ਇੰਟਰਨੈਸ਼ਨਲ ਕਬੱਡੀ ਖਿਡਾਰੀ ਪੰਮਾ ਨੂੰ ਪੁਲਿਸ ਮੁਕਾਬਲੇ 'ਚ ਲੱਗੀ ਗੋਲ਼ੀ, ਹੌਲਦਾਰ ਦਾ ਚੌਥਾ ਹਤਿਆਰਾ ਵੀ ਗ੍ਰਿਫ਼ਤਾਰ
ਕਿਸ ਪਾਸੇ ਤੁਰ ਪਏ ਹਨ ਸਾਡੇ ਖਿਡਾਰੀ ?
ਖਿਡਾਰੀ ਹੀ ਕਿਉ ਬਣਦੇ ਹਨ ਗੈਂਗਸਟਰ ?
ਸਾਡੇ ਸਮਾਜ ਅਤੇ ਸਰਕਾਰਾਂ ਲਈ ਇਕ ਵੱਡਾ ਸਵਾਲ
ਬਰਨਾਲਾ ਪੁਲਿਸ ਨੇ ਹੈੱਡ ਕਾਂਸਟੇਬਲ ਦਰਸ਼ਨ ਸਿੰਘ ਦੇ ਕਤਲ 'ਚ ਸ਼ਾਮਲ ਸਾਰੇ ਚਾਰਾਂ ਮੁਲਜ਼ਮਾਂ ਨੂੰ ਇੱਕ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ
ਇੰਟਰਨੈਸ਼ਨਲ ਕਬੱਡੀ ਖਿਡਾਰੀ ਪੰਮਾ ਨੂੰ ਪੁਲਿਸ ਮੁਕਾਬਲੇ 'ਚ ਲੱਗੀ ਗੋਲ਼ੀ, ਹੌਲਦਾਰ ਦਾ ਚੌਥਾ ਹਤਿਆਰਾ ਵੀ ਗ੍ਰਿਫ਼ਤਾਰ
ਬਰਨਾਲਾ : ਪੰਜਾਬ ਪੁਲਸ ਬਰਨਾਲਾ ਨੇ ਹੈੱਡ ਕਾਂਸਟੇਬਲ ਦਰਸ਼ਨ ਸਿੰਘ ਦੇ ਕਤਲ 'ਚ ਸ਼ਾਮਲ ਸਾਰੇ ਚਾਰਾਂ ਮੁਲਜ਼ਮਾਂ ਨੂੰ ਇਕ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ ਜਿਨ੍ਹਾਂ ਵਿਚੋਂ ਇਕ ਮੁਲਜ਼ਮ ਪਰਮਜੀਤ ਸਿੰਘ ਪੰਮਾ ਨੇ ਪੁਲਿਸ 'ਤੇ ਗੋਲ਼ੀ ਚਲਾਈ ਤਾਂ ਜਵਾਬੀ ਕਾਰਵਾਈ 'ਚ ਪੰਮਾ ਨੂੰ ਗੋਲ਼ੀ ਲੱਗ ਗਈ। ਉਸ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਮੁਲਜ਼ਮਾਂ ਕੋਲੋਂ 1 ਪਿਸਤੌਲ ਅਤੇ 2 ਕਾਰਤੂਸ ਬਰਾਮਦ ਹੋਏ ਹਨ। ਚਾਰੇ ਮੁਲਜ਼ਮ ਕਬੱਡੀ ਖਿਡਾਰੀ ਦੱਸੇ ਜਾ ਰਹੇ ਹਨ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ।
ਜਿਕਰਯੋਗ ਹੈ ਕਿ ਇਨ੍ਹਾਂ ਚਾਰਾਂ ਵਿਚੋਂ ਤਿੰਨ ਮੁਲਜ਼ਮਾਂ ਜੁਗਰਾਜ ਸਿੰਘ ਰਾਜਾ, ਗੁਰਮੀਤ ਸਿੰਘ ਨੰਬਰਦਾਰ ਤੇ ਵਜੀਰ ਸਿੰਘ ਨੂੰ ਸੋਮਵਾਰ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਜਦਕਿ ਚੌਥੇ ਮੁਲਜ਼ਮ ਇੰਟਰਨੈਸ਼ਨਲ ਕਬੱਡੀ ਖਿਡਾਰੀ ਪਰਮਜੀਤ ਸਿੰਘ ਪੰਮਾ ਨੂੰ ਮੰਗਲਵਾਰ ਸਵੇਰੇ ਪੁਲਿਸ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ। ਇਸ ਦੌਰਾਨ ਪੰਮੇ ਨੂੰ ਗੋਲ਼ੀ ਵੀ ਲੱਗੀ ਜਿਸ ਕਾਰਨ ਉਸ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਬਰਨਾਲਾ ਦੇ ਡੀ ਐਸ ਪੀ ਸਤਵੀਰ ਸਿੰਘ ਬੈਂਸ ਮੁਤਾਬਕ ਐਤਵਾਰ ਦੇਰ ਰਾਤ ਬਰਨਾਲਾ ਦੇ 25 ਏਕੜ ਇਲਾਕੇ ’ਚ ਪੈਂਦੇ ਪਟਿਆਲਾ ਚਿਕਨ ਕਾਰਨਰ ’ਤੇ ਚਾਰ ਨੌਜਵਾਨਾਂ ਦਾ ਦੁਕਾਨਦਾਰ ਨਾਲ ਬਿੱਲ ਦੇਣ ਤੋਂ ਝਗੜਾ ਹੋ ਗਿਆ। ਉਨ੍ਹਾਂ ਨੇ ਦੁਕਾਨ ਦੀ ਭੰਨਤੋੜ ਵੀ ਕੀਤੀ। ਦੁਕਾਨਦਾਰ ਨੇ ਫੋਨ ਕਰ ਕੇ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਪਹਿਲਾਂ ਪੀਸੀਆਰ ਦੀ ਟੀਮ ਮੌਕੇ ’ਤੇ ਪੁੱਜੀ। ਇਸ ਤੋਂ ਬਾਅਦ ਥਾਣਾ ਸਿਟੀ ਇੱਕ ਤੋਂ ਹੈੱਡ ਕਾਂਸਟੇਬਲ ਦਰਸ਼ਨ ਸਿੰਘ ਤੇ ਹੋਰ ਪੁਲਿਸ ਮੁਲਾਜ਼ਮ ਵੀ ਮੌਕੇ ’ਤੇ ਪੁੱਜੇ। ਪੁਲਿਸ ਨੇ ਦੋਵਾਂ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਨੌਜਵਾਨ ਪੁਲਿਸ ਨਾਲ ਉਲਝ ਪਏ। ਇਸੇ ਦੌਰਾਨ ਪਰਮਜੀਤ ਸਿੰਘ ਪੰਮਾ, ਵਾਸੀ ਪਿੰਡ ਠੀਕਰੀਵਾਲਾ ਨੇ ਹੈੱਡ ਕਾਂਸਟੇਬਲ ’ਤੇ ਮੁੱਕਿਆਂ ਨਾਲ ਹਮਲਾ ਕਰ ਦਿੱਤਾ। ਇਸ ਨਾਲ ਉਸ ਦੇ ਸਿਰ ਤੇ ਮੱਥੇ ’ਤੇ ਡੂੰਘੀਆਂ ਸੱਟਾਂ ਲੱਗ ਗਈਆਂ ਤੇ ਉਹ ਬੇਹੋਸ਼ ਹੋ ਕੇ ਡਿੱਗ ਗਿਆ। ਬਾਕੀ ਦੇ ਪੁਲਿਸ ਮੁਲਾਜ਼ਮ ਉਸ ਨੂੰ ਸੰਭਾਲਣ ਲੱਗੇ ਤਾਂ ਚਾਰੇ ਹਮਲਾਵਰ ਫ਼ਰਾਰ ਹੋ ਗਏ। ਜ਼ਖ਼ਮੀ ਹੌਲਦਾਰ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ।
ਘਟਨਾ ਦੇ ਚਸ਼ਮਦੀਦ ਸਿੱਧੂ ਟੀ ਸਟਾਲ ਦੇ ਮਾਲਕ ਮੁਤਾਬਕ ਪੁਲਿਸ ਹੌਲਦਾਰ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਕਬੱਡੀ ਖਿਡਾਰੀ 7-8 ਪੁਲਿਸ ਮੁਲਜ਼ਮਾਂ ’ਤੇ ਭਾਰੂ ਪਏ ਗਏ। ਉਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ। ਓਧਰ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੇ ਸਰਕਾਰੀ ਸਨਮਾਨਾਂ ਦੌਰਾਨ ਹੌਲਦਾਰ ਦਰਸ਼ਨ ਸਿੰਘ ਦਾ ਸਸਕਾਰ ਕਰ ਦਿੱਤਾ।
ਮੁੱਖ ਮੰਤਰੀ ਪੰਜਾਬ ਨੇ ਪਰਿਵਾਰ ਨੂੰ ਦੋ ਕਰੋੜ ਰੁਪਏ ਦੇਣ ਦਾ ਕੀਤਾ ਐਲਾਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਕਸ ’ਤੇ ਪੋਸਟ ਪਾ ਕੇ ਹੈੱਡ ਕਾਂਸਟੇਬਲ ਦਰਸ਼ਨ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਇਸ ੇਦ ਨਾਲ ਹੀ ਉਨ੍ਹਾਂ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਦਰਸ਼ਨ ਸਿੰਘ ਦੇ ਪਰਿਵਾਰ ਨੂੰ ਇੱਕ ਰੁਪਏ ਦੀ ਸਹਾਇਤਾ ਦੇਵੇਗੀ। ਇਸ ਤੋਂ ਇਲਾਵਾ ਐੱਚਡੀਐੱਫਸੀ ਬੈਂਕ ਵੱਲੋਂ ਵੀ ਇਕ ਕਰੋੜ ਰੁਪਏ ਦਿੱਤੇ ਜਾਣਗੇ।
0 comments:
एक टिप्पणी भेजें