ਵਿਸ਼ਾਲ ਅਤੇ ਐਸ ਨਸੀਮ ਨੇ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
0 comments:
एक टिप्पणी भेजें