Contact for Advertising

Contact for Advertising

Latest News

बुधवार, 1 नवंबर 2023

ਖਨੌਰੀ ਖੁਰਦ ਵਿਖੇ ਵਾਲਮੀਕੀ ਪ੍ਰਗਟ ਦਿਵਸ ਹਰ ਸਾਲ ਦੀ ਤਰ੍ਹਾ ਧੂਮ ਧਾਮ ਨਾਲ ਮਨਾਇਆ

 ਖਨੌਰੀ ਖੁਰਦ ਵਿਖੇ ਵਾਲਮੀਕੀ ਪ੍ਰਗਟ ਦਿਵਸ ਹਰ ਸਾਲ ਦੀ ਤਰ੍ਹਾ ਧੂਮ ਧਾਮ ਨਾਲ ਮਨਾਇਆ ਗਿਆ ।


    ਕਮਲੇਸ਼ ਗੋਇਲ ਖਨੌਰੀ 

    ਖਨੌਰੀ 1 ਨਵੰਬਰ  ਸੈਂਟਰਲ ਵਾਲਮੀਕਿ ਸਭਾ ਇੰਡੀਆ ਰਜਿ.ਦੇ ਪ੍ਰਚਾਰ ਸਕੱਤਰ ਕੋਮਲ ਪ੍ਰੀਤ ਸਿੰਘ ਮਲਿਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਜਿੱਥੇ ਲੱਗਭਗ ਵਾਲਮੀਕੀ ਭਾਈਚਾਰੇ ਵੱਲੋਂ ਵਾਲਮੀਕੀ ਮੰਦਿਰ ਨੂੰ ਸਜ਼ਾ ਕੇ ਚਾਰ ਚੰਨ ਲਾਏ ਹੋਏ ਹਨ। ਓਥੇ ਹੀ ਵਾਲਮੀਕੀ ਪ੍ਰਗਟ ਦਿਵਸ ਵੀ ਧੂਮ ਧਾਮ ਨਾਲ ਨੱਚ ਟਪ ਕੇ ਮਨਾਇਆ ਗਿਆ। ਪਿੰਡ ਦੇ ਆਲੇ ਦੁਆਲੇ ਵਾਲਮੀਕੀ ਸ਼ੋਭਾ ਯਾਤਰਾ ਕੱਢੀ ਗਈ। ਇਸਤੋਂ ਇਲਾਵਾ ਬੱਚਿਆ ਨੇਂ ਖ਼ੂਬ ਬੰਬ ਪਟਾਕੇ ਚਲਾਕੇ ਅਤੇ ਡੀ ਜੇ ਤੇ ਵਾਲਮੀਕੀ ਭਜਨਾ ਤੇ ਨੱਚ ਕੇ ਪਿੰਡ ਦੇ ਆਲੇ ਦੁਵਾਲੇ ਸੋਭਾ ਯਾਤਰਾ ਕੱਢੀ। ਇਸ ਮੌਕੇ ਸ਼ੋਭਾ ਯਾਤਰਾ ਨੂੰ ਵਾਲਮੀਕੀ ਕਮੇਟੀ ਖਨੌਰੀ ਖੁਰਦ ਨਾਲ਼ ਮਿਲ਼ ਕੇ ਸੁਰੇਸ਼ ਪੋਲਟਰੀ ਫਾਰਮ ਦੇ ਮਾਲਿਕ ਸੁਰੇਸ਼ ਸਰਾਓ ਨੇਂ ਜਯੋਤੀ ਪ੍ਰਚੰਡ ਦੀ ਰਸਮ ਅਦਾ ਕੀਤੀ ਅਤੇ ਸੋਭਾ ਯਾਤਰਾ ਨੂੰ ਹਰੀ ਝੰਡੀ ਦਿੱਤੀ। ਉਹਨਾਂ ਨੇਂ ਪਰਮਾਤਮਾ ਵਾਲਮੀਕੀ ਜੀ ਦੀ ਯਾਦ ਨੂੰ ਸਮਰਪਿਤ ਪ੍ਰਗਟ ਦਿਵਸ ਦੀਆਂ ਸਮੂੰਹ ਵਾਲਮੀਕੀ ਭਾਈ ਭਾਈਚਾਰੇ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀ ਅਪਾਰ ਕ੍ਰਿਪਾ ਸਦਾ ਸਾਰੇ ਪਿੰਡ ਤੇ ਬਣੀ ਰਹੇ। ਇਸ ਮੋਕੇ ਉਹਨਾਂ ਨੇਂ ਅਪਣੀ ਨੇਕ ਕਮਾਈ ਵਿਚੋਂ ਭੰਡਾਰੇ ਲਈ ਅਪਣੀ ਸ਼ਰਧਾ ਅਨੁਸਾਰ ਯੋਗਦਾਨ ਪਾਇਆ ਅਤੇ ਸਾਰੇ ਕਮੇਟੀ ਮੈਂਬਰਾ ਦਾ ਧੰਨਵਾਦ ਕੀਤਾ। ਕੋਮਲ ਪ੍ਰੀਤ ਸਿੰਘ ਮਲਿਕ ਨੇ ਦੱਸਿਆ ਕਿ ਸਾਰੇ ਪਿੰਡ ਵਾਲਿਆਂ ਨੇਂ ਪ੍ਰਮਾਤਮਾ ਵਾਲਮਿਕੀ ਜੀ ਦੀ ਪਰਿਕ੍ਰਮਾ ਕੀਤੀ ਅਤੇ ਮੱਥਾ ਟੇਕਿਆ। ਇਸ ਉਪ੍ਰੰਤ ਕਮੇਟੀ ਵੱਲੋਂ ਹਰ ਤਰ੍ਹਾਂ ਦੀ ਤਰ੍ਹਾ ਇਸ ਵਾਰ ਵੀ ਲਵ ਅਤੇ ਕੁਸ਼ ਬਣਾਏ। ਜਿਹਨਾਂ ਨੂੰ ਦੇਖ਼ ਕੇ ਖ਼ਾਸ ਕਰ ਛੋਟੇ ਬੱਚਿਆ ਦੇ ਦਿਲਾਂ ਵਿੱਚ ਪ੍ਰਗਟ ਦਿਵਸ ਦਾ ਬਹੁਤ ਜ਼ਿਆਦਾ ਉਤਸ਼ਾਹ ਸੀ। ਇਸ ਮੋਕੇ ਭਗਵਾਨ ਵਾਲਮੀਕੀ ਮੰਦਿਰ ਦੀ ਸਜਾਵਟ ਅਤੇ ਖੂਬਸੂਰਤੀ ਦੇ ਚਰਚੇ ਹਰ ਪਾਸੇ ਹਰ ਗਲੀ ਮੁੱਹਲੇ ਹੋ ਰਹੇ ਸਨ। ਇਸਤੋਂ ਇਲਾਵਾ ਜਿੱਥੇ 27 ਅਕਤੂਬਰ ਨੂੰ ਸੋਭਾ ਯਾਤਰਾ ਕੱਢੀ ਗਈ ਓਥੇ ਹੀ ਅਗਲੇ ਹੀ ਦਿਨ 28 ਅਕਤੂਬਰ ਨੂੰ ਸਵੇਰੇ ਕਰੀਬ 11:00 ਵਜੇ ਪਰਮਾਤਮਾ ਵਾਲਮੀਕੀ ਜੀ ਦਾ ਨਿੱਤਨੇਮ ਦਾ ਪਾਠ ਕਰਕੇ ਲੰਗਰ ਵਰਤਾਇਆ ਗਿਆ ਅਤੇ ਓਥੇ ਹੀ ਸਾਰੀ ਹੀ ਸੰਗਤ ਨੇਂ ਬੜੀ ਸਰਦਾ ਭਾਵਨਾ ਨਾਲ ਲੰਗਰ ਛਕਿਆ। ਇਸ ਮੌਕੇ ਕਮੇਟੀ ਮੈਂਬਰ ਮੋਹਨਦੀਪ, ਬਿਕਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ, ਸੰਦੀਪ ਸਿੰਘ ਮਲਿਕ, ਗੱਗੀ, ਜੱਗੀ, ਸੁਰਿੰਦਰ ਪਾਲ, ਮਹਿੰਦਰ ਪਾਲ ਉਰਫ਼ ਹਿਲਣ, ਰਾਜਕੁਮਾਰ, ਅਮਰਨਾਥ, ਸੋਨੂੰ, ਮੁਖਤਿਆਰ, ਰਿਸ਼ੀਪਾਲ ਰੋਡਾ, ਰਾਹੁਲ ਮਲਿਕ, ਨੰਬਰਦਾਰ ਸ਼ੀਸ਼ਪਾਲ ਮਲਿਕ, ਰਾਮਸਰੂਪ, ਬਬਲੀ, ਚਮਕੀਲਾ, ਅਮਨ, ਗਗਨ, ਗੁਰਜੰਟ, ਰਿੱਕੀ, ਕੋਗ਼ੀ, ਵੀਰਪਾਲ ਸਿੰਘ, ਬਲਵੰਤ ਸਿੰਘ ਮਲਿਕ, ਬੰਸਾ, ਵਿਕਾਸ ਵਾਲੀਆ, ਨੱਥੂ ਰਾਮ, ਗੁਰਬਖਸ਼, ਸੰਜਿ, ਵਤਨਪ੍ਰੀਤ, ਅਨਮੋਲ, ਗੁਵਿੰਦਰ, ਰੈਪੂ, ਸਾਬਕਾ ਲੀਲਾ ਸਰਪੰਚ, ਮਨਦੀਪ ਮੁਨੀਮ,ਰੋਹਨ ਮਲਿਕ, ਬੰਟੀ, ਹਰਬੰਸ ਸਿੰਘ ਬਸਸਾ, ਜੱਸੀ ਵਿੱਕੀ, ਬਲਵਿੰਦਰ ਸਿੰਘ, ਮੁਖਤਿਆਰ ਸਿੰਘ, ਕਰਨੈਲ ਸਿੰਘ, ਸਿਆਮ ਸਿੰਘ, ਸੂਬਾ ਪ੍ਰੇਮੀ, ਰਾਜਵੀਰ, ਗੋਗੀ, ਅੱਜੂ, ਅੰਕਿਤ, ਅਰਸ, ਗੱਗਨੀ, ਸੀਰੂ,ਕਾਲ਼ਾ,ਸੁਮੀਤ ਕੁਮਾਰ, ਬਾਵਾ ਰਾਮ,ਅਤੇ ਕੋਮਲਪ੍ਰੀਤ ਸਿੰਘ ਮਲਿਕ ਤੋ ਇਲਾਵਾ ਔਰਤਾਂ ਵਿਚੋਂ ਗੰਗਾ, ਊਸ਼ਾ, ਹਰਬੰਸ, ਅੰਤਪਾਂਲ, ਕਮਲ, ਗੁਰਮੇਲ ਕੌਰ, ਮੁਕੇਸ਼, ਨੀਨਾ, ਸਗੁਨ, ਨੀਲਮ ਕੌਰ, ਸੋਮਾ ਕੌਰ, ਨੀਨਾ,ਰਾਣੀ, ਕਾਂਤਾ, ਪੰਮੀ, ਸਰਵਤੀ, ਜਸਮੀਰੋ , ਮੂਰਤੀ, ਸੋਮਾ ਕੌਰ, ਪਰਮਜੀਤ ਕੌਰ ਪੰਮੀ, ਬਾਲਾ, ਸੰਤਰੋ, ਬੇਬੀ, ਵੀਰਪਾਲ ਕੌਰ, ਗੁਡੋ, ਰੂਪਾ, ਜਸਵੀਰ ਕੌਰ, ਆਦਿ ਸ਼ਾਮਿਲ ਸਨ।‌‌

ਖਨੌਰੀ ਖੁਰਦ ਵਿਖੇ ਵਾਲਮੀਕੀ ਪ੍ਰਗਟ ਦਿਵਸ ਹਰ ਸਾਲ ਦੀ ਤਰ੍ਹਾ ਧੂਮ ਧਾਮ ਨਾਲ ਮਨਾਇਆ
  • Title : ਖਨੌਰੀ ਖੁਰਦ ਵਿਖੇ ਵਾਲਮੀਕੀ ਪ੍ਰਗਟ ਦਿਵਸ ਹਰ ਸਾਲ ਦੀ ਤਰ੍ਹਾ ਧੂਮ ਧਾਮ ਨਾਲ ਮਨਾਇਆ
  • Posted by :
  • Date : नवंबर 01, 2023
  • Labels :
  • Blogger Comments
  • Facebook Comments

0 comments:

एक टिप्पणी भेजें

Top